ਅਯੁੱਧਿਆ ’ਚ ਅਮਿਤਾਭ ਦਾ ਵੱਡਾ ਉਪਰਾਲਾ, ਪਿਤਾ ਹਰਿਵੰਸ਼ ਰਾਏ ਦੇ ਨਾਂ ’ਤੇ ਬਣੇਗੀ 20 ਤੋਂ ਵੱਧ ਕਮਰਿਆਂ ਵਾਲੀ ਧਰਮਸ਼ਾਲਾ
Thursday, Sep 17, 2026 - 07:33 AM (IST)
ਅਯੁੱਧਿਆ (ਏਜੰਸੀ) : ਅਦਾਕਾਰ ਅਮਿਤਾਭ ਬੱਚਨ ਨੇ ਅਯੁੱਧਿਆ ’ਚ ਪ੍ਰਸਤਾਵਿਤ ਧਰਮਸ਼ਾਲਾ ਦੇ ਨਿਰਮਾਣ ਲਈ ਅਯੁੱਧਿਆ ਵਿਕਾਸ ਅਥਾਰਟੀ (ਏ. ਡੀ. ਏ.) ਨੂੰ ਭਵਨ-ਯੋਜਨਾ ਪੇਸ਼ ਕੀਤੀ ਹੈ। ਇਸ ’ਚ 20 ਤੋਂ ਵੱਧ ਕਮਰੇ ਹੋਣ ਦੀ ਸੰਭਾਵਨਾ ਹੈ। ਧਰਮਸ਼ਾਲਾ ਦਾ ਨਾਂ ਉਨ੍ਹਾਂ ਦੇ ਪਿਤਾ, ਪ੍ਰਸਿੱਧ ਕਵੀ ਅਤੇ ਸਾਬਕਾ ਰਾਜ ਸਭਾ ਮੈਂਬਰ ਹਰਿਵੰਸ਼ ਰਾਏ ਬੱਚਨ ਦੇ ਨਾਂ ’ਤੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਵਿਧਾਇਕਾਂ ਵੱਲੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਤੋਂ ਲੜਨਾ ਲੋਕਤੰਤਰ ਦਾ ਮਜ਼ਾਕ: ਮਦਰਾਸ ਹਾਈ ਕੋਰਟ
ਅਯੁੱਧਿਆ ਵਿਕਾਸ ਅਥਾਰਟੀ ਦੇ ਉਪ-ਪ੍ਰਧਾਨ ਅਨੁਰਾਗ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਸਤਾਵਿਤ ਧਰਮਸ਼ਾਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਨੂੰ ਰਿਹਾਇਸ਼ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵੱਕਾਰੀ ਲੋਕਾਂ ਨੇ ਅਯੁੱਧਿਆ ਦੇ ਵਿਕਾਸ ’ਚ ਯੋਗਦਾਨ ਦਿੱਤਾ ਹੈ ਅਤੇ ਇਸੇ ਲੜੀ ’ਚ ਅਮਿਤਾਭ ਬੱਚਨ ਨੇ ਵੀ ਧਰਮਸ਼ਾਲਾ ਦੇ ਨਕਸ਼ੇ ਲਈ ਅਰਜ਼ੀ ਦਿੱਤੀ ਹੈ। ਜੈਨ ਮੁਤਾਬਕ ਇਤਰਾਜ਼ ਮੰਗਵਾਉਣ ਲਈ ਅਖਬਾਰਾਂ ’ਚ ਪ੍ਰਸਤਾਵ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਨਿਰਧਾਰਤ ਸਮਾਂ-ਹੱਦ ਪੂਰੀ ਹੋਣ ਤੋਂ ਬਾਅਦ ਪ੍ਰਸਤਾਵ ਦੀ ਜਾਂਚ ਕੀਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਮਨਜ਼ੂਰੀ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
