ਸ਼ੈਰੀ ਮਾਨ ਨੂੰ ਲੱਗੀ ਕਿਸ ਦੀ ਨਜ਼ਰ? ਗੁੱਸੇ ’ਚ ਹੋਇਆ ਤੱਤਾ!

Wednesday, Apr 21, 2021 - 12:43 PM (IST)

ਸ਼ੈਰੀ ਮਾਨ ਨੂੰ ਲੱਗੀ ਕਿਸ ਦੀ ਨਜ਼ਰ? ਗੁੱਸੇ ’ਚ ਹੋਇਆ ਤੱਤਾ!

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸਿਰਫ ਗੀਤਾਂ ਨਾਲ ਹੀ ਨਹੀਂ, ਸਗੋਂ ਆਪਣੀਆਂ ਗੱਲਾਂ ਨਾਲ ਵੀ ਐਂਟਰਟੇਨ ਕਰਦੇ ਰਹਿੰਦੇ ਹਨ। ਸ਼ੈਰੀ ਦੀਆਂ ਅਣਗਿਣਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਮੌਜੂਦ ਹਨ, ਜਿਨ੍ਹਾਂ ’ਚ ਉਹ ਆਪਣੇ ਚਾਹੁਣ ਵਾਲਿਆਂ ਨੂੰ ਹਸਾਉਂਦੇ ਨਜ਼ਰ ਆ ਰਹੇ ਹਨ।

ਹਾਲ ਹੀ ’ਚ ਸ਼ੈਰੀ ਮਾਨ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਹ ਭਾਵੇਂ ਫਨੀ ਹੈ ਪਰ ਉਸ ’ਚ ਸ਼ੈਰੀ ਮਾਨ ਗੁੱਸੇ ’ਚ ਲਾਲ-ਪੀਲੇ ਹੁੰਦੇ ਨਜ਼ਰ ਆ ਰਹੇ ਹਨ। ਅਸਲ ’ਚ ਸ਼ੈਰੀ ਮਾਨ ਨੇ ਕੁਝ ਦਿਨ ਪਹਿਲਾਂ ਹੀ ਜਿਮ ਜਾਣਾ ਸ਼ੁਰੂ ਕੀਤਾ ਸੀ। ਇਸ ਦੀਆਂ ਸਟੋਰੀਜ਼ ਉਹ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਸਨ ਪਰ ਹਾਲ ਹੀ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਜਿਮ ਬੰਦ ਕਰ ਦਿੱਤੇ ਗਏ ਹਨ।

 
 
 
 
 
 
 
 
 
 
 
 
 
 
 
 

A post shared by Sharry Mann (@sharrymaan)

ਇਸ ’ਤੇ ਸ਼ੈਰੀ ਮਾਨ ਨੇ ਹਾਲ ਹੀ ’ਚ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਜ਼ਰ ਲੱਗ ਗਈ ਹੈ। ਸ਼ੈਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮਾਤਾ ਜੀ ਹਮੇਸ਼ਾ ਇਹ ਕਹਿੰਦੇ ਸਨ ਕਿ ਉਸ ਨੂੰ ਨਜ਼ਰ ਲੱਗ ਜਾਂਦੀ ਹੈ ਤੇ ਇਹ ਸਭ ਉਸ ਵਲੋਂ ਪੋਸਟਾਂ ਸਾਂਝੀਆਂ ਕਰਨ ਨਾਲ ਹੀ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ

ਉਥੇ ਜਿਮ ਬੰਦ ਹੋਣ ਤੋਂ ਬਾਅਦ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਲਿਖਿਆ, ‘ਮੈਂ ਫੈਸਲਾ ਕੀਤਾ ਹੈ ਕਿ ਕੱਲ ਤੋਂ ਜਿਮ ਘਰ ’ਚ ਹੀ ਲਾਇਆ ਕਰਾਂਗੇ, ਬਸ ਹੁਣ ਇਕ ਚੱਕਰ ਪੈਂਦਾ ਕਿ ਘਰੇ ਜਿਮ ਹੀ ਨਹੀਂ ਹੈ।’

PunjabKesari

ਉਥੇ ਇਸ ਤੋਂ ਬਾਅਦ ਇਕ ਹੋਰ ਸਟੋਰੀ ’ਚ ਸ਼ੈਰੀ ਨੇ ਲਿਖਿਆ, ‘ਕੋਈ ਨਾ ਮਿੱਤਰੋ ਕਰਦੇ ਹਾਂ ਕੋਈ ਹੱਲ ਇਸ ਦਾ ਵੀ ਪਰ ਹੁਣ ਕੁਝ ਕਰਕੇ ਹੱਟਣਾ, ਇੰਝ ਨਹੀਂ ਹੱਟਦਾ।’

PunjabKesari

ਨੋਟ– ਸ਼ੈਰੀ ਮਾਨ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News