ਵੱਡੀ ਖ਼ਬਰ : 28 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਇਆ ਸ਼ਾਹਰੁਖ ਦਾ ਪੁੱਤਰ ਆਰੀਅਨ

Saturday, Oct 30, 2021 - 12:08 PM (IST)

ਨਵੀਂ ਦਿੱਲੀ (ਬਿਊਰੋ) - ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ 28 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਹੈ।  ਦੱਸ ਦਈਏ ਕਿ ਆਰਥਰ ਰੋਡ ਜੇਲ੍ਹ ਦਾ ਘੰਟੀ ਬਾਕਸ ਸਵੇਰੇ 5.30 ਵਜੇ ਖੋਲ੍ਹਿਆ ਗਿਆ ਸੀ। ਆਰੀਅਨ ਦੀ ਰਿਹਾਈ 'ਤੇ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਸ਼ਾਹਰੁਖ ਖ਼ਾਨ ਦੇ ਘਰ ਸ਼ੁੱਕਰਵਾਰ ਤੋਂ ਹੀ ਤਿਉਹਾਰ ਦਾ ਮਾਹੌਲ ਹੈ।

ਆਰੀਅਨ ਦੇ ਘਰ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਹਰ ਕੋਈ ਆਰੀਅਨ ਦੇ ਸਵਾਗਤ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਇੱਕ ਸਾਧੂ ਬਾਬਾ ਵੀ ਮੰਨਤ ਦੇ ਬਾਹਰ ਪਹੁੰਚ ਗਿਆ ਹੈ, ਜੋ ਆਰੀਅਨ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਆਰੀਅਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ 'ਚ ਕੱਟਣਾ ਪਿਆ ਹੈ। ਸ਼ਾਹਰੁਖ ਦੇ ਲਾਡਲੇ ਲਈ ਇਹ ਆਸਾਨ ਨਹੀਂ ਸੀ। ਅੱਗੇ ਦਾ ਰਸਤਾ ਵੀ ਆਸਾਨ ਨਹੀਂ ਹੈ, ਕਿਉਂਕਿ ਆਰੀਅਨ ਨੂੰ ਸਿਰਫ ਜ਼ਮਾਨਤ ਮਿਲੀ ਹੈ, ਕੇਸ ਤੋਂ ਛੁਟਕਾਰਾ ਨਹੀਂ।

PunjabKesari

1. ਆਰੀਅਨ ਖ਼ਾਨ ਨੂੰ ਬੇਸ਼ੱਕ ਜ਼ਮਾਨਤ ਮਿਲ ਗਈ ਹੈ ਪਰ ਕੋਰਟ ਨੇ ਉਸ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਹਨ।
2. ਆਰੀਅਨ ਖ਼ਾਨ ਜਾਂਚ ਅਧਿਕਾਰੀ ਨੂੰ ਦੱਸੇ ਬਗਾਰ ਮੁੰਬਈ ਨਹੀਂ ਛੱਡ ਸਕਦਾ।
3. ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ NCB ਦਫ਼ਤਰ 'ਚ ਹਾਜ਼ਰ ਹੋਣਾ ਪਵੇਗਾ।
4. ਕਿਸੇ ਹੋਰ ਮੁਲਜ਼ਮ ਦੇ ਸੰਪਰਕ 'ਚ ਨਹੀਂ ਰਹਿਣਾ ਪਵੇਗਾ।
5. ਜਾਂਚ ਨਾਲ ਜੁੜੀਆਂ ਗੱਲਾਂ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ।
6. ਆਰੀਅਨ ਨੂੰ ਵਿਸ਼ੇਸ਼ ਐੱਨ. ਡੀ. ਪੀ. ਐੱਸ. ਅਦਾਲਤ 'ਚ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਹੋਵੇਗਾ।
7. ਅਦਾਲਤ ਦੀ ਇਜਾਜ਼ਤ ਤੋਂ ਬਗੈਰ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ।
8. ਜੇਕਰ ਕਿਸੇ ਸ਼ਰਤ ਦੀ ਉਲੰਘਣਾ ਹੁੰਦੀ ਹੈ, ਤਾਂ NCB ਵਿਸ਼ੇਸ਼ ਜੱਜ ਨੂੰ ਅਰਜ਼ੀ ਦੇਣ ਦਾ ਹੱਕਦਾਰ ਹੋਵੇਗਾ।

PunjabKesari

ਜੇਲ੍ਹ ਦੇ ਅੰਦਰ ਕੀ ਹੁੰਦੀ ਹੈ ਪ੍ਰਕਿਰਿਆ?
1. ਜਿਸ ਕੈਦੀ ਲਈ ਜ਼ਮਾਨਤ ਦਾ ਹੁਕਮ ਆਉਂਦਾ ਹੈ, ਉਸ ਦਾ ਐਲਾਨ ਜੇਲ੍ਹ ਦੇ ਅੰਦਰ ਕੀਤਾ ਜਾਂਦਾ ਹੈ।
2. ਇਸ ਤੋਂ ਬਾਅਦ ਇੱਕ-ਇੱਕ ਕਰਕੇ ਰਿਹਾਅ ਹੋਣ ਵਾਲੇ ਕੈਦੀਆਂ ਨੂੰ ਦਫ਼ਤਰ ਦੇ ਗੇਟ 'ਤੇ ਲਿਆਂਦਾ ਗਿਆ।
3.  ਕੈਦੀ ਦੇ ਨਾਂ ਅਤੇ ਪਿਤਾ ਦੇ ਨਾਂ 'ਤੇ ਹਾਜ਼ਰੀ ਲਈ ਜਾਂਦੀ ਹੈ।
4. ਫਿਰ ਕੈਦੀ ਨੂੰ ਦਫ਼ਤਰ ਦੇ ਅੰਦਰ ਲਿਆਂਦਾ ਜਾਂਦਾ ਹੈ।
5. ਕੈਦੀ ਦੇ ਕੱਪੜੇ ਉਤਾਰ ਕੇ ਸਰੀਰ ਦੇ ਤਿਲ ਜਾਂ ਨਿਸ਼ਾਨ ਦੀ ਜਾਂਚ ਕੀਤੀ ਜਾਂਦੀ ਹੈ।
6. ਜਿਸ ਨੂੰ ਜੇਲ੍ਹ ਆਉਣ ਸਮੇਂ ਨੋਟ ਕੀਤਾ ਗਿਆ ਸੀ।
7. ਜੇਲ੍ਹਰ ਖੁਦ ਇਨ੍ਹਾਂ ਨਿਸ਼ਾਨਾਂ ਦੀ ਜਾਂਚ ਕਰਦਾ ਹੈ।
8. ਫਿਰ ਕੈਦੀ ਤੋਂ ਨਾਂ, ਪਤਾ ਅਤੇ ਫ਼ੋਨ ਨੰਬਰ ਪੁੱਛਿਆ ਜਾਂਦਾ ਹੈ।


sunita

Content Editor

Related News