ਪਤੀ ਨਾਲ ਖੂਬਸੂਰਤ ਤਸਵੀਰਾਂ ’ਚ ਦਿਖਾਈ ਦਿੱਤੀ ਸ਼ਰਧਾ ਆਰਿਆ, ਪਤਨੀ ਨਾਲ ਖੁਸ਼ ਨਜ਼ਰ ਆਏ ਰਾਹੁਲ

06/12/2022 2:38:23 PM

ਬਾਲੀਵੁੱਡ ਡੈਸਕ: ਕੁੰਡਲੀ ਭਾਗਯਾ ਦੀ ਅਦਾਕਾਰਾ ਸ਼ਰਧਾ ਆਰਿਆ ਨੇਵੀ ਅਧਿਕਾਰੀ ਰਾਹੁਲ ਨਾਗਲ ਨਾਲ ਵਿਆਹ  ਤੋਂ ਬਾਅਦ ਬੇਹੱਦ ਖੁਸ਼ ਹੈ। ਉਹ ਆਪਣੇ ਪਤੀ ਨਾਲ ਜ਼ਿੰਦਗੀ ਦੇ ਸੁਹਾਣੇ ਸਫ਼ਰ ਦਾ ਆਨੰਦ ਲੈ ਰਹੀ ਹੈ ਅਤੇ ਅਕਸਰ ਰਾਹੁਲ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

Bollywood Tadka

ਇਹ  ਵੀ ਪੜ੍ਹੋ : ਧੀਰਜ ਧੂਪੜ ਨੇ ‘ਕੁੰਡਲੀ ਭਾਗਯਾ’ ਨੂੰ ਕੀਤਾ ਅਲਵਿਦਾ, ਅਦਾਕਾਰ ਨੇ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

ਹਾਲ ਹੀ ’ਚ ਅਦਾਕਾਰਾ ਨੇ ਆਪਣੇ ਪਤੀ ਨਾਲ ਫ਼ਿਰ ਤੋਂ ਦਿਲ ਜਿੱਤਣ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਤੇ ਪ੍ਰਸ਼ੰਸਕ ਬੇਹੱਦ ਪਿਆਰ ਲੁੱਟਾ ਰਹੇ ਹਨ। ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਰਧਾ ਆਰਿਆ ਪਤੀ ਨਾਲ ਖੂਬਸੂਰਤ ਪੋਜ਼  ਦਿੰਦੀ ਨਜ਼ਰ ਆ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਫ਼ਲੋਰਲ ਡਰੈੱਸ ’ਚ ਅਦਾਕਾਰਾ ਦੀ ਬੋਲਡ ਲੁੱਕ ਸਾਹਮਣੇ ਆਈ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਦੋਵੇਂ ਤਸਵੀਰਾਂ ’ਚ ਸ਼ਾਨਦਾਰ ਲੱਗ ਰਹੇ ਹਨ। ਇਸ ਦੌਰਾਨ ਤਸਵੀਰਾਂ ’ਚ ਰਾਹੁਲ ਪਤਨੀ ਸ਼ਰਧਾ ਨਾਲ ਪੋਜ਼ ਦਿੰਦੇ ਹੋਏ ਹਲਕੀ ਮੁਸਕਾਨ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਸ਼ਰਧਾ ਆਰੀਆ ਨੇ ਕੈਪਸ਼ਨ ’ਚ ਲਿਖਿਆ ‘ਨੇੜੇ ਅਤੇ ਦੂਰ, ਇਕ ਸਾਥ ਕਰੀਬ #NaGal।’

Bollywood Tadka

ਇਹ  ਵੀ ਪੜ੍ਹੋ : ਵਹੀਦਾ ਰਹਿਮਾਨ ਨੇ ਖ਼ਰੀਦੀ ਲੱਖਾਂ ਦੀ BMW 5 ਸੀਰੀਜ਼, ਕੇਕ ਕੱਟ ਕੇ ਮਨਾਇਆ ਜਸ਼ਨ

ਦੱਸ ਦੇਈਏ ਕਿ ‘ਕੁੰਡਲੀ ਭਾਗਯਾ’ ਦੀ ਪ੍ਰੀਤਾ ਨੇ ਬੀਤੇ ਸਾਲ 17 ਨਵੰਬਰ ਨੂੰ ਨੇਵੀ ਅਧਿਕਾਰੀ ਰਾਹੁਲ ਨਾਗਲ ਨਾਲ ਸੱਤ ਫ਼ੇਰੇ ਲਏ ਸਨ। ਇਹ ਇਕ ਸ਼ਾਨਦਾਰ ਵਿਆਹ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।

PunjabKesari


Gurminder Singh

Content Editor

Related News