ਭਰਾ ਦੇ ਵਿਆਹ ਤੋਂ ਸ਼ਰਧਾ ਕਪੂਰ ਦੀਆਂ ਦਿਲਕਸ਼ ਤਸਵੀਰਾਂ ਹੋਈਆਂ ਵਾਇਰਲ, ਟਿਕ ਜਾਣਗੀਆਂ ਨਜ਼ਰਾਂ

3/4/2021 5:28:27 PM

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ’ਚ ਹਨ ਜਿਸ ’ਚ ਉਹ ਮਾਲਦੀਵ ’ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਵਾਰ ਸ਼ਰਧਾ ਮਾਲਦੀਵ ’ਚ ਛੁੱਟੀਆਂ ਮਨਾਉਣ ਨਹੀਂ ਸਗੋਂ ਆਪਣੇ ਚਚੇਰੇ ਭਰਾ ਪਿ੍ਰਯਾਂਕ ਸ਼ਰਮਾ ਦੇ ਵਿਆਹ ’ਚ ਗਈ ਹੈ। ਵਿਆਹ ’ਚ ਸ਼ਰਧਾ ਕਪੂਰ ਆਪਣੇ ਪਰਿਵਾਰ ਨਾਲ ਪਹੁੰਚੀ। 

PunjabKesari
ਸ਼ਰਧਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਸਕਾਈ ਰੰਗ ਦੇ ਲਹਿੰਗੇ ’ਚ ਨਜ਼ਰ ਆ ਰਹੀ ਹੈ। ਲਹਿੰਗਾ ਪਹਿਨ ਉਹ ਸਮੁੰਦਰ ਕਿਨਾਰੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਲੁੱਕ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਸ਼ਰਧਾ ਨੇ ਪਿਛਲੇ ਦਿਨੀਂ ਆਪਣੇ ਭਰਾ ਅਤੇ ਹੋਣ ਵਾਲੀ ਭਾਬੀ ਦੇ ਨਾਲ ਵਿਆਹ ਦੀਆਂ ਰਸਮਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ। 


ਉੱਧਰ ਵਾਇਰਲ ਤਸਵੀਰਾਂ ’ਚ ਸ਼ਰਧਾ ਦੇ ਨਾਲ ਉਸ ਦਾ ਪ੍ਰੇਮੀ ਰੋਹਨ ਸ਼੍ਰੇਸ਼ਠਾ ਵੀ ਨਜ਼ਰ ਆ ਰਹੇ ਹਨ। ਰੋਹਨ ਪੂਰੇ ਪਰਿਵਾਰ ਦੇ ਨਾਲ ਤਸਵੀਰਾਂ ਕਲਿੱਕ ਕਰਵਾ ਰਹੇ ਹਨ। ਖ਼ਬਰਾਂ ਮੁਤਾਬਕ ਸ਼ਰਧਾ ਅਤੇ ਰੋਹਨ ਪਿਛਲੇ 2-3 ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਰੋਹਨ ਮਸ਼ਹੂਰ ਫੋਟੋਗ੍ਰਾਫਰ ਰਾਕੇਸ਼ ਸ਼੍ਰੇਸ਼ਠਾ ਦਾ ਪੁੱਤਰ ਹੈ। 

 

PunjabKesari
ਕੁਝ ਸਮਾਂ ਪਹਿਲਾਂ ਰੋਹਨ ਅਤੇ ਸ਼ਰਧਾ ਦੇ ਵਿਆਹ ਦੀਆਂ ਖ਼ਬਰਾਂ ਚਰਚਾ ’ਚ ਸਨ ਪਰ ਸ਼ਰਧਾ ਦੇ ਪਿਤਾ ਸ਼ਕਤੀ ਕਪੂਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਸ਼ਰਧਾ ਦਾ ਫਿਲਹਾਲ 4-5 ਸਾਲ ਤੱਕ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। 

PunjabKesari


Aarti dhillon

Content Editor Aarti dhillon