''ਦੁਆਵਾਂ ਦੇਣਾ ਸਾਡੀ ਧੀ ਨੂੰ'' ਗਾਇਕ ਸ਼ੀਰਾ ਜਸਵੀਰ ਨੇ ਸਾਂਝੀ ਕੀਤੀ ਭਾਵੁਕ ਪੋਸਟ

7/6/2020 9:59:21 AM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਦਾ ਜਨਮਦਿਨ ਸੀ। ਫੇਸਬੁੱਕ ਪੇਜ਼ 'ਤੇ ਆਪਣੀ ਧੀ ਏਕਮ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ੀਰਾ ਜਸਵੀਰ ਨੇ ਲਿਖਿਆ ਹੈ, 'ਅੱਜ ਸਾਡੀ ਧੀ“ਏਕਮ ਕੌਰ ਹੇਰ“ਦਾ ਜਨਮ ਦਿਨ ਹੈ। ਤੈਨੂੰ ਬਹੁਤ ਯਾਦ ਕਰਦਾ ਰਹਿੰਦਾ ਹਾਂ।

ਤੇਰੇ ਜਨਮ ਦਿਨ ਦੀ ਖ਼ੁਸ਼ੀ ਵੀ ਬਹੁਤ ਹੈ ਪਰ ਥੋੜ੍ਹਾ ਉਦਾਸ ਵੀ ਹਾਂ ਕਿ ਮੈਂ ਤੇਰੇ ਕੋਲ ਆ ਨਹੀਂ ਸਕਿਆ ਪਰ ਫਲਾਈਟ ਚੱਲਦਿਆਂ ਹੀ ਮੈਂ ਕਦੇ ਵੀ ਇੱਥੇ ਨਹੀਂ ਰੁਕਣਾ ਸੀ। ਬੜੀ ਕੋਸ਼ਿਸ਼ ਕੀਤੀ ਪਰ ਆ ਨਹੀਂ ਸਕਿਆ। ਅੱਜ ਤੁਸੀਂ ਬਰਥਡੇਅ ਮਨਾ ਲੈਣਾ। ਜਦੋਂ ਮੈਂ ਤੇਰੇ ਕੋਲ ਆ ਗਿਆ ਤਾਂ ਆਪਾਂ ਇੱਕ ਵਾਰ ਫ਼ਿਰ ਬਰਥਡੇਅ ਮਨਾਵਾਂਗੇ। Miss u Ekam. Love u Ekam. Happy birthday ਦੁਆਵਾਂ ਦੇਣਾ ਸਾਡੀ ਧੀ ਨੂੰ।' ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟਸ ਕਰਕੇ ਏਕਮ ਬੇਟੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਦੱਸਣਯੋਗ ਹੈ ਕਿ ਗਾਇਕ ਸ਼ੀਰਾ ਜਸਵੀਰ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਸੱਭਿਆਚਾਰਕ ਗੀਤਾਂ ਦੇ ਚੁੱਕੇ ਹਨ। ਉਨ੍ਹਾਂ ਦੇ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita