ਕਈ ਕੁੜੀਆਂ ਨਾਲ ਰਿਲੇਸ਼ਨ ’ਚ ਸੀ ਸ਼ੀਜ਼ਾਨ, 15 ਦਿਨ ਪਹਿਲਾਂ ਤੁਨਿਸ਼ਾ ਨਾਲ ਹੋਇਆ ਸੀ ਬ੍ਰੇਕਅੱਪ, ਸੁਣੋ ਵੱਡੇ ਖ਼ੁਲਾਸੇ

12/26/2022 1:09:19 PM

ਮੁੰਬਈ (ਬਿਊਰੋ)– ਇਕ ਹੱਸਦੀ-ਖੇਡਦੀ ਅਦਾਕਾਰਾ ਤੁਨਿਸ਼ਾ ਸ਼ਰਮਾ ਮੌਤ ਨੂੰ ਇਸ ਤਰ੍ਹਾਂ ਗਲੇ ਲਗਾ ਸਕਦੀ ਹੈ, ਇਸ ਗੱਲ ’ਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ ਪਰ ਹਕੀਕਤ ਇਹੀ ਹੈ ਕਿ ਤੁਨਿਸ਼ਾ ਹੁਣ ਸਾਡੇ ਵਿਚਾਲੇ ਨਹੀਂ ਰਹੀ। ਸਿਰਫ 20 ਸਾਲ ਦੀ ਘੱਟ ਉਮਰ ’ਚ ਤੁਨਿਸ਼ਾ ਨੇ ਫਾਹਾ ਲਗਾ ਕੇ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਤੁਨਿਸ਼ਾ ਤਾਂ ਚਲੀ ਗਈ ਪਰ ਆਪਣੇ ਪਿੱਛੇ ਕਈ ਸਵਾਲ ਛੱਡ ਗਈ। ਹੁਣ ਪੁਲਸ ਤੁਨਿਸ਼ਾ ਦੀ ਆਤਮ ਹੱਤਿਆ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ’ਚ ਲੱਗੀ ਹੋਈ ਹੈ।

ਤੁਨਿਸ਼ਾ ਸ਼ਰਮਾ ਆਤਮ ਹੱਤਿਆ ਮਾਮਲੇ ’ਚ ਵਸਈ ਪੁਲਸ ਫੁਲ ਆਨ ਐਕਸ਼ਨ ਮੋਡ ’ਚ ਹੈ। ਪੁਲਸ ਮਾਮਲੇ ਦੀ ਤਹਿ ਤਕ ਜਾ ਕੇ ਜਾਂਚ ਕਰ ਰਹੀ ਹੈ ਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਉਸ ਦਿਨ ਅਜਿਹਾ ਕੀ ਹੋਇਆ ਕਿ ਤੁਨਿਸ਼ਾ ਨੇ ਅਚਾਨਕ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਇੰਨਾ ਵੱਡਾ ਕਦਮ ਚੁੱਕ ਲਿਆ।

ਪੁਲਸ ਮੁਤਾਬਕ ਝੂਠ ਬੋਲ ਰਿਹਾ ਸ਼ੀਜ਼ਾਨ

ਪੁਲਸ ਸੂਤਰਾਂ ਮੁਤਾਬਕ ਤੁਨਿਸ਼ਾ ਸ਼ਰਮਾ ਆਤਮ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਸ਼ੀਜ਼ਾਨ ਖ਼ਾਨ ਨੇ ਪੁਲਸ ਨੂੰ ਆਪਣੇ ਬਿਆਨ ’ਚ ਅਹਿਮ ਜਾਣਕਾਰੀ ਦਿੱਤੀ ਹੈ। ਸ਼ੀਜ਼ਾਨ ਨੇ ਸ਼ੁਰੂਆਤੀ ਤੌਰ ’ਤੇ ਜੋ ਬਿਆਨ ਦਿੱਤਾ ਹੈ, ਉਸ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਦੋਵੇਂ ਕਲਾਕਾਰ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ ਤੇ ਇਹ ਸੱਚ ਹੈ ਪਰ ਦੋਵਾਂ ਦੇ ਧਰਮ ਵੱਖ ਸਨ ਤੇ ਉਮਰ ’ਚ ਵੱਡਾ ਫਰਕ ਸੀ। ਇਸ ਲਈ ਉਨ੍ਹਾਂ ਨੇ ਬ੍ਰੇਕਅੱਪ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : 4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

