ਜਦੋਂ ਗੁੱਸੇ ''ਚ ਸ਼ਸ਼ੀ ਕਪੂਰ ਨੇ ਸ਼ਤਰੂਘਨ ਸਿਨਹਾ ਨੂੰ ਕੁੱਟ ਦਿੱਤਾ ਸੀ ਬੈਲਟਾਂ ਨਾਲ, ਜਾਣੋ ਦਿਲਚਸਪ ਕਿੱਸਾ
Saturday, Dec 11, 2021 - 11:20 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਨੇ ਬੀਤੇ ਕੁਝ ਦਿਨ ਪਹਿਲਾਂ ਆਪਣਾ 76ਵਾਂ ਜਨਮਦਿਨ ਮਨਾਇਆ। 9 ਦਸੰਬਰ 1945 ਨੂੰ ਬਿਹਾਰ ਦੇ ਪਟਨਾ 'ਚ ਜਨਮੇ ਸ਼ਤਰੂਘਨ ਸਿਨਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1969 'ਚ ਆਈ ਫ਼ਿਲਮ 'ਪਿਆਰ ਹੀ ਪਿਆਰ' ਨਾਲ ਕੀਤੀ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਤਰੂਘਨ ਸਿਨਹਾ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹੇ ਹਨ।
ਅੱਜ ਅਸੀਂ ਤੁਹਾਨੂੰ ਫ਼ਿਲਮ 'ਸ਼ਾਨ' ਨਾਲ ਜੁੜਿਆ ਇਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਸ਼ਸ਼ੀ ਕਪੂਰ ਨੂੰ ਸ਼ਤਰੂਘਨ ਸਿਨਹਾ 'ਤੇ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਬੈਲਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਆਓ ਜਾਣਦੇ ਹਾਂ ਇਸ ਕਹਾਣੀ ਬਾਰੇ।
ਸ਼ਤਰੂਘਨ ਸਿਨਹਾ ਆਪਣੇ ਦਮਦਾਰ ਡਾਇਲਾਗਸ ਲਈ ਜਾਣੇ ਜਾਂਦੇ ਸਨ। ਇਹੀ ਕਾਰਨ ਹੈ ਕਿ ਹਰ ਕੋਈ ਉਨ੍ਹਾਂ ਨੂੰ ਆਪਣੀ ਫ਼ਿਲਮ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਦੀ ਸੈੱਟ 'ਤੇ ਲੇਟ ਆਉਣ ਦੀ ਆਦਤ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਸੀ। ਅਮਿਤਾਭ ਬੱਚਨ ਨੇ ਖੁਦ ਇਸ ਬਾਰੇ ਖੁਲਾਸਾ ਕੀਤਾ ਸੀ ਕਿ ਸ਼ਤਰੂਘਨ ਸਮੇਂ 'ਤੇ ਘਰੋਂ ਨਿਕਲਦੇ ਸਨ ਪਰ ਸੈੱਟ 'ਤੇ 5 ਜਾਂ 10 ਮਿੰਟ ਨਹੀਂ ਸਗੋਂ 3-3 ਘੰਟੇ ਲੇਟ ਪਹੁੰਚਦੇ ਸਨ। ਇਸੇ ਤਰ੍ਹਾਂ ਸ਼ਸ਼ੀ ਕਪੂਰ ਸ਼ਤਰੂਘਨ ਸਿਨਹਾ ਦੀ ਦੇਰ ਨਾਲ ਆਉਣ ਦੀ ਆਦਤ ਤੋਂ ਬਹੁਤ ਨਾਰਾਜ਼ ਸਨ। ਇਕ ਦਿਨ ਜਦੋਂ ਉਹ ਸੈੱਟ 'ਤੇ ਦੇਰੀ ਨਾਲ ਪਹੁੰਚਿਆ ਤਾਂ ਸ਼ਸ਼ੀ ਨੇ ਸ਼ਤਰੂਘਨ ਨੂੰ ਬੈਲਟ ਨਾਲ ਕੁੱਟਿਆ।
ਅਸਲ 'ਚ ਸ਼ਸ਼ੀ ਕਪੂਰ ਨੂੰ ਕਾਫੀ ਦੇਰ ਤੱਕ ਉਨ੍ਹਾਂ ਦਾ ਇੰਤਜ਼ਾਰ ਕਰਨਾ ਪਿਆ, ਜਿਸ ਕਾਰਨ ਉਹ ਗੁੱਸੇ 'ਚ ਆ ਗਏ ਸਨ। ਸ਼ਤਰੂਘਨ ਨੇ ਸ਼ਸ਼ੀ ਕਪੂਰ ਨੂੰ ਕੁੱਟਦੇ ਹੋਏ ਕਿਹਾ ਕਿ ਫ਼ਿਲਮ 'ਚ ਤੁਹਾਡੀ ਕਾਸਟ ਸਮੇਂ 'ਤੇ ਆਉਣ ਲਈ ਕੀਤੀ ਗਈ ਹੈ ਅਤੇ ਮੇਰੀ ਟੈਲੇਂਟ ਲਈ। ਫਿਰ ਸ਼ਸ਼ੀ ਨੇ ਕਿਹਾ - ਦੇਖੋ ਤਾਂ ਕਿੰਨਾ ਬੇਸ਼ਰਮ ਹੈ। ਸ਼ਤਰੂਘਨ ਸਿਨਹਾ ਅਤੇ ਸ਼ਸ਼ੀ ਕਪੂਰ ਬਹੁਤ ਚੰਗੇ ਦੋਸਤ ਸਨ।
ਅਮਿਤਾਭ ਬੱਚਨ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਸ਼ਤਰੂਘਨ ਕਦੇ ਵੀ ਸਮੇਂ ਦੇ ਪਾਬੰਦ ਨਹੀਂ ਸਨ। ਅਮਿਤਾਭ ਨੇ ਦੱਸਿਆ ਸੀ ਕਿ ਜਦੋਂ ਵੀ ਉਹ ਲੋਕ ਫ਼ਿਲਮ ਦੇਖਣ ਦੀ ਯੋਜਨਾ ਬਣਾਉਂਦੇ ਸਨ ਤਾਂ ਕਹਿੰਦੇ ਸਨ, ਹਾਂ ਹਾਂ, ਚੱਲੀਏ ਪਰ 6 ਵਜੇ ਫ਼ਿਲਮ ਹੁੰਦੀ ਸੀ ਅਤੇ ਸ਼ਾਮ 6.30 ਵਜੇ ਤੱਕ ਇਹ ਭਰਾ ਘਰੋਂ ਵੀ ਨਹੀਂ ਨਿਕਲਦੇ ਸਨ। ਜਿਸ ਕਾਰਨ ਅਸੀਂ ਹਮੇਸ਼ਾ ਅੱਧਾ ਘੰਟਾ ਪੰਤਾਲੀ ਮਿੰਟ ਫਿਲਮ ਦੇਖਣ ਦੇਰੀ ਨਾਲ ਪਹੁੰਚਦੇ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।