"ਗਾਂਧਾਰੀ" ਨੇ ਬਣਾਇਆ ਨਵਾਂ ਨੈੱਟਫਲਿਕਸ ਰਿਕਾਰਡ, ਦੂਜੇ ਹਫ਼ਤੇ ਮਿਲੇ 9.6 ਮਿਲੀਅਨ ਵਿਊਜ਼

Thursday, Sep 17, 2026 - 03:57 PM (IST)

"ਗਾਂਧਾਰੀ" ਨੇ ਬਣਾਇਆ ਨਵਾਂ ਨੈੱਟਫਲਿਕਸ ਰਿਕਾਰਡ, ਦੂਜੇ ਹਫ਼ਤੇ ਮਿਲੇ 9.6 ਮਿਲੀਅਨ ਵਿਊਜ਼

ਮੁੰਬਈ (ਏਜੰਸੀ)- ਤਾਪਸੀ ਪੰਨੂ ਸਟਾਰਰ ਨੈੱਟਫਲਿਕਸ ਫਿਲਮ "ਗਾਂਧਾਰੀ" ਨੇ ਇੱਕ ਨਵਾਂ ਗਲੋਬਲ ਰਿਕਾਰਡ ਕਾਇਮ ਕੀਤਾ ਹੈ। ਫਿਲਮ ਨੇ ਰਿਲੀਜ਼ ਦੇ ਦੂਜੇ ਹਫ਼ਤੇ ਵਿੱਚ 9.6 ਮਿਲੀਅਨ ਵਿਊਜ਼ ਅਤੇ 18.7 ਮਿਲੀਅਨ ਵਾਚ ਆਵਰਜ਼ (ਘੰਟੇ) ਦਰਜ ਕੀਤੇ ਹਨ। ਨੈੱਟਫਲਿਕਸ ਦੇ ਅਧਿਕਾਰਤ ਗਲੋਬਲ ਅੰਕੜਿਆਂ ਅਨੁਸਾਰ, ਕਿਸੇ ਭਾਰਤੀ ਨੈੱਟਫਲਿਕਸ ਓਰੀਜਨਲ ਫਿਲਮ ਲਈ ਇਕ ਹਫਤੇ ਵਿੱਚ ਇਹ ਸਭ ਤੋਂ ਵੱਧ ਵਿਊਅਰਸ਼ਿਪ ਹੈ। ਇਹ ਫਿਲਮ ਨੌਨ-ਇੰਗਲਿਸ਼ ਫਿਲਮਾਂ ਦੇ ਗਲੋਬਲ ਚਾਰਟ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਇਹ 17 ਦੇਸ਼ਾਂ ਵਿੱਚ ਪਹਿਲੇ ਨੰਬਰ 'ਤੇ ਟ੍ਰੈਂਡ ਕਰ ਰਹੀ ਹੈ ਅਤੇ 58 ਦੇਸ਼ਾਂ ਵਿੱਚ ਟੌਪ-10 ਵਿੱਚ ਸ਼ਾਮਲ ਹੈ।

ਫਿਲਮ ਨੇ ਆਪਣੇ ਪਹਿਲੇ ਹਫ਼ਤੇ ਵਿੱਚ 5.9 ਮਿਲੀਅਨ ਵਿਊਜ਼ ਅਤੇ 11.5 ਮਿਲੀਅਨ ਵਾਚ ਆਵਰਜ਼ (ਘੰਟੇ) ਹਾਸਲ ਕੀਤੇ ਸਨ। ਦੂਜੇ ਹਫ਼ਤੇ ਇਸਦੀ ਵਿਊਅਰਸ਼ਿਪ ਵਿੱਚ ਕਾਫ਼ੀ ਵਾਧਾ ਹੋਇਆ। "ਗਾਂਧਾਰੀ" ਲੇਖਿਕਾ ਅਤੇ ਨਿਰਮਾਤਾ ਕਨਿਕਾ ਢਿੱਲੋਂ ਦੀ ਨੈੱਟਫਲਿਕਸ ਨਾਲ ਲਗਾਤਾਰ ਚੌਥੀ ਫਿਲਮ ਹੈ। ਇਹ ਤਾਪਸੀ ਪੰਨੂ ਅਤੇ ਕਨਿਕਾ ਢਿੱਲੋਂ ਲਈ ਤੀਜੀ ਨੈੱਟਫਲਿਕਸ ਫਿਲਮ ਹੈ। ਉਹ ਪਹਿਲਾਂ "ਹਸੀਨ ਦਿਲਰੂਬਾ" ਅਤੇ "ਫਿਰ ਆਈ ਹਸੀਨ ਦਿਲਰੂਬਾ" ਵਿੱਚ ਇਕੱਠੇ ਕੰਮ ਕਰ ਚੁੱਕੀਆਂ ਹਨ। ਤਾਪਸੀ ਪੰਨੂ ਨੇ ਕਿਹਾ ਕਿ ਫਿਲਮ ਨੂੰ ਦੁਨੀਆ ਭਰ ਵਿੱਚ ਮਿਲਿਆ ਪਿਆਰ ਅਤੇ ਲਗਾਤਾਰ ਵਧਦੀ ਦਰਸ਼ਕ ਗਿਣਤੀ ਇੱਕ ਸ਼ਾਨਦਾਰ ਅਨੁਭਵ ਹੈ।


author

cherry

Content Editor

Related News