ਹਾਲਾਂਕਿ ਸ਼ੀਜ਼ਾਨ ਨੇ ਪੁਲਸ ਨੂੰ ਜੋ ਬਿਆਨ ਦਿੱਤਾ ਹੈ, ਉਸ ਗੱਲ ’ਤੇ ਪੁਲਸ ਯਕੀਨ ਨਹੀਂ ਕਰ ਰਹੀ ਹੈ ਕਿਉਂਕਿ ਤੁਨਿਸ਼ਾ ਦੇ ਪਰਿਵਾਰ ਨੇ ਸ਼ੀਜ਼ਾਨ ’ਤੇ ਇਕੋ ਸਮੇਂ ਕਈ ਕੁੜੀਆਂ ਨਾਲ ਸਬੰਧ ਰੱਖਣ ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਪੁਲਸ ਦਾ ਮੰਨਣਾ ਹੈ ਕਿ ਅਜਿਹੇ ’ਚ ਸ਼ੀਜ਼ਾਨ ਉਸ ਤੋਂ ਬਚਣ ਲਈ ਉਮਰ ਤੇ ਧਰਮ ਦੀ ਦੁਹਾਈ ਦੇ ਰਿਹਾ ਹੈ।

ਕਈ ਕੁੜੀਆਂ ਨਾਲ ਰਿਲੇਸ਼ਨਸ਼ਿਪ ’ਚ ਸੀ ਸ਼ੀਜ਼ਾਨ

ਪੁਲਸ ਮੁਤਾਬਕ ਤੁਨਿਸ਼ਾ ਦੀ ਮਾਂ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ 6 ਮਹੀਨੇ ਪਹਿਲਾਂ ਸ਼ੀਜ਼ਾਨ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਨਿਸ਼ਾ ਬਹੁਤ ਖ਼ੁਸ਼ ਸੀ। ਉਸ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ ਵੀ ਸੀ ਪਰ 15 ਦਿਨਾਂ ਪਹਿਲਾਂ ਸ਼ੀਜ਼ਾਨ ਵਲੋਂ ਬ੍ਰੇਕਅੱਪ ਕਰਨ ਤੋਂ ਬਾਅਦ ਉਹ ਕਾਫੀ ਤਣਾਅ ’ਚ ਆ ਗਈ ਸੀ। ਤੁਨਿਸ਼ਾ ਦੀ ਮਾਂ ਨੇ ਆਪਣੀ ਧੀ ਦੇ ਆਤਮ ਹੱਤਿਆ ਕਰਨ ਦਾ ਜ਼ਿੰਮੇਵਾਰ ਸ਼ੀਜ਼ਾਨ ਨੂੰ ਦੱਸਿਆ ਹੈ। ਉਸ ਨੇ ਸ਼ੀਜ਼ਾਨ ’ਤੇ ਆਪਣੀ ਧੀ ਨੂੰ ਧੋਖਾ ਦੇਣ ਦਾ ਦੋਸ਼ ਵੀ ਲਗਾਇਆ ਹੈ।

ਤੁਨਿਸ਼ਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸ਼ੀਜ਼ਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ ਸੀ। ਐੱਫ. ਆਈ. ਆਰ. ਦੀ ਕਾਪੀ ਤੋਂ ਵੀ ਇਹੀ ਜਾਣਕਾਰੀ ਮਿਲੀ ਕਿ ਤੁਨਿਸ਼ਾ ਆਪਣੇ ਸਹਿ-ਕਲਾਕਾਰ ਸ਼ੀਜ਼ਾਨ ਨੂੰ ਡੇਟ ਕਰ ਰਹੀ ਸੀ ਪਰ ਸ਼ੀਜ਼ਾਨ ਨੇ 15 ਦਿਨ ਪਹਿਲਾਂ ਉਸ ਨਾਲ ਬ੍ਰੇਕਅੱਪ ਕਰ ਲਿਆ ਸੀ, ਜਿਸ ਕਾਰਨ ਉਹ ਤਣਾਅ ’ਚ ਸੀ। ਸ਼ੀਜ਼ਾਨ ਨਾਲ ਰਿਸ਼ਤਾ ਟੁੱਟਣ ਤੋਂ ਪ੍ਰੇਸ਼ਾਨ ਹੋ ਕੇ ਤੁਨਿਸ਼ਾ ਨੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ।

ਸ਼ੀਜ਼ਾਨ ਦੀ ਗੱਲ ਕਰੀਏ ਤਾਂ ਉਹ ਪੁਲਸ ਹਿਰਾਸਤ ’ਚ ਹੈ। ਬੀਤੇ ਦਿਨੀਂ ਪੁਲਸ ਨੇ ਸ਼ੀਜ਼ਾਨ ਨੂੰ ਵਸਈ ਕੋਰਟ ’ਚ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਕੋਰਟ ਨੇ ਸ਼ੀਜ਼ਾਨ ਨੂੰ 4 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਣ ਦਾ ਫ਼ੈਸਲਾ ਸੁਣਾਇਆ। ਸ਼ੀਜ਼ਾਨ 28 ਦਸੰਬਰ ਤਕ ਪੁਲਸ ਹਿਰਾਸਤ ’ਚ ਰਹੇਗਾ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News