ਅਰਬਾਂ ਦੇ ਮਾਲਕ ਸ਼ਤਰੁਘਨ ਸਿਨ੍ਹਾ ਦਾ ਇਹ ਆਲੀਸ਼ਾਨ ਬੰਗਲਾ ਅਮਿਤਾਭ ਦੇ ‘ਜਲਸਾ’ ਨਾਲੋਂ ਵੀ ਹੈ ਮਹਿੰਗਾ

12/9/2020 9:38:23 PM

ਮੁੰਬਈ (ਬਿਊਰੋ)– ਸ਼ਤਰੁਘਨ ਸਿਨ੍ਹਾ ਬਾਲੀਵੁੱਡ ਦੇ ਸੁਪਰਸਟਾਰ ਰਹੇ ਹਨ। ਉਨ੍ਹਾਂ ਦੀ ਪਤਨੀ ਪੂਨਮ ਸਿਨ੍ਹਾ ਤੇ ਬੱਚੇ ਵੀ ਮਨੋਰੰਜਨ ਜਗਤ ਨਾਲ ਜੁੜੇ ਹਨ। ਬੇਟੀ ਸੋਨਾਕਸ਼ੀ ਸਿਨ੍ਹਾ ਅੱਜ ਦੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਹੈ। ਸ਼ਤਰੁਘਨ ਸਿਨ੍ਹਾ ਨੇ ਸੈਂਕੜੇ ਫ਼ਿਲਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਰਾਜਨੀਤੀ ਦਾ ਰੁਖ਼ ਕੀਤਾ। ਸ਼ਤਰੁਘਨ ਸਿਨ੍ਹਾ ਦਾ ਮੁੰਬਈ ’ਚ ਘਰ ਹੈ, ਜਿਸ ਦਾ ਨਾਂ ਉਨ੍ਹਾਂ ਨੇ ‘ਰਾਮਾਇਣ’ ਰੱਖਿਆ ਹੈ।

PunjabKesari

ਸ਼ਤਰੁਘਨ ਸਿਨ੍ਹਾ ਦਾ ਇਹ ਆਲੀਸ਼ਾਨ ਬੰਗਲਾ ਮੁੰਬਈ ਦੇ ਜੁਹੂ ਏਰੀਆ ’ਚ ਸਥਿਤ ਹੈ। ਇਸ ਬੰਗਲੇ ਨੂੰ ਸ਼ਤਰੁਘਨ ਸਿਨ੍ਹਾ ਨੇ ਵਿਆਹ ਤੋਂ 8 ਸਾਲ ਪਹਿਲਾਂ 1972 ’ਚ ਖਰੀਦਿਆ ਸੀ। ਜਦੋਂ ਸ਼ਤਰੁਘਨ ਸਿਨ੍ਹਾ ਨੇ ਇਹ ਬੰਗਲਾ ਖਰੀਦਿਆ ਸੀ ਤਾਂ ਉਸ ਸਮੇਂ ਇਸ ਦੀ ਕੀਮਤ ਅਮਿਤਾਭ ਬੱਚਨ ਦੇ ਜਲਸਾ ਤੋਂ ਵੀ ਜ਼ਿਆਦਾ ਸੀ। ਇਸੇ ਬੰਗਲੇ ’ਚ ਸ਼ਤਰੁਘਨ ਆਪਣੇ ਪੂਰੇ ਪਰਿਵਾਰ ਨਾਲ ਰਹਿੰਦੇ ਹਨ।

PunjabKesari

ਸ਼ਤਰੁਘਨ ਸਿਨ੍ਹਾ ਦੇ ਪਰਿਵਾਰ ’ਚ ਦੋ ਬੇਟੇ, ਇਕ ਬੇਟੀ ਤੇ ਪਤਨੀ ਪੂਨਮ ਸਿਨ੍ਹਾ ਹੈ। ਬੇਟਿਆਂ ਦੇ ਨਾਂ ਲਵ ਤੇ ਕੁਸ਼ ਹਨ। ਬੇਟੀ ਸੋਨਾਕਸ਼ੀ ਸਿਨ੍ਹਾ ਨੇ ਮੁੰਬਈ ’ਚ ਹੀ ਵੱਖਰਾ ਘਰ ਖਰੀਦਿਆ ਹੈ। ਉਹ ਜ਼ਿਆਦਾਤਰ ਆਪਣੇ ਨਵੇਂ ਘਰ ’ਚ ਹੀ ਰਹਿੰਦੀ ਹੈ।

PunjabKesari

ਸ਼ਤਰੁਘਨ ਸਿਨ੍ਹਾ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਲਗਭਗ 2 ਅਰਬ ਦੀ ਜਾਇਦਾਦ ਦੇ ਮਾਲਕ ਹਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ’ਚ ਸ਼ਤਰੁਘਨ ਸਿਨ੍ਹਾ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ 193 ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।

PunjabKesari

ਸ਼ਤਰੁਘਨ ਸਿਨ੍ਹਾ ਲੰਮੇ ਸਮੇਂ ਤਕ ਭਾਰਤੀ ਜਨਤਾ ਪਾਰਟੀ ਨਾਲ ਰਹੇ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਕੇਂਦਰੀ ਮੰਤਰੀ ਵੀ ਰਹੇ। ਫਿਲਹਾਲ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ।

ਨੋਟ– ਸ਼ਤਰੁਘਨ ਸਿਨ੍ਹਾ ਦੇ ਇਸ ਘਰ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh