ਢੇਰ ਸਾਰੇ ਲੋਕਾਂ ਨੇ ਮੇਰੇ ਬਿੱਗ ਸਕ੍ਰੀਨ ਡੈਬਿਊ ਨੂੰ ਬੋਲਡ ਚੁਆਇਸ ਕਿਹਾ ਹੈ : ਸ਼ਾਲਿਨੀ ਪਾਂਡੇ

Friday, May 27, 2022 - 10:51 AM (IST)

ਢੇਰ ਸਾਰੇ ਲੋਕਾਂ ਨੇ ਮੇਰੇ ਬਿੱਗ ਸਕ੍ਰੀਨ ਡੈਬਿਊ ਨੂੰ ਬੋਲਡ ਚੁਆਇਸ ਕਿਹਾ ਹੈ : ਸ਼ਾਲਿਨੀ ਪਾਂਡੇ

ਮੁੰਬਈ (ਬਿਊਰੋ)– ਸ਼ਾਲਿਨੀ ਪਾਂਡੇ ਨੇ ਆਪਣੇ ਬਿੱਗ ਸਕ੍ਰੀਨ ਡੈਬਿਊ ਦੇ ਦਮ ’ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਾਲਿਨੀ ਨੇ ਫ਼ਿਲਮ ‘ਜਏਸ਼ਭਾਈ ਜੋਰਦਾਰ’ ’ਚ ਇਕ ਗਰਭਵਤੀ ਲੜਕੀ ਦਾ ਕਿਰਦਾਰ ਨਿਭਾਅ ਕੇ ਆਪਣੇ ਅਭਿਨੈ ਦੀ ਤਾਕਤ ਦਿਖਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਇਸ ਫ਼ਿਲਮ ’ਚ ਉਹ ਰਣਵੀਰ ਸਿੰਘ ਦੇ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਈ। ਸ਼ਾਲਿਨੀ ਦਾ ਕਹਿਣਾ ਹੈ, ‘‘ਬਹੁਤ ਸਾਰੇ ਲੋਕਾਂ ਨੇ ਮੇਰੇ ਬਿੱਗ ਸਕ੍ਰੀਨ ਡੈਬਿਊ ਨੂੰ ਇਕ ਬੋਲਡ ਚੁਆਇਸ ਦੱਸਿਆ ਹੈ ਕਿਉਂਕਿ ਇਸ ਫ਼ਿਲਮ ’ਚ ਮੈਂ ਪ੍ਰੈਗਨੇਂਟ ਹਾਂ।’’

ਉਸ ਨੇ ਅੱਗੇ ਕਿਹਾ, ‘‘ਇਹ ਸੱਚ ਹੈ ਕਿ ਇਕ ਗਰਭਵਤੀ ਔਰਤ ਦੇ ਰੂਪ ’ਚ ਭਰੋਸੇਮੰਦ ਦਿਖਣ ਲਈ ਮੇਰਾ ਇਕ ਖ਼ਾਸ ਬਾਡੀ ਟਾਈਪ ਹੋਣਾ ਜ਼ਰੂਰੀ ਸੀ।’’

 
 
 
 
 
 
 
 
 
 
 
 
 
 
 

A post shared by Shalini Pandey (@shalzp)

ਉਸ ਨੇ ਕਿਹਾ, ‘‘ਮੇਰੇ ਲਈ ਕਿਰਦਾਰ ਹੀ ਮਾਇਨੇ ਰੱਖਦਾ ਹੈ ਕਿਉਂਕਿ ਉਸ ਦੇ ਕੋਲ ਕਹਿਣ ਲਈ ਕੁਝ ਪ੍ਰਸੰਗ ਤੇ ਮਹੱਤਵਪੂਰਨ ਗੱਲ ਹੁੰਦੀ ਹੈ। ਮੈਨੂੰ ਇਸ ਭੂਮਿਕਾ ’ਤੇ ਬਹੁਤ ਮਾਣ ਹੈ ਤੇ ਮੈਂ ਇਸ ’ਚ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕੀਤਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News