ਫੈਨਜ਼ ਦੀ ਇਸ ਹਰਕਤ ਨਾਲ ਸ਼ਾਹਰੁਖ ਖ਼ਾਨ ਹੋਏ ਪਰੇਸ਼ਾਨ, ਘਰ ਵੜ ਕੀਤਾ ਅਜਿਹਾ ਕੰਮ

Saturday, Oct 05, 2024 - 02:14 PM (IST)

ਫੈਨਜ਼ ਦੀ ਇਸ ਹਰਕਤ ਨਾਲ ਸ਼ਾਹਰੁਖ ਖ਼ਾਨ ਹੋਏ ਪਰੇਸ਼ਾਨ, ਘਰ ਵੜ ਕੀਤਾ ਅਜਿਹਾ ਕੰਮ

ਮੁੰਬਈ- ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਦਾ ਆਪਣਾ ਵੱਖਰਾ ਅਤੇ ਵੱਡਾ ਫੈਨ ਬੇਸ ਹੈ। ਕਿੰਗ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਦਾਕਾਰ ਆਪਣੇ ਘਰ ਦੀ ਬਾਲਕੋਨੀ ‘ਚ ਆਉਂਦੇ ਹਨ ਤਾਂ ਲੱਖਾਂ ਪ੍ਰਸ਼ੰਸਕ ਕਿੰਗ ਖ਼ਾਨ ਦੇ ਘਰ ਦੇ ਹੇਠਾਂ ਖੜ੍ਹੇ ਹੋ ਜਾਂਦੇ ਹਨ। ਕੁੱਝ ਅਜਿਹੇ ਪ੍ਰਸ਼ੰਸਕ ਹਨ ਜੋ ਹਰ ਹੱਦ ਪਾਰ ਕਰਨ ਲਈ ਤਿਆਰ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਖ਼ੁਦ ਕਿੰਗ ਖ਼ਾਨ ਨੇ ਸ਼ੇਅਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਕੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ ਕੈਟਰੀਨਾ ਕੈਫ਼? ਵੀਡੀਓ ਦੇਖ ਫੈਨਜ਼ ਹੋਏ ਪਰੇਸ਼ਾਨ

ਸ਼ਾਹਰੁਖ ਖ਼ਾਨ ਨੇ ਦੱਸਿਆ ਕਿ ਬਹੁਤ ਸਾਰੇ ਪ੍ਰਸ਼ੰਸਕ ਹਨ ਜੋ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਹਨ। ਉਨ੍ਹਾਂ ਕਿਹਾ ਕਿ ਜੇ “ਮੈਂ ਤੁਹਾਨੂੰ ਦੱਸਾਂ, ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿਉਂਕਿ ਮੈਂ ਖ਼ੁਦ ਹੈਰਾਨ ਸੀ”। ਸ਼ਾਹਰੁਖ ਖ਼ਾਨ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੇ ਘਰ ਵਿੱਚ ਕੋਈ ਇੰਟਰਵਿਊ ਜਾਂ ਕੋਈ ਪਾਰਟੀ ਸੀ ਤੇ ਕਈ ਸਾਰੇ ਪੱਤਰਕਾਰ ਆਏ ਹੋਏ ਸਨ। ਉਸ ਸਮੇਂ ਉਹ ਪ੍ਰਸ਼ੰਸਕ ਵੀ ਚੁੱਪਚਾਪ ਉਨ੍ਹਾਂ ਪੱਤਰਕਾਰਾਂ ਦੇ ਨਾਲ ਸ਼ਾਹਰੁਖ ਖ਼ਾਨ ਦੇ ਘਰ ਅੰਦਰ ਆ ਗਿਆ।

ਇਹ ਖ਼ਬਰ ਵੀ ਪੜ੍ਹੋ -ਸਾਬਕਾ ਕ੍ਰਿਕਟਰ ਦੀ ਮਾਂ ਦਾ ਦਿਹਾਂਤ, ਸ਼ੱਕੀ ਹਾਲਤ 'ਚ ਮਿਲੀ ਲਾਸ਼

ਸ਼ਾਹਰੁਖ਼ ਖ਼ਾਨ ਨੇ ਕਿਹਾ ਕਿ ਉਹ ਇੱਕ ਫੈਨ ਸੀ ਅਤੇ ਉਸ ਨੇ ਘਰ ਦੇ ਅੰਦਰ ਆ ਕੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫਿਰ ਸਾਡੇ ਸਵਿਮਿੰਗ ਪੂਲ ਵਿੱਚ ਡੁੱਬਕੀ ਲਗਾ ਕੇ ਇਸ਼ਨਾਨ ਕਰਨ ਲੱਗਾ। ਉਹ ਆਪਣੇ ਨਾਲ ਇੱਕ ਤੌਲੀਆ ਵੀ ਲਿਆਇਆ ਸੀ। ਇਸ਼ਨਾਨ ਕਰਨ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਾਫ਼ ਕੀਤਾ ਅਤੇ ਕੱਪੜੇ ਪਹਿਨੇ। ਇਸ ਤੋਂ ਬਾਅਦ ਜਦੋਂ ਸਕਿਊਰਿਟੀ ਗਾਰਡ ਨੇ ਉਸ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਰਿਹਾ। ਮੈਂ ਬਸ ਉਸ ਪਾਣੀ ‘ਚ ਨਹਾਉਣ ਆਇਆ ਸੀ, ਜਿਸ ‘ਚ ਸ਼ਾਹਰੁਖ਼ ਖ਼ਾਨ ਨਹਾਉਂਦੇ ਹਨ। ਹੁਣ ਮੈਂ ਉਸ ਪਾਣੀ ਵਿੱਚ ਇਸ਼ਨਾਨ ਕਰ ਲਿਆ ਹੈ ਅਤੇ ਹੁਣ ਮੈਂ ਜਾ ਰਿਹਾ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News