‘ਬਿੱਗ ਬੌਸ’ ਦੇ ਘਰ ’ਚ ਸ਼ਾਲੀਨ ਭਨੋਟ ਨੇ ਪਾਰ ਕੀਤੀ ਹੱਦ, ਡਾਕਟਰ ਨਾਲ ਕੀਤੀ ਬਦਤਮੀਜ਼ੀ

Wednesday, Oct 12, 2022 - 11:46 AM (IST)

‘ਬਿੱਗ ਬੌਸ’ ਦੇ ਘਰ ’ਚ ਸ਼ਾਲੀਨ ਭਨੋਟ ਨੇ ਪਾਰ ਕੀਤੀ ਹੱਦ, ਡਾਕਟਰ ਨਾਲ ਕੀਤੀ ਬਦਤਮੀਜ਼ੀ

ਮੁੰਬਈ (ਬਿਊਰੋ)– ਹੈਂਡਸਮ ਹੰਕ ਸ਼ਾਲੀਨ ਭਨੋਟ ‘ਬਿੱਗ ਬੌਸ’ ’ਚ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਚਰਚਾ ’ਚ ਹਨ। ਕਦੇ ਲਵ ਐਂਗਲ ਤਾਂ ਕਦੇ ਗੁੱਸਾ, ਸ਼ਾਲੀਨ ਨੂੰ ਸ਼ੋਅ ’ਚ ਕਾਫੀ ਚਰਚਾ ਮਿਲ ਰਹੀ ਹੈ ਪਰ ਲੱਗਦਾ ਹੈ ਕਿ ਸ਼ਾਲੀਨ ਨੂੰ ਜਦੋਂ ਤੋਂ ‘ਬਿੱਗ ਬੌਸ’ ਨੇ ਸਜ਼ਾ ਦਿੱਤੀ ਹੈ, ਉਨ੍ਹਾਂ ਦਾ ਪਾਰਾ ਹਾਈ ਹੈ। ਇਸੇ ਲਈ ਲੰਘੇ ਐਪੀਸੋਡ ’ਚ ਸ਼ਾਲੀਨ ਨੇ ‘ਬਿੱਗ ਬੌਸ’ ’ਚ ਡਾਕਟਰ ਨਾਲ ਬਦਤਮੀਜ਼ੀ ਕੀਤੀ।

ਸ਼ਾਲੀਨ ਦਾ ਇਹ ਸੁਭਾਅ ਅਜੇ ਤਕ ਦਾ ਸਭ ਤੋਂ ਹੈਰਾਨੀ ਭਰਿਆ ਰਿਹਾ ਹੈ। ਸ਼ਾਲੀਨ ਨੇ ਸੈੱਟ ’ਤੇ ਜਿਸ ਤਰ੍ਹਾਂ ਡਾਕਟਰ ਨਾਲ ਬੁਰਾ ਵਰਤਾਅ ਕੀਤਾ, ਉਸ ਦੀ ਯੋਗਤਾ ’ਤੇ ਸਵਾਲ ਚੁੱਕੇ, ਜਿਸ ਕਾਰਨ ਉਸ ਦੀ ਸੋਸ਼ਲ ਮੀਡੀਆ ’ਤੇ ਸਖ਼ਤ ਨਿੰਦਿਆ ਹੋ ਰਹੀ ਹੈ। ਹੋਇਆ ਇੰਝ ਕਿ ਕੈਪਟੈਂਸੀ ਟਾਸਕ ਦੌਰਾਨ ਸ਼ਾਲੀਨ ਨੇ ਅਰਚਨਾ ਗੌਤਮ ਨਾਲ ਧੱਕਾ-ਮੁੱਕੀ ਕੀਤੀ ਸੀ। ‘ਬਿੱਗ ਬੌਸ’ ਨੇ ਤੁਰੰਤ ਐਕਸ਼ਨ ਲੈਂਦਿਆਂ ਸ਼ਾਲੀਨ ਨੂੰ ਦੋ ਹਫ਼ਤਿਆਂ ਲਈ ਨਾਮੀਨੇਟ ਕਰ ਦਿੱਤਾ ਤੇ ਕੈਪਟਨ ਬਣਨ ਦਾ ਅਧਿਕਾਰ ਖੋਹ ਲਿਆ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੂੰ ਹੋਇਆ ਇਸ ਪੰਜਾਬੀ ਅਦਾਕਾਰਾ ਨਾਲ ਪਿਆਰ ! 1 ਸਾਲ ਤੋਂ ਇਕ-ਦੂਜੇ ਨੂੰ ਕਰ ਰਹੇ ਨੇ ਡੇਟ

