ਗਾਇਕਾ ਸ਼ਕੀਰਾ ’ਤੇ ਲੱਗਾ ਟੈਕਸ ਧੋਖਾਧੜੀ ਦਾ ਦੋਸ਼, 8 ਸਾਲਾਂ ਦੀ ਹੋਈ ਸਕਦੀ ਹੈ ਸਜ਼ਾ

07/30/2022 1:24:42 PM

ਬਾਲੀਵੁੱਡ ਡੈਸਕ:  ਮਸ਼ਹੂਰ ਪੌਪ ਗਾਇਕਾ ਸ਼ਕੀਰਾ ਅਕਸਰ ਆਪਣੇ ਗੀਤਾਂ ਅਤੇ ਲਾਈਵ ਕੰਨਸਰਟਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਇਸ ਵਾਰ ਸ਼ਕੀਰਾ ਮੁੜ ਸਰੁਖੀਆਂ ’ਚ ਆ ਗਈ ਹੈ। ਇਸ ਵਾਰ ਉਹ ਕਿਸੇ ਗੀਤ ਨਾਲ ਨਹੀਂ ਸਗੋਂ ਟੈਕਸ ਚੋਰੀ ਕਰਨ ਦਾ ਮਾਮਲੇ ’ਚ ਸੁਰਖੀਆਂ ’ਚ ਆਈ ਹੈ। ਮਸ਼ਹੂਰ ਪੌਪ ਗਾਇਕਾ ਸ਼ਕੀਰਾ ਨੂੰ ਟੈਕਸ ਚੋਰੀ ਦੇ ਦੋਸ਼ ’ਚ 8 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸਿੰਗਰ ਨੇ ਟੈਕਸ ਚੋਰੀ ਦੇ ਇਲਜ਼ਾਮਾਂ ’ਤੇ ਇਕ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸਰਕਾਰੀ ਵਕੀਲਾਂ ਨੇ ਐਲਾਨ ਕੀਤਾ ਹੈ ਕਿ ਉਹ ਸ਼ਕੀਰਾ ਤੋਂ ਕਰੀਬ 24 ਮਿਲੀਅਨ ਜੁਰਮਾਨੇ ਦੀ ਵੀ ਮੰਗ ਕਰਨਗੇ।

ਇਹ ਵੀ ਪੜ੍ਹੋ: ਜਨਮਦਿਨ ’ਤੇ ਵਿਸ਼ੇਸ਼: ਜਾਣੋ ਸੋਨੂ ਸੂਦ ਨੂੰ ਲੋਕ ਕਿਉਂ ਕਹਿੰਦੇ ਨੇ 'ਫ਼ਰਿਸ਼ਤਾ'

ਸ਼ਕੀਰਾ ’ਤੇ 2012 ਤੋਂ 2014 ਦਰਮਿਆਨ ਆਮਦਨ ’ਤੇ 14.5 ਮਿਲੀਅਨ ਯੂਰੋ ਦੀ ਸਪੈਨਿਸ਼ ਟੈਕਸ ਦਫ਼ਤਰ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ।  ਕਿਹਾ ਜਾਂਦਾ ਹੈ ਕਿ ਸ਼ਕੀਰਾ ਨੇ 60 ਤੋਂ ਮਿਲੀਅਨ ਤੋਂ ਵੱਧ ਐਲਬਮਾਂ ਵੇਚੀਆਂ ਹਨ ਅਤੇ ਗਾਇਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਨਿਰਦੋਸ਼ਤਾ ਬਾਰੇ ਪੂਰੀ ਤਰ੍ਹਾਂ ਨਿਸ਼ਚਤ ਹੈ। ਉਸ ਨੇ ਮਾਮਲਾ ਅਦਾਲਤ ’ਚ ਜਾਣ ਦਾ ਫ਼ੈਸਲਾ ਕੀਤਾ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਬੇਕਸੂਰ ਸਾਬਤ ਹੋ ਜਾਵੇਗੀ।

PunjabKesari

ਸ਼ਕੀਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਮੁਕੱਦਮਾ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਸਮਝੌਤਾ ਸੰਭਵ ਹੈ। ਇਸ ਦੇ ਨਾਲ ਹੀ ਮਾਮਲੇ ’ਚ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਸ਼ਕੀਰਾ 2011 ’ਚ ਸਪੇਨ ਚਲੀ ਗਈ ਸੀ ਜਦੋਂ ਐਫ਼ਸੀ ਬਾਰਸੀਲੋਨਾ ਦੇ ਡਿਫ਼ੈਡਰ ਜੇਰਾਰਡ ਪਿਕ ਨਾਲ ਉਸਦੇ ਸਬੰਧ ਜਨਤਕ ਹੋ ਗਏ ਸਨ, ਪਰ ਉਸਨੇ 2015 ਤੱਕ ਬਹਾਮਾਸ ’ਚ ਆਪਣੀ ਅਧਿਕਾਰਤ ਟੈਕਸ ਰਿਹਾਇਸ਼ ਬਣਾਈ ਰੱਖੀ।

ਇਹ ਵੀ ਪੜ੍ਹੋ: ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ

ਇਸ ਦੇ ਨਾਲ ਹੀ ਇਸ ਦੋਸ਼ ’ਤੇ ਸ਼ਕੀਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ 2014 ਤੱਕ ਉਸ ਨੇ ਆਪਣਾ ਜ਼ਿਆਦਾਤਰ ਪੈਸਾ ਅੰਤਰਰਾਸ਼ਟਰੀ ਟੂਰ ਤੋਂ ਕਮਾਇਆ ਸੀ। ਇਸ ਤੋਂ ਬਾਅਦ, 2015 ’ਚ ਸਪੇਨ ਚਲੀ ਗਈ ਅਤੇ ਟੈਕਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ।ਗਾਇਕਾ ਨੇ ਸਪੈਨਿਸ਼ ਟੈਕਸ ਅਧਿਕਾਰੀਆਂ ਨੂੰ 17.2 ਮਿਲੀਅਨ ਯੂਰੋ ਦਾ ਭੁਗਤਾਨ ਕੀਤਾ ਹੈ।


Shivani Bassan

Content Editor

Related News