ਟੀ-ਸ਼ਰਟ ਵਾਂਗ ਸਟਾਰਡਮ ਨੂੰ Casual ਲੈਂਦੇ ਹਨ ਸ਼ਾਹਰੁਖ
Thursday, Mar 03, 2016 - 05:14 PM (IST)

ਮੁੰਬਈ : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਕਹਿਣੈ ਕਿ ਉਹ ਆਪਣੇ ਸਟਾਰਡਮ ਨੂੰ ਹਲਕੇ ''ਚ ਲੈਂਦੇ ਹਨ। ਸ਼ਾਹਰੁਖ ਨੂੰ ਫਿਲਮ ਇੰਡਸਟਰੀ ''ਚ ਆਇਆਂ ਢਾਈ ਦਹਾਕੇ ਤੋਂ ਵਧੇਰੇ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਹਨ। ਸ਼ਾਹਰੁਖ ਦੀਆਂ ਫਿਲਮਾਂ ਉਨ੍ਹਾਂ ਦੇ ਨਾਂ ਕਾਰਨ ਵਿਕਦੀਆਂ ਹਨ ਪਰ ਉਹ ਖੁਦ ਆਪਣੇ ਇਸ ਸਟਾਰਡਮ ਨੂੰ ਬਹੁਤ ਹਲਕੇ ''ਚ ਲੈਂਦੇ ਹਨ।
ਸ਼ਾਹਰੁਖ ਦਾ ਕਹਿਣੈ, ''''ਮੈਂ ਆਪਣੇ ਸਟਾਰਡਮ ਨੂੰ ਹਲਕੇ ਤੌਰ ''ਤੇ ਲੈਂਦਾ ਹਾਂ। ਇਸ ਬਾਰੇ ਬਹੁਤਾ ਨਹੀਂ ਸੋਚਦਾ। ਮੈਂ ਇਸ ਨੂੰ ਟੀ-ਸ਼ਰਟ ਵਾਂਗ ਕੈਜ਼ੂਅਲ ਲੈਂਦਾ ਹਾਂ। ਕਈ ਵਾਰ ਅਵਾਰਡ ਸ਼ੋਅਜ਼ ''ਚ ਮੈਂ ਟੀ-ਸ਼ਰਟ ਪਹਿਨ ਕੇ ਚਲਾ ਜਾਂਦਾ ਹਾਂ ਅਤੇ ਉਥੇ ਲੋਕ ਕਹਿੰਦੇ ਹਨ ਕਿ ਸੂਟ ਪਹਿਨ ਲਓ, ਤੁਸੀਂ ਵੱਡੇ ਸਟਾਰ ਹੋ। ਦਰਸ਼ਕਾਂ ਨੇ ਮੈਨੂੰ ਵੱਡਾ ਸਟਾਰ ਬਣਾਇਆ ਅਤੇ ਮੈਨੂੰ ਇੰਨਾ ਕੁਝ ਦਿੱਤਾ, ਜਿੰਨੇ ਦਾ ਮੈਂ ਹੱਕਦਾਰ ਵੀ ਨਹੀਂ ਸੀ। ਮੈਂ ਇਸ ਦਾ ਮਾਣ ਨਹੀਂ ਕਰ ਸਕਦਾ। ਆਮ ਆਦਮੀ ਵਾਂਗ ਸੌਂਦਾ ਹਾਂ, ਉੱਠਦਾ ਹਾਂ ਤੇ ਕੰਮ ਕਰਦਾ ਹਾਂ।''''