ਫ਼ਿਲਮ ''ਡਾਰਲਿੰਗਸ'' ਦੀ ਅਦਾਕਾਰਾ ਕੋਰੋਨਾ ਪਾਜ਼ੇਟਿਵ, ਖ਼ੁਦ ਦਿੱਤੀ ਜਾਣਕਾਰੀ

Wednesday, Aug 17, 2022 - 03:39 PM (IST)

ਫ਼ਿਲਮ ''ਡਾਰਲਿੰਗਸ'' ਦੀ ਅਦਾਕਾਰਾ ਕੋਰੋਨਾ ਪਾਜ਼ੇਟਿਵ, ਖ਼ੁਦ ਦਿੱਤੀ ਜਾਣਕਾਰੀ

ਮੁੰਬਈ (ਬਿਊਰੋ) : ਹਾਲ ਹੀ 'ਚ ਅਦਾਕਾਰਾ ਆਲੀਆ ਭੱਟ ਦੀ ਫ਼ਿਲਮ 'ਡਾਰਲਿੰਗਸ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਸ਼ੇਫਾਲੀ ਸ਼ਾਹ ਕੋਰੋਨਾ ਸੰਕਰਮਿਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ਦੇ ਜਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸ਼ੈਫਾਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਕ੍ਰਿਪਟਡ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ, "ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹਾਂ। ਮੈਂ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਹੋਮ ਕੁਆਰੰਟੀਨ 'ਚ ਰਹਾਂਗੀ। ਮੈਂ ਆਪਣੇ ਡਾਕਟਰਾਂ ਦੀ ਸਲਾਹ ਅਨੁਸਾਰ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹਾਂ। ਮੇਰੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕ ਤੁਰੰਤ ਟੈਸਟ ਕਰਵਾਉਣ। ਤੁਹਾਡੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।" ਸ਼ੈਫਾਲੀ ਦੀ ਪੋਸਟ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। 

PunjabKesari

ਇਹ ਖ਼ਬਰ ਵੀ ਪੜ੍ਹੋ : ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ 'ਚ ਬਣਾਇਆ ਦੋਸ਼ੀ

ਦੱਸ ਦੇਈਏ ਕਿ ਸ਼ੈਫਾਲੀ ਸ਼ਾਹ ਇਸ ਸਮੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡਾਰਲਿੰਗਸ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸ ਫ਼ਿਲਮ 'ਚ ਆਲੀਆ ਭੱਟ ਅਤੇ ਵਿਜੇ ਵਰਮਾ ਵੀ ਮੁੱਖ ਭੂਮਿਕਾਵਾਂ 'ਚ ਸਨ। ਫ਼ਿਲਮ ਦਾ ਨਿਰਦੇਸ਼ਨ ਜਸਮੀਤ ਕੇ. ਰੀਨ ਅਤੇ ਗੌਰੀ ਖ਼ਾਨ, ਆਲੀਆ ਭੱਟ ਅਤੇ ਗੌਰਵ ਵਰਮਾ ਦੁਆਰਾ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਿਤ ਹੈ।

ਇਹ ਖ਼ਬਰ ਵੀ ਪੜ੍ਹੋ : ਈ. ਡੀ. ਦੀ ਕਾਰਵਾਈ ਦੌਰਾਨ ਜੈਕਲੀਨ ਨੇ ਲਿਖੀ ਖ਼ਾਸ ਪੋਸਟ, ਆਖੀ ਇਹ ਗੱਲ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News