ਇਸ ਤੋਂ ਬੌਖਲਾਏ ਸ਼ਾਲੀਨ ਕਾਫੀ ਪ੍ਰੇਸ਼ਾਨ ਨਜ਼ਰ ਆਏ। ਬਾਅਦ ’ਚ ਸ਼ਾਲੀਨ ਦੀ ਸਿਹਤ ਦਾ ਧਿਆਨ ਰੱਖਦਿਆਂ ਉਨ੍ਹਾਂ ਨੇ ਮੈਡੀਕਲ ਰੂਮ ’ਚ ਬੁਲਾਇਆ ਗਿਆ। ਉਥੇ ਉਨ੍ਹਾਂ ਦੇ ਟ੍ਰੀਟਮੈਂਟ ਲਈ ਡਾਕਟਰ ਮੌਜੂਦ ਸਨ ਪਰ ਸ਼ਾਲੀਨ ਨੇ ਡਾਕਟਰ ਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨਾਲ ਬਦਤਮੀਜ਼ੀ ਕੀਤੀ।

ਸ਼ਾਲੀਨ ਨੇ ਮੈਡੀਕਲ ਰੂਮ ’ਚ ਗੁੱਸੇ ’ਚ ਐਂਟਰੀ ਕੀਤੀ ਤੇ ਕਿਹਾ, ‘‘ਤੁਸੀਂ ਮੇਰਾ ਇਲਾਜ ਨਹੀਂ ਕਰ ਸਕਦੇ, ਤੁਸੀਂ ਮੇਰਾ ਇਲਾਜ ਕਰਨ ਲਈ ਯੋਗ ਨਹੀਂ ਹੋ।’’ ਇੰਨਾ ਸੁਣਨ ਤੋਂ ਬਾਅਦ ਵੀ ਡਾਕਟਰ ਨੇ ਸ਼ਾਲੀਨ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਲੀਨ ਡਾਕਟਰ ਦੀ ਯੋਗਤਾ ਪੁੱਛਣ ’ਤੇ ਅੜੇ ਰਹੇ।

ਸ਼ਾਲੀਨ ਨੇ ਕਿਹਾ, ‘‘ਕੀ ਤੁਹਾਡੇ ਕੋਲ ਐੱਮ. ਬੀ. ਬੀ. ਐੱਸ. ਦੀ ਡਿਗਰੀ ਹੈ, ਮੈਨੂੰ ਆਪਣੀ ਯੋਗਤਾ ਦੱਸੋ। ਤੁਸੀਂ ਕੀ ਪੜ੍ਹਾਈ ਕੀਤੀ ਹੈ। ਟੀਮ ਨੂੰ ਬੋਲੋ ਮੈਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ। ਤੁਸੀਂ ਮੇਰਾ ਇਲਾਜ ਕਰਨ ਲਈ ਯੋਗ ਨਹੀਂ ਹੋ, ਮੈਂ ਆਨ ਰਿਕਾਰਡ ਇਹ ਗੱਲ ਕਹਿ ਰਿਹਾ ਹਾਂ। ਇਸ ਲਈ ਤੁਹਾਨੂੰ ਐੱਮ. ਬੀ. ਬੀ. ਐੱਸ. ਹੋਣਾ ਪਵੇਗਾ।’’ ਸ਼ਾਲੀਨ ਡਾਕਟਰ ਨੂੰ ਖ਼ੁਦ ਨੂੰ ਛੂਹਣ ਤਕ ਨਹੀਂ ਦਿੰਦੇ ਤੇ ਗੁੱਸੇ ’ਚ ਮੈਡੀਕਲ ਰੂਮ ਛੱਡ ਕੇ ਚਲੇ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News