ਸ਼ਰਵਰੀ ਨੇ ਸ਼ੁਰੂ ਕੀਤੀ ''ਅਲਫਾ'' ਦੀ ਸ਼ੂਟਿੰਗ

Wednesday, Jul 31, 2024 - 09:22 AM (IST)

ਸ਼ਰਵਰੀ ਨੇ ਸ਼ੁਰੂ ਕੀਤੀ ''ਅਲਫਾ'' ਦੀ ਸ਼ੂਟਿੰਗ

ਮੁੰਬਈ- ਬਾਲੀਵੁੱਡ ਦੀ ਉਭਰਦੀ ਸਟਾਰ ਸ਼ਰਵਰੀ ਨੇ ਆਪਣੀ ਫਿਲਮ 'ਅਲਫਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਾਈ.ਆਰ.ਐੱਫ. ਸਪਾਈ ਯੂਨੀਵਰਸ ਪ੍ਰਾਜੈਕਟ 'ਅਲਫਾ' ਵਿਚ ਸ਼ਰਵਰੀ ਸੁਪਰਸਟਾਰ ਆਲੀਆ ਭੱਟ ਨਾਲ ਨਜ਼ਰ ਆਵੇਗੀ। ਦੋਵੇਂ ਇਸ ਫਿਲਮ 'ਚ ਸੁਪਰ ਏਜੰਟ ਦੀ ਭੂਮਿਕਾ ਨਿਭਾਅ ਰਹੀਆਂ ਹਨ। ਸ਼ਰਵਰੀ ਨੇ ਆਪਣੇ ਕਰੀਅਰ ਦੇ ਅਹਿਮ ਪਲ ਦਾ ਐਲਾਨ ਆਪਣੇ ਸੋਸ਼ਲ ਮੀਡੀਆ 'ਤੇ ਕੀਤਾ। ਉਸਨੇ ਅਲਫ਼ਾ ਦੇ ਸੈੱਟ 'ਤੇ ਪਹਿਲੇ ਸ਼ੂਟ ਤੋਂ ਠੀਕ ਪਹਿਲਾਂ ਆਪਣੀ ਅਤੇ ਨਿਰਦੇਸ਼ਕ ਸ਼ਿਵ ਰਾਵੇਲ ਦੀ ਇਕ ਫੋਟੋ ਸਾਂਝੀ ਕੀਤੀ। ਸ਼ਰਵਰੀ ਨੇ ਲਿਖਿਆ, 'ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ!

ਇਹ ਖ਼ਬਰ ਵੀ ਪੜ੍ਹੋ -KRITI SANON ਨੇ ਆਈਲੈਂਡ 'ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

ਅੱਜ ਮੈਂ #ਅਲਫ਼ਾ ਯਾਤਰਾ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ! ਮੇਰੇ 'ਤੇ ਵਿਸ਼ਵਾਸ ਕਰੋ...ਮੈਂ ਇਸ ਪਲ ਦਾ ਸੁਪਨਾ ਦੇਖਿਆ ਹੈ, ਬਹੁਤ ਤਿਆਰੀ ਕੀਤੀ ਹੈ, ਪਰ ਪੇਟ ਵਿਚ ਤਿਤਲੀਆਂ ਮਹਿਸੂਸ ਹੋ ਰਹੀਆਂ ਹਨ... ਤੁਹਾਡੇ ਵਿਸ਼ਵਾਸ ਲਈ ਤੁਹਾਡਾ ਧੰਨਵਾਦ ਆਦਿ ਸਰ ਤੇ @ਸ਼ਿਵ ਰਾਵੇਲ ਮੇਰੇ 'ਤੇ ਵਿਸ਼ਵਾਸ ਕਰਨ ਲਈ। ਮੈਂ ਇਸ ਸਮੇਂ ਊਰਜਾ ਨਾਲ ਭਰਪੂਰ ਹਾਂ, ਇਹ ਮੌਕਾ ਪ੍ਰਾਪਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਸਾਡੇ ਦੇਸ਼ ਦੀ ਮਹਾਨ ਸੁਪਰਸਟਾਰ ਆਲੀਆ ਭੱਟ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਉਸਨੇ ਅੱਗੇ ਕਿਹਾ ਕਿ ਇਸ ਯੂਨੀਵਰਸ ਦਾ ਹਿੱਸਾ ਬਣਨਾ, ਜਿਸ ਵਿੱਚ ਮੇਰੇਆਂ ਸਿਨੇਮਾਈ ਆਦਰਸ਼ ਸ਼ਾਮਲ ਹਨ, ਸੱਚਮੁੱਚ ਇਕ ਸੁਪਨਾ ਸਾਕਾਰ ਹੋਣ ਜਿਹਾ ਹੈ।


author

Priyanka

Content Editor

Related News