ਸ਼ਰਧਾ ਕਪੂਰ ਦੀ ਮੇਕਅੱਪ ਆਰਟਿਸਟ ਦੀ ਲੱਤ ਫ਼ਰੈਕਚਰ, ਵ੍ਹੀਲਚੇਅਰ ’ਤੇ ਹੀ ਅਦਾਕਾਰਾ ਦਾ ਕੀਤਾ ਮੇਕਅੱਪ

Sunday, Jun 12, 2022 - 06:25 PM (IST)

ਸ਼ਰਧਾ ਕਪੂਰ ਦੀ ਮੇਕਅੱਪ ਆਰਟਿਸਟ ਦੀ ਲੱਤ ਫ਼ਰੈਕਚਰ, ਵ੍ਹੀਲਚੇਅਰ ’ਤੇ ਹੀ ਅਦਾਕਾਰਾ ਦਾ ਕੀਤਾ ਮੇਕਅੱਪ

ਬਾਲੀਵੁੱਡ ਡੈਸਕ: ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਸਪੇਨ ’ਚ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਸ਼ੂਟਿੰਗ ਦੇ ਦੂਜੇ ਦਿਨ ਸੈੱਟ ’ਤੇ ਹਾਦਸਾ ਹੋ ਗਿਆ। ਅਦਾਕਾਰਾ ਦੀ ਮੇਕਅੱਪ ਆਰਟਿਸਟ ਸ਼ਰਧਾ ਨਾਇਕ ਦੀ ਲੱਤ ’ਚ ਫ਼ਰੈਕਚਰ ਹੋ ਗਿਆ ਹੈ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਖੁਦ ਵੀਡੀਓ ਸਾਂਝੀ ਕਰਕੇ ਕੀਤਾ ਹੈ ਕਿ ਉਸ ਦਾ ਲਿਗਾਮੈਂਟ ਫ਼ਟ ਗਿਆ ਹੈ ਅਤੇ ਉਸ ਨੂੰ 10 ਦਿਨਾਂ ਲਈ ਵ੍ਹੀਲਚੇਅਰ ’ਤੇ ਰਹਿਣ ਲਈ ਕਿਹਾ ਗਿਆ ਹੈ।

Bollywood Tadka

ਇਹ  ਵੀ ਪੜ੍ਹੋ : ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

ਮੇਕਅੱਪ ਆਰਟਿਸਟ ਸ਼ਰਧਾ ਨਾਇਕ ਨੇ ਇਕ ਵੀਡੀਓ ਸਾਂਝੀ ਕਰਕੇ ਕੀਤਾ ਹੈ ਜਿਸ ’ਚ ਉਨ੍ਹਾਂ ਨੂੰ ਹਸਪਤਾਲ ’ਚ ਲੈ ਕੇ ਜਾਂਦੇ ਦੇਖਿਆ ਗਿਆ ਹੈ। ਵੀਡੀਓ ਸਾਂਝੀ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਕਿ ਇਕ ਕਹਾਵਤ ਹੈ ਕਿ “Break a leg in Spain”।ਮੈਂ ਇਸਨੂੰ ਹੋਰ ਗੰਭੀਰਤਾ ਨਾਲ ਲਿਆ। ਇਸ ਨੂੰ 'ਭਿਆਨਕ' ਅਨੁਭਵ ਦੱਸਦੇ ਹੋਏ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਵੇਨਿਟੀ ਕਮਰਾ ਦਿਖਾਇਆ। ਜਿੱਥੇ ਉਹ ਵ੍ਹੀਲਚੇਅਰ ’ਤੇ ਸ਼ਰਧਾ ਕਪੂਰ ਦਾ ਮੇਕਅੱਪ ਕਰਦੀ ਨਜ਼ਰ ਆ ਰਹੀ ਹੈ।

ਇਹ  ਵੀ ਪੜ੍ਹੋ : ਅਲੀ-ਜੈਸਮੀਨ ਅਤੇ BF ਅਰਸਲਾਨ ਗੋਨੀ ਨਾਲ ਰੋਡ ਟ੍ਰਿਪ ’ਤੇ ਗਈ ਰਿਤਿਕ ਦੀ ਪਹਿਲੀ ਪਤਨੀ, ਦੇਖੋ ਤਸਵੀਰਾਂ

ਆਰਟਿਸਟ ਨੇ ਕਿਹਾ ‘ਆਪਣੇ 13 ਸਾਲ ਦੇ ਕਰੀਅਰ ’ਚ ਮੈਂ ਕਦੇ ਵੀ ਕੁਰਸੀ ’ਤੇ ਬੈਠ ਕੇ ਮੇਕਅੱਪ ਨਹੀਂ ਕੀਤਾ ਹੈ।’ ਇਸ ਦੇ ਨਾਲ ਉਸ ਨੇ ਸ਼ਰਧਾ ਕਪੂਰ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਕਿਹਾ ‘ਮੇਰੇ ਆਲੇ ਦੁਆਲੇ ਦੇ ਸਾਰੇ ਲੋਕਾਂ ਦਾ ਧੰਨਵਾਦ ਜੋ ਮੇਰੀ ਇੰਨੀ ਦੇਖਭਾਲ ਕਰ ਰਹੇ ਹਨ।’

Bollywood Tadka
ਤੁਹਾਨੂੰ ਦੱਸ ਦੇਈਏ ਲਵ ਰੰਜਨ ਦੀ ਰੋਮਾਂਟਿਕ ਕਾਮੇਡੀ ਫ਼ਿਲਮ ’ਚ ਸ਼ਰਧਾ ਅਤੇ ਰਣਬੀਰ ਪਹਿਲੀ ਵਾਰ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ 8 ਮਾਰਚ 2023 ਨੂੰ ਸਕ੍ਰੀਨ ’ਤੇ ਰਿਲੀਜ਼ ਹੋਵੇਗੀ।


author

Gurminder Singh

Content Editor

Related News