ਲਾਈਵ ਹੋ ਕੇ ਸ਼ੈਰੀ ਮਾਨ ਨੇ ਕੀਤੀਆਂ ਸਿਆਣੀਆਂ ਗੱਲਾਂ, ਗਾਇਕਾਂ ਦੀ ਲੜਾਈ ’ਤੇ ਦੇਖੋ ਕੀ ਕਿਹਾ
Tuesday, May 18, 2021 - 12:16 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਕੋਰੋਨਾ ਕਾਲ ਤੇ ਤਾਲਾਬੰਦੀ ’ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਹੌਸਲਾ ਦਿੰਦੇ ਰਹਿੰਦੇ ਹਨ ਤੇ ਉਤਸ਼ਾਹਿਤ ਵੀ ਕਰਦੇ ਹਨ। ਹੁਣ ਸ਼ੈਰੀ ਮਾਨ ਨੇ ਹਾਲ ਹੀ ’ਚ ਲਾਈਵ ਹੋ ਕੇ ਆਪਣੇ ਚਾਹੁਣ ਵਾਲਿਆਂ ਨਾਲ ਕੁਝ ਸਿਆਣੀਆਂ ਗੱਲਾਂ ਕੀਤੀਆਂ ਹਨ ਤੇ ਗਾਇਕਾਂ ਦੀ ਲੜਾਈ ’ਤੇ ਵੀ ਆਪਣਾ ਪੱਖ ਰੱਖਿਆ ਹੈ।
ਸ਼ੈਰੀ ਮਾਨ ਨੇ ਵੀਡੀਓ ਦੀ ਸ਼ੁਰੂਆਤ ’ਚ ਕਿਹਾ ਕਿ ਉਹ ਲੋਕਾਂ ’ਚ ਸਿਰਫ ਪਾਜ਼ੇਟਿਵਿਟੀ ਫੈਲਾਉਣ ਲਈ ਹੀ ਲਾਈਵ ਹੋਏ ਹਨ। ਇੰਨਾ ਕੁਝ ਦੁਨੀਆ ’ਤੇ ਹੋ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਸਾਨੂੰ ਇਕੱਠੇ ਰਹਿਣ ਦੀ ਲੋੜ ਹੈ।
ਸ਼ੈਰੀ ਮਾਨ ਨੇ ਗੈਰੀ ਸੰਧੂ ਦੇ ਕੁਮੈਂਟ ’ਤੇ ਵੀ ਆਪਣੀ ਰਾਏ ਰੱਖੀ, ਜਿਸ ’ਚ ਗੈਰੀ ਨੇ ਇਹ ਕਿਹਾ ਸੀ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਤੋਂ ਤਾਂ ਵਧੀਆ ਹੀ ਗਾਉਂਦੇ ਹਨ ਤੇ ਇਨ੍ਹਾਂ ਵਾਂਗ ਮਾੜਾ ਨਹੀਂ ਗਾਉਂਦੇ।
ਸ਼ੈਰੀ ਨੇ ਕਿਹਾ ਕਿ ਹਰ ਇਕ ਇਨਸਾਨ ਆਪਣੀ ਮਿਹਨਤ ਸਦਕਾ ਹੀ ਅੱਜ ਆਪਣੇ ਮੁਕਾਮ ’ਤੇ ਪਹੁੰਚਿਆ ਹੈ। ਰਾਤੋਂ-ਰਾਤ ਕਿਸੇ ਨੂੰ ਸ਼ੋਹਰਤ ਨਹੀਂ ਮਿਲ ਜਾਂਦੀ। ਗੈਰੀ ਨੇ ਇਹ ਗੱਲ ਹਵਾ ’ਚ ਕੀਤੀ ਹੈ ਤੇ ਹਵਾ-ਹਵਾ ’ਚ ਇਨਸਾਨ ਬਹੁਤ ਗੱਲਾਂ ਉਂਝ ਹੀ ਕਰ ਦਿੰਦਾ ਹੈ।
ਸ਼ੈਰੀ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਸੁਲਾਹ ਕਰਨੀ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਆ ਕੇ ਮਿਲ ਸਕਦਾ ਹੈ, ਉਥੇ ਬੈਠ ਕੇ ਉਹ ਰਾਜ਼ੀਨਾਮਾ ਕਰਵਾ ਦੇਣਗੇ।
ਦੱਸਣਯੋਗ ਹੈ ਕਿ ਲਾਈਵ ਤੋਂ ਪਹਿਲਾਂ ਸ਼ੈਰੀ ਨੇ ਇਕ ਪੋਸਟ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ। ਸ਼ੈਰੀ ਨੇ ਪੋਸਟ ’ਚ ਲਿਖਿਆ ਸੀ, ‘ਪਿਆਰੀ ਜਨਤਾ ਇਨਸਾਫ ਕਰੋ, ਲੜਾਈ-ਲੜਾਈ ਮੁਆਫ਼ ਕਰੋ। ਸਾਰੇ ਆਪਣੇ ਛੋਟੇ ਭਰਾ ਹਨ ਜੋ ਵੀ ਲੜਿਆ ਹੋਇਆ, ਉਸ ਨੂੰ ਟੈਗ ਕਰੋ ਤੇ ਕਹੋ ਲੜਾਈ-ਲੜਾਈ ਮੁਆਫ਼ ਕਰੋ।’
ਸ਼ੈਰੀ ਮਾਨ ਦੀ ਇਹ ਪੋਸਟ ਤੇ ਲਾਈਵ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਇਸ ’ਤੇ ਪਾਜ਼ੇਟਿਵ ਕੁਮੈਂਟਸ ਆ ਰਹੇ ਹਨ।
ਨੋਟ– ਤੁਸੀਂ ਸ਼ੈਰੀ ਮਾਨ ਦੀ ਇਸ ਵੀਡੀਓ ’ਤੇ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।