ਸ਼ੈਫਾਲੀ ਜਰੀਵਾਲਾ ਮਾਮਲੇ ''ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਤੋਂ ਹੈਰਾਨ...

Wednesday, Jul 09, 2025 - 09:58 AM (IST)

ਸ਼ੈਫਾਲੀ ਜਰੀਵਾਲਾ ਮਾਮਲੇ ''ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਤੋਂ ਹੈਰਾਨ...

ਐਂਟਰਟੇਨਮੈਟ ਡੈਸਕ- 'ਕਾਂਟਾ ਲਗਾ' ਰੀਮਿਕਸ ਗੀਤ 'ਤੇ ਆਪਣੇ ਡਾਂਸ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਅਤੇ ਮਾਡਲ ਸ਼ੈਫਾਲੀ ਜਰੀਵਾਲਾ ਦਾ 27 ਜੂਨ 2025 ਦੀ ਰਾਤ ਨੂੰ ਦੇਹਾਂਤ ਹੋ ਗਿਆ। ਸਿਰਫ਼ 42 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕਈ ਸਵਾਲ ਉੱਠੇ ਹਨ।
ਮੌਤ ਬਾਰੇ ਕਈ ਸਵਾਲ ਉਠਾਏ ਜਾ ਰਹੇ ਹਨ, ਕਾਰਨ ਕੀ ਸੀ?
ਸ਼ੁਰੂ ਵਿੱਚ ਸ਼ੈਫਾਲੀ ਜਰੀਵਾਲਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਨੂੰ ਕਿਹਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਖੜ੍ਹੇ ਕੀਤੇ ਹਨ।
ਸ਼ੈਫਾਲੀ ਜਰੀਵਾਲਾ ਦੀ ਮੌਤ ਬਾਰੇ ਇਹ ਵੱਡੇ ਸਵਾਲ ਉਠਾਏ ਜਾ ਰਹੇ ਹਨ:
ਕੀ ਸ਼ੈਫਾਲੀ ਦੀ ਮੌਤ ਜ਼ਿਆਦਾ ਚਰਬੀ ਵਾਲਾ ਭੋਜਨ ਖਾਣ ਕਾਰਨ ਹੋਈ?
ਕੀ ਐਂਟੀ-ਏਜਿੰਗ ਇਲਾਜ ਕਾਰਨ ਉਨ੍ਹਾਂ ਦੀ ਮੌਤ ਹੋਈ?
ਕੀ ਸ਼ੈਫਾਲੀ ਦੀ ਮੌਤ ਕੁਦਰਤੀ ਸੀ ਜਾਂ ਇਸਦਾ ਕੋਈ ਬਾਹਰੀ ਕਾਰਨ ਸੀ?
ਕੀ ਫੂਡ ਪੁਆਜ਼ਨਿੰਗ ਕਾਰਨ ਉਨ੍ਹਾਂ ਦੀ ਮੌਤ ਹੋਈ?
ਕੀ ਸ਼ੈਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਾਂ ਕੋਈ ਹੋਰ ਗੰਭੀਰ ਬਿਮਾਰੀ?
ਕਦੋਂ ਸੁਲਝੇਗੀ ਮੌਤ ਗੁੱਥੀ? ਪੋਸਟਮਾਰਟਮ ਰਿਪੋਰਟ ਦੀ ਉਡੀਕ
ਸ਼ੈਫਾਲੀ ਜਰੀਵਾਲਾ ਦੀ ਮੌਤ ਦੀ ਅਸਲ ਗੁੱਥੀ ਉਦੋਂ ਹੀ ਸੁਲਝੇਗੀ ਜਦੋਂ ਉਨ੍ਹਾਂ ਦੀ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਸਾਹਮਣੇ ਆਵੇਗੀ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ 'ਤੇ ਕੋਈ ਸ਼ੱਕ ਹੈ ਜਾਂ ਪੁਲਸ ਕੇਸ ਬਣਦਾ ਹੈ, ਤਾਂ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ।
ਪ੍ਰਾਇਮਰੀ ਪੋਸਟਮਾਰਟਮ ਰਿਪੋਰਟ ਆਮ ਤੌਰ 'ਤੇ ਮੌਤ ਦੇ ਇੱਕ ਤੋਂ ਦੋ ਦਿਨਾਂ ਦੇ ਅੰਦਰ ਤਿਆਰ ਕੀਤੀ ਜਾਂਦੀ ਹੈ,ਜਦੋਂ ਕਿ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਆਉਣ ਵਿੱਚ 6 ਤੋਂ 12 ਮਹੀਨੇ ਲੱਗ ਸਕਦੇ ਹਨ।
ਜੇਕਰ ਨਮੂਨੇ ਵਿਸ਼ੇਸ਼ ਮਾਮਲੇ ਵਜੋਂ ਫੋਰੈਂਸਿਕ ਸਾਇੰਸ ਲੈਬ ਨੂੰ ਜਾਂਚ ਲਈ ਭੇਜੇ ਜਾਂਦੇ ਹਨ, ਤਾਂ ਇਹ ਸਮਾਂ ਹੋਰ ਵੀ ਵੱਧ ਜਾਂਦਾ ਹੈ। ਸ਼ੈਫਾਲੀ ਜਰੀਵਾਲਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ, ਜਿਸ ਕਾਰਨ ਉਸਦੀ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਇਸ ਰਿਪੋਰਟ ਤੋਂ ਬਾਅਦ, ਇਹ ਰਾਜ ਖੁੱਲ੍ਹ ਜਾਵੇਗਾ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਕੀ ਸੀ।
ਪੁਲਸ ਜਾਂਚ ਜਾਰੀ: ਪਤੀ ਸਮੇਤ 14 ਲੋਕਾਂ ਤੋਂ ਪੁੱਛਗਿੱਛ
ਜਾਣਕਾਰੀ ਅਨੁਸਾਰ, ਮੁੰਬਈ ਪੁਲਸ ਨੇ ਸ਼ੈਫਾਲੀ ਜਰੀਵਾਲਾ ਦੀ ਮੌਤ ਦੇ ਮਾਮਲੇ ਵਿੱਚ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲ ਸ ਨੇ ਅਦਾਕਾਰਾ ਦੇ ਪਤੀ ਪਰਾਗ ਤਿਆਗੀ ਸਮੇਤ 14 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸ਼ੈਫਾਲੀ ਦੇ ਘਰ ਦੀ ਤਲਾਸ਼ੀ ਲਈ।
ਪੁਲਸ ਦਾ ਮੰਨਣਾ ਹੈ ਕਿ ਫਿਲਹਾਲ ਸ਼ੇਫਾਲੀ ਦੀ ਮੌਤ ਨੂੰ ਕਤਲ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ, ਇਸ ਮੌਤ ਦੇ ਪਿੱਛੇ ਦਾ ਸਹੀ ਕਾਰਨ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।


author

Aarti dhillon

Content Editor

Related News