''ਕਹੀ ਪੇ ਨਿਗਾਹੇਂ ਕਹੀ ਪੇ ਨਿਸ਼ਾਨਾ'' ਗੀਤ ਨਾਲ ਬੁਲੰਦੀਆਂ ''ਤੇ ਪਹੁੰਚੀ ਸੀ ਇਹ ਮਸ਼ਹੂਰ ਗਾਇਕਾ
Thursday, Apr 14, 2016 - 03:00 PM (IST)

ਨਵੀਂ ਦਿੱਲੀ : ਬਾਲੀਵੁੱਡ ਗਾਇਕਾ ਸ਼ਮਸ਼ਾਦ ਬੇਗਮ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ''ਚ 14 ਅਪ੍ਰੈਲ, 1919 ਨੂੰ ਹੋਇਆ ਸੀ। ਸ਼ਮਸ਼ਾਦ ਬੇਗਮ ਆਪਣੀ ਸੋਹਣੀ ਅਤੇ ਮਧੁਰ ਆਵਾਜ਼ ਨਾਲ ਜਾਣੀ ਜਾਂਦੀ ਸੀ। ਇਨ੍ਹਾਂ ਦੇ ਮਸ਼ਹੂਰ ਗੀਤ ''ਮੇਰੇ ਪਿਆ ਗਏ ਰਗੂੰਨ'' , ''ਕਹੀ ਪੇ ਨਿਗਾਂਹੇ ਕਹੀ ਪੇ ਨਿਸ਼ਾਨਾ'', ''ਕਬੀ ਆਰ ਕਬੀ ਪਾਰ'' ''ਲੇਕੇ ਪਹਿਲਾ ਪਹਿਲਾ ਪਿਆਰ'' ਵਰਗੇ ਬੇਮਿਸਾਲ ਗੀਤਾਂ ਨਾਲ ਧੂਮ ਮਚਾਉਣ ਵਾਲੀ ਉਹ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੀ। ਕਿਹਾ ਜਾਂਦਾ ਹੈ ਕਿ ਅੱਜ ਦੇ ਜ਼ਮਾਨੇ ''ਚ ਸ਼ਮਸ਼ਾਦ ਬੇਗਮ ਨੇ ਜਿੰਨੇ ਵੀ ਗੀਤਾਂ ਨੂੰ ਰੀਮਿਕਸ ਕਰਨ ਤੋਂ ਬਾਅਦ ਅੱਜ ਦੀ ਨੌਜਵਾਨ ਪੀੜ੍ਹੀ ਦੇ ਲੋਕਾਂ ਦੇ ਦਿਲਾਂ ''ਤੇ ਵੀ ਰਾਜ ਕੀਤਾ ਹੈ। ਉਨ੍ਹਾਂ ਦੇ ਗੀਤਾਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਦੇ ਗੀਤਾਂ ਨੂੰ ਰੀਮਿਕਸ ਕੀਤਾ ਹੋਵੇ। ਸ਼ਮਸ਼ਾਦ ਬੇਗਮ ਦੀ ਆਵਾਜ਼ ਪਹਿਲੀ ਵਾਰ ਲਾਹੌਰ ਦੇ ਪੇਸ਼ੇਵਰ ਰੇਡੀਓ ਰਾਹੀ 16 ਦੰਸਬਰ 1947 ''ਚ ਲੋਕਾਂ ਦੇ ਸਾਹਮਣੇ ਆਈ। ਉਨ੍ਹਾਂ ਦੀ ਆਵਾਜ਼ ਦੇ ਜਾਦੂ ਨੇ ਲੋਕਾਂ ਨੂੰ ਆਪਣਾ ਫੈਂਨਜ ਬਣਾ ਲਿਆ। ਉਸ ਸਮੇ ਉਨ੍ਹਾਂ ਨੂੰ ਇੱਕ ਗਾਣਾ ਗਾਉਣ ਦੇ 15 ਰੁਪਏ ਮਿਲਦੇ ਸਨ। ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ''ਖਜਾਨਚੀ'' ''ਚ 9 ਗੀਤ ਗਾਏ ਸਨ।
ਜ਼ਿਕਰਯੋਗ ਹੈ ਕਿ ਸੁਰੀਲੀ ਆਵਾਜ਼ ਦੇ ਦਮ ਤੇ ਮੰਨੋਰੰਜ਼ਨ ਜਗਤ ''ਚ ਨਾਂ ਹਾਸਲ ਕਰ ਚੁੱਕੀ ਮਸ਼ਹੂਰ ਅਦਾਕਾਰਾ ਸ਼ਮਸ਼ਾਦ ਬੇਗਮ ਦੀ ਮੌਤ 23 ਅਪ੍ਰੈਲ 2013 ਮੁੰਬਈ ''ਚ ਹੋ ਗਈ ਸੀ ਪਰ ਉਨ੍ਹਾਂ ਦੇ ਗੀਤ ਉਨ੍ਹਾਂ ਦੀਆਂ ਯਾਦਾ ਨੂੰ ਅੱਜ ਵੀ ਤਰੋਤਾਜ਼ਾ ਕਰ ਦਿੰਦੇ ਹਨ।