‘ਪਠਾਨ’ ਦੀ ਸ਼ੂਟਿੰਗ ਲਈ ਸਪੇਨ ਨਿਕਲੇ ਸ਼ਾਹਰੁਖ਼ ਖ਼ਾਨ, ਏਅਰਪੋਰਟ ’ਤੇ CISF ਦੇ ਜਵਾਨ ਨੂੰ ਕੀਤੀ ਨਮਸਤੇ

Saturday, Mar 05, 2022 - 05:19 PM (IST)

‘ਪਠਾਨ’ ਦੀ ਸ਼ੂਟਿੰਗ ਲਈ ਸਪੇਨ ਨਿਕਲੇ ਸ਼ਾਹਰੁਖ਼ ਖ਼ਾਨ, ਏਅਰਪੋਰਟ ’ਤੇ CISF ਦੇ ਜਵਾਨ ਨੂੰ ਕੀਤੀ ਨਮਸਤੇ

ਮੁੰਬਈ (ਬਿਊਰੋ)– ਸ਼ਾਹਰੁਖ਼ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਨੂੰ ਲੈ ਕੇ ਰੁੱਝੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ‘ਪਠਾਨ’ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ’ਚ ਸ਼ਾਹਰੁਖ਼ ਨਾਲ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨਜ਼ਰ ਆਏ ਸਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਹੁਣ ਉਨ੍ਹਾਂ ਨੂੰ ਇਕ ਵਾਰ ਮੁੜ ‘ਪਠਾਨ’ ਦੇ ਸ਼ੂਟ ’ਤੇ ਜਾਂਦੇ ਦੇਖਿਆ ਗਿਆ ਹੈ। ਸ਼ਾਹਰੁਖ਼ ਖ਼ਾਨ ਮੁੰਬਈ ਏਅਰਪੋਰਟ ਤੋਂ ਸਪੇਨ ਰਵਾਨਾ ਹੁੰਦੇ ਨਜ਼ਰ ਆਏ। ਅਜਿਹੇ ’ਚ ਉਨ੍ਹਾਂ ਦਾ ਸੀ. ਆਈ. ਐੱਸ. ਐੱਫ. ਦੇ ਜਵਾਨ ਸਾਹਮਣੇ ਵਰਤਾਅ ਪ੍ਰਸ਼ੰਸਕਾਂ ਦੇ ਦਿਲ ਜਿੱਤ ਰਿਹਾ ਹੈ।

ਸ਼ਾਹਰੁਖ਼ ਨੂੰ ਜਿਥੇ ਇਕ ਸ਼ਖ਼ਸ ਨਾਲ ਮਿਲਦੇ ਦੇਖਿਆ ਗਿਆ, ਉਥੇ ਉਹ ਸੀ. ਆਈ. ਐੱਸ. ਐੱਫ. ਦੇ ਜਵਾਨ ਨੂੰ ਨਮਸਤੇ ਕਰਦੇ ਵੀ ਨਜ਼ਰ ਆਏ। ਪਾਪਾਰਾਜ਼ੀ ਨੇ ਸ਼ਾਹਰੁਖ਼ ਦੇ ਇਸ ਪਲ ਨੂੰ ਕੈਮਰੇ ’ਚ ਕੈਦ ਕਰ ਲਿਆ। ਇਸ ਵੀਡੀਓ ’ਚ ਸ਼ਾਹਰੁਖ਼ ਖ਼ਾਨ ਆਪਣੀ ਗੱਡੀ ਤੋਂ ਨਿਕਲ ਕੇ ਏਅਰਪੋਰਟ ਦੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ।

ਵੀਡੀਓ ’ਚ ਸ਼ਾਹਰੁਖ਼ ਇਕ ਸ਼ਖ਼ਸ ਨੂੰ ਗਲੇ ਮਿਲਦੇ ਹਨ। ਇਸ ਤੋਂ ਬਾਅਦ ਉਹ ਗੇਟ ਦੇ ਅੰਦਰ ਜਾ ਰਹੇ ਹੁੰਦੇ ਹਨ, ਉਦੋਂ ਇਕ ਸੀ. ਆਈ. ਐੱਸ. ਐੱਫ. ਦਾ ਜਵਾਨ ਉਨ੍ਹਾਂ ਨੂੰ ਰੁਕਣ ਨੂੰ ਕਹਿੰਦਾ ਹੈ। ਇਸ ’ਤੇ ਸ਼ਾਹਰੁਖ਼ ਰੁਕਦੇ ਹਨ ਤੇ ਉਸ ਨੂੰ ਨਮਸਤੇ ਕਰਦੇ ਹਨ। ਫਿਰ ਸੀ. ਆਈ. ਐੱਸ. ਐੱਫ. ਦਾ ਜਵਾਨ ਸ਼ਾਹਰੁਖ਼ ਨੂੰ ਜਾਣ ਨੂੰ ਕਹਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News