PHOTOS : ਸਰਜਰੀ ਤੋਂ ਬਾਅਦ ਬੇਹੱਦ ਬੋਲਡ ਅੰਦਾਜ਼ ''ਚ ਨਜ਼ਰ ਆਈ ਟੀ.ਵੀ. ਦੀ ਇਹ ਸਿੱਧੀ-ਸਾਦੀ ਅਦਾਕਾਰਾ
Saturday, Feb 20, 2016 - 01:46 PM (IST)

ਮੁੰਬਈ : ਟੀ.ਵੀ. ਅਦਾਕਾਰਾ ਅਤੇ ਮਾਡਲ ਸ਼ਮਾ ਸਿਕੰਦਰ ਹੁਣ ਪਹਿਲਾਂ ਵਰਗੀ ਨਹੀਂ ਰਹੀ। ਜੀ ਹਾਂ ਕਦੇ ਸੀਰੀਅਲਾਂ ''ਚ ਭੈਣ ਜੀ ਦੀ ਲੁੱਕ ''ਚ ਨਜ਼ਰ ਆਉਣ ਵਾਲੀ ਸ਼ਮਾ ਹੁਣ ਕਾਫੀ ਹੌਟ ਅਤੇ ਸੈਕਸੀ ਨਜ਼ਰ ਆਉਂਦੀ ਹੈ। ਉਸ ''ਚ ਇਹ ਤਬਦੀਲੀ ਪ੍ਰਸ਼ੰਸਕਾਂ ਲਈ ਕਾਫੀ ਹੈਰਾਨ ਕਰਨ ਵਾਲੀ ਹੈ।
ਸ਼ਮਾ ਦੀ ਮੰਨੀਏ ਤਾਂ ਇਹ ਤਬਦੀਲੀ ਉਸ ਦੇ ਫਿੱਟਨੈੱਸ ਸ਼ੈਡਿਊਲ, ਜਿਮਿੰਗ ਅਤੇ ਸਿਹਤਮੰਦ ਖੁਰਾਕ ਕਾਰਨ ਹੈ ਪਰ ਇਸ ਤਰ੍ਹਾਂ ਪੂਰੀ ਸ਼ਕਲ ਦਾ ਬਦਲ ਜਾਣਾ ਵਾਕਈ ਹੈਰਾਨ ਕਰਨ ਵਾਲੀ ਗੱਲ ਹੈ। ਹਾਲਾਂਕਿ ਉਸ ਵਲੋਂ ਕਾਸਮੈਟਿਕ ਸਰਜਰੀ ਕਰਵਾਉਣ ਦੇ ਵੀ ਚਰਚੇ ਹਨ ਪਰ ਸ਼ਮਾ ਨੇ ਇਸ ਬਾਰੇ ਕੁਝ ਨਹੀਂ ਕਿਹਾ।
ਸ਼ਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਸ ਤੋਂ ਬਾਅਦ ਉਹ ਕਈ ਮਿਊਜ਼ਿਕ ਵੀਡੀਓਜ਼ ''ਚ ਵੀ ਨਜ਼ਰ ਆਈ। ਕੁਝ ਫਿਲਮਾਂ ''ਚ ਵੀ ਉਸ ਨੇ ਕੰਮ ਕੀਤਾ ਹੈ ਅਤੇ ਉਸ ਤੋਂ ਬਾਅਦ ਟੀ.ਵੀ. ਜਗਤ ''ਚ ਉਸ ਦੀ ਐਂਟਰੀ ਹੋਈ। ਸ਼ਮਾ ਨੇ ''ਯੇ ਮੇਰੀ ਲਾਈਫ ਹੈ'', ''ਸੇਵਨ'' ਅਤੇ ''ਬਾਲਵੀਰ'' ਵਰਗੇ ਕਈ ਸੀਰੀਅਲਾਂ ''ਚ ਆਪਣੀ ਅਦਾਕਾਰੀ ਦਿਖਾਈ ਹੈ।