ਸ਼ਾਹਰੁਖ ਖਾਨ ਬਣ ਗਏ ਹਨ ਧਾਰਮਿਕ, ਹੱਥ ''ਚ ਮਾਲਾ ਫੇਰਦੇ ਆਏ ਨਜ਼ਰ (ਦੇਖੋ ਤਸਵੀਰਾਂ)

Tuesday, Aug 04, 2015 - 03:48 PM (IST)

ਸ਼ਾਹਰੁਖ ਖਾਨ ਬਣ ਗਏ ਹਨ ਧਾਰਮਿਕ, ਹੱਥ ''ਚ ਮਾਲਾ ਫੇਰਦੇ ਆਏ ਨਜ਼ਰ (ਦੇਖੋ ਤਸਵੀਰਾਂ)
ਨਵੀਂ ਦਿੱਲੀ- ਹਾਲ ਹੀ ''ਚ ਆਪਣੀ ਆਉਣ ਵਾਲੀ ਫਿਲਮ ''ਦਿਲਵਾਲੇ'' ਦੀ ਸ਼ੂਟਿੰਗ ਖਤਮ ਕਰਕੇ ਬੁਲਗਾਰੀਆ ਤੋਂ ਮੁੰਬਈ ਪਰਤੇ ਸ਼ਾਹਰੁਖ ਖਾਨ ਤੇ ਅਭਿਨੇਤਰੀ ਕਾਜੋਲ ਏਅਰਪੋਰਟ ''ਤੇ ਦੇਖੇ ਗਏ। ਸ਼ਾਹਰੁਖ ਨੇ ਇਥੇ ਸਫੈਦ ਟੀ-ਸ਼ਰਟ, ਜੀਨ ਤੇ ਮਿਲਟਰੀ ਗ੍ਰੀਨ ਜੈਕੇਟ ਪਹਿਨ ਰੱਖੀ ਸੀ। ਏਅਰਪੋਰਟ ''ਤੇ ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ਸਮੇਂ ਸ਼ਾਹਰੁਖ ਦੇ ਸੱਜੇ ਹੱਥ ''ਚ ਇਕ ਮਾਲਾ ਨਜ਼ਰ ਆਈ। ਇਹ ''ਪ੍ਰੇਅਰ ਬੀਡਸ ਹਨ, ਜਿਨ੍ਹਾਂ ਨੂੰ ਰੋਜ਼ੇਰੀ (ਉਰਦੂ ''ਚ ਸੁਬਾਹ) ਕਹਿੰਦੇ ਹਨ।
ਦੱਸਣਯੋਗ ਹੈ ਕਿ 33 ਤੋਂ 99 ਮਣਕਿਆਂ ਵਾਲੀ ਇਸ ਮਾਲਾ ਨੂੰ ਆਮ ਤੌਰ ''ਤੇ ਲੋਕ ਪ੍ਰਾਰਥਨਾ ਕਰਨ ਵੇਲੇ ਫੇਰਦੇ ਹਨ। ਹਿੰਦੂ ਧਰਮ ''ਚ ਅਜਿਹੀ ਮਣਕਿਆਂ ਵਾਲੀ ਮਾਲਾ ਹੁੰਦੀ ਹੈ। ਕਿਹਾ ਜਾ ਰਿਹਾ ਹੈ ਕਿ 50 ਸਾਲ ਦੇ ਸ਼ਾਹਰੁਖ ਹੁਣ ਧਾਰਮਿਕ ਹੋ ਗਏ ਹਨ ਤੇ ਪ੍ਰਾਰਥਨਾ ਲਈ ਇਸ ਮਾਲਾ ਨੂੰ ਫੇਰਦੇ ਹਨ। ਉਥੇ ਕੁਝ ਇਸ ਨੂੰ ਸਟਾਈਲ ਸਟੇਟਮੈਂਟ ਮੰਨ ਰਹੇ ਹਨ।

Related News