ਸ਼ਾਹਰੁਖ ਖ਼ਾਨ ’ਤੇ ਸ਼ਤਰੂਘਨ ਸਿਨ੍ਹਾ ਨੇ ਕੱਢਿਆ ਗੁੱਸਾ, ਪੁੱਤਰ ਆਰੀਅਨ ਨੂੰ ਲੈ ਕੇ ਆਖ ਦਿੱਤੀ ਇਹ ਗੱਲ

06/08/2022 5:20:55 PM

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਬੀਤੇ ਦਿਨੀਂ ਆਪਣੇ ਪੁੱਤਰ ਆਰੀਅਨ ਖ਼ਾਨ ਦੇ ਕਰੂਜ਼ ਡਰੱਗਸ ਮਾਮਲੇ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੇ। ਹਾਲਾਂਕਿ ਐੱਨ. ਸੀ. ਬੀ. ਵਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਤੋਂ ਆਰੀਅਨ ਖ਼ਾਨ ਦਾ ਨਾਂ ਹਟਾ ਦਿੱਤਾ ਗਿਆ ਹੈ। ਐੱਨ. ਸੀ. ਬੀ. ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਉਥੇ ਇਸ ਫ਼ੈਸਲੇ ਦਾ ਸਵਾਗਤ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਤੇ ਸਿਤਾਰਿਆਂ ਦੋਵਾਂ ਨੇ ਕੀਤਾ ਤੇ ਕਿੰਗ ਖ਼ਾਨ ਦਾ ਸਮਰਥਨ ਕੀਤਾ ਪਰ ਇਸ ਵਿਚਾਲੇ ਹੁਣ ਹਾਲ ਹੀ ’ਚ ਦਿੱਗਜ ਅਦਾਕਾਰ ਸ਼ਤਰੂਘਨ ਸਿਨ੍ਹਾ ਨੇ ਸ਼ਾਹਰੁਖ ਖ਼ਾਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਥੇ ਸ਼ਤਰੂਘਨ, ਸ਼ਾਹਰੁਖ਼ ਤੋਂ ਕਾਫੀ ਨਾਰਾਜ਼ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਟਾਈਮਜ਼ ਆਫ ਇੰਡੀਆ ’ਚ ਛਪੀ ਖ਼ਬਰ ਮੁਤਾਬਕ ਦਿੱਗਜ ਅਦਾਕਾਰ ਸ਼ਤਰੂਘਨ ਸਿਨ੍ਹਾ ਨੇ ਇਕ ਮੀਡੀਆ ਹਾਊਸ ਨਾਲ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸ਼ਤਰੂਘਨ ਸਿਨ੍ਹਾ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਡਰੱਗਸ ਮਾਮਲੇ ’ਚ ਸ਼ਾਹਰੁਖ ਖ਼ਾਨ ਦੀ ਮਦਦ ਕੀਤੀ ਸੀ ਪਰ ਬਦਲੇ ’ਚ ਉਨ੍ਹਾਂ ਨੇ ਇਕ ਵਾਰ ਵੀ ਉਨ੍ਹਾਂ ਨੂੰ ਧੰਨਵਾਦ ਤਕ ਨਹੀਂ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਆਰੀਅਨ ਡਰੱਗਸ ਮਾਮਲੇ ’ਚ ਜਦੋਂ ਸ਼ਾਹਰੁਖ ਫਸੇ ਸਨ, ਉਦੋਂ ਉਨ੍ਹਾਂ ਨੇ ਨੈਤਿਕਤਾ ਦੇ ਆਧਾਰ ’ਤੇ ਉਨ੍ਹਾਂ ਦੀ ਮਦਦ ਲਈ ਕੋਸ਼ਿਸ਼ ਕੀਤੀ। ਉਨ੍ਹਾਂ ਵਲੋਂ ਮਦਦ ਦਾ ਹੱਥ ਵਧਾਇਆ ਗਿਆ ਪਰ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਨੂੰ ਇਕ ਵਾਰ ਵੀ ਧੰਨਵਾਦ ਬੋਲਣਾ ਤਕ ਜ਼ਰੂਰੀ ਨਹੀਂ ਸਮਝਿਆ।

ਇਹ ਖ਼ਬਰ ਵੀ ਪੜ੍ਹੋ : ਭੋਗ ’ਤੇ ਭਾਵੁਕ ਹੋਏ ਮੂਸੇ ਵਾਲਾ ਦੇ ਪਿਤਾ ਨੇ ਬਿਆਨ ਕੀਤੀ ਪੁੱਤ ਦੀ ਮਿਹਨਤ ਦੀ ਕਹਾਣੀ, ਪੜ੍ਹ ਨਿਕਲਣਗੇ ਹੰਝੂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਤਰੂਘਨ ਸਿਨ੍ਹਾ ਨੇ ਬਾਂਬੇ ਟਾਈਮਜ਼ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਸੀ, ‘‘ਇੰਝ ਲੱਗਦਾ ਹੈ ਕਿ ਮੇਰਾ ਸਟੈਂਡ ਹੁਣ ਸਹੀ ਸਾਬਿਤ ਹੋ ਗਿਆ। ਮੈਂ ਆਰੀਅਨ ਹੀ ਨਹੀਂ, ਸ਼ਾਹਰੁਖ ਖ਼ਾਨ ਨੂੰ ਵੀ ਸੁਪੋਰਟ ਕੀਤੀ। ਉਹ ਸ਼ਾਹਰੁਖ ਖ਼ਾਨ ਹੋਣ ਦੀ ਕੀਮਤ ਚੁਕਾ ਰਹੇ ਸਨ। ਸਰਕਾਰ ਦਾ ਇਹ ਫ਼ੈਸਲਾ ਯਕੀਨੀ ਰੂਪ ਨਾਲ ਤਾਰੀਫ ਦੇ ਕਾਬਿਲ ਹੈ ਪਰ ਫਿਰ ਨਾਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਅਜਿਹਾ ਲੱਗਦਾ ਹੈ ਕਿ ਇਸ ਫ਼ੈਸਲੇ ਨੇ ਆਉਣ ’ਚ ਬਹੁਤ ਦੇਰ ਕਰ ਦਿੱਤੀ। ਇਕ ਬੇਗੁਨਾਹ ਲੜਕੇ ਨੂੰ ਫਸਾਉਣ ਤੇ ਬਿਨਾਂ ਕਿਸੇ ਤੁਕਬੰਦੀ ਜਾਂ ਕਾਰਨ, ਬਿਨਾਂ ਕਿਸੇ ਸਬੂਤ ਦੇ ਤੇ ਬਿਨਾਂ ਕਿਸੇ ਜਾਂਚ ਦੇ ਉਸ ਨੂੰ ਸਲਾਖਾਂ ਪਿੱਛੇ ਭੇਜਣ ’ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਇਕ ਹਜ਼ਾਰ ਵਾਰ ਸੋਚਣਾ ਪਵੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News