ਪੁੱਤ ਦੇ ਬੇਗੁਨਾਹ ਸਾਬਿਤ ਹੁੰਦਿਆਂ ਹੀ ਸ਼ਾਹਰੁਖ ਨੇ ਲਿਆ ਸੁੱਖ ਦਾ ਸਾਹ, ਵਕੀਲ ਨੇ ਵੀ ਦਿੱਤੀ ਇਹ ਪ੍ਰਤੀਕਿਰਿਆ

05/28/2022 2:05:09 PM

ਮੁੰਬਈ- 27 ਮਈ ਦਾ ਦਿਨ ਬਾਲੀਵੁੱਡ ਦੇ ਕਿੰਗ ਖਾਨ ਭਾਵ ਸ਼ਾਹਰੁਖ ਖਾਨ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਦਰਅਸਲ ਸ਼ੁੱਕਰਵਾਰ ਨੂੰ ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਨੂੰ ਡਰੱਗ ਕੇਸ 'ਚ ਕਲੀਨ ਚਿਟ ਮਿਲ ਗਈ ਸੀ। ਐੱਨ.ਸੀ.ਬੀ. ਨੇ ਕਾਰਡੇਲੀਆ ਕਰੂਜ਼ ਮਾਮਲੇ 'ਚ ਚਾਰਜ਼ਸ਼ੀਟ ਫਾਈਲ ਕੀਤੀ ਜਿਸ 'ਚ ਆਰੀਅਨ ਖਾਨ ਦਾ ਨਾਂ ਸ਼ਾਮਲ ਨਹੀਂ ਸੀ।

PunjabKesari
ਲਿਸਟ 'ਚ ਉਨ੍ਹਾਂ ਦਾ ਨਾਂ ਨਹੀਂ ਸੀ ਅਤੇ ਮਾਮਲੇ ਤੋਂ ਸ਼ੂਟ ਦੇਣ ਵਾਲੇ ਨੋਟ 'ਚ ਲਿਖਿਆ ਸੀ-'ਆਰੀਅਨ ਖਾਨ ਅਤੇ ਮੋਹਕ ਜਾਇਸਵਾਲ ਨੂੰ ਛੱਡ ਕੇ ਸਾਰੇ ਦੋਸ਼ੀ ਡਰੱਗ ਦੇ ਕਬਜ਼ੇ 'ਚ ਪਾਏ ਗਏ'। ਆਰੀਅਨ ਨੂੰ ਡਰੱਗ ਮਾਮਲੇ 'ਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਜਿਸ ਲਈ ਉਨ੍ਹਾਂ ਨੇ ਪਿਛਲੇ ਸਾਲ ਮੁੰਬਈ ਦੀ ਇਕ ਜੇਲ੍ਹ 'ਚ 22 ਦਿਨ ਬਿਤਾਏ ਸਨ।

PunjabKesari
ਆਰੀਅਨ ਨੂੰ ਡਰੱਗ ਕੇਸ 'ਚ ਕਲੀਨ ਚਿਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਸੁੱਖ ਦਾ ਸਾਹ ਲਿਆ। ਆਰੀਅਨ ਦਾ ਕੇਸ ਲੜ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਇਹ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ-'ਮੈਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ ਅਤੇ ਮੇਰੇ ਕਲਾਇੰਟ ਵੀ ਅਜਿਹਾ ਹੀ ਮਹਿਸੂਸ ਕਰ ਰਹੇ ਹੋਣਗੇ ਜਿਸ 'ਚ ਸ਼ਾਹਰੁਖ ਖਾਨ ਵੀ ਸ਼ਾਮਲ ਹਨ। ਆਖਿਰ ਸੱਚ ਦੀ ਜਿੱਤ ਹੋਈ'।
ਮੁਕੁਲ ਰੋਹਤਗੀ ਨੇ ਅੱਗੇ ਕਿਹਾ-'ਇਸ ਲੜਕੇ ਦੇ ਖ਼ਿਲਾਫ਼ ਚਾਰਜ ਲਗਾਉਣ ਅਤੇ ਗ੍ਰਿਫਤਾਰ ਕਰਨ ਲਾਈਕ ਕੋਈ ਵੀ ਮੈਟੀਰੀਅਲ ਨਹੀਂ ਸੀ। ਉਨ੍ਹਾਂ ਦੇ ਕੋਲ ਡਰੱਗ ਨਹੀਂ ਮਿਲੀ। ਮੈਂ ਖੁਸ਼ ਹਾਂ ਕਿ ਐੱਨ.ਸੀ.ਬੀ. ਨੇ ਆਪਣੀ ਗਲਤੀ ਮੰਨਣ 'ਚ ਪੇਸ਼ੇਵਰ ਤਰੀਕਾ ਅਪਣਾਇਆ'। 
ਜ਼ਿਕਰਯੋਗ ਹੈ ਕਿ 2 ਅਕਤੂਬਰ 2021 ਦੀ ਰਾਤ ਇਨਪੁੱਟ ਮਿਲਣ ਦਾ ਹਵਾਲਾ ਦਿੰਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਉਸ ਸਮੇਂ ਦੇ ਚੀਫ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਇੰਟਰਨੈਸ਼ਨਲ ਪੋਰਟ ਟਰਮੀਨਲ ਐੱਮ.ਬੀ.ਪੀ.ਟੀ 'ਤੇ ਕਈ ਘੰਟੇ ਦੀ ਛਾਪੇਮਾਰੀ ਤੋਂ ਬਾਅਦ ਉਥੋਂ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ 'ਚ 24 ਸਾਲ ਦੇ ਆਰੀਅਨ ਖਾਨ ਵੀ ਸ਼ਾਮਲ ਸਨ। ਐੱਨ.ਸੀ.ਬੀ. ਦੀ ਟੀਮ ਨੇ ਮੌਕੇ ਤੋਂ 13 ਗ੍ਰਾਮ ਕੋਕੀਨ, 5 ਗ੍ਰਾਮ ਮੈਫੇਡਰੋਨ, 21 ਗ੍ਰਾਮ ਮਾਰੀਜੁਆਨਾ, 22 ਗੋਲੀਆਂ ਐੱਮ.ਡੀ.ਐੱਮ.ਏ. ਤੇ 1.33 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਸੀ। 

PunjabKesari
ਆਰੀਅਨ ਦੀ ਗ੍ਰਿਫਤਾਰ ਤੋਂ ਬਾਅਦ ਉਨ੍ਹਾਂ ਦੇ ਨਾਲ ਕਿਰਨ ਗੜਵੀ ਨਾਂ ਦੇ ਇਕ ਸ਼ਖਸ ਦੀ ਸੈਲਫੀ ਵਾਇਰਲ ਹੋਈ ਸੀ ਜਿਸ ਨੂੰ ਬਾਅਦ 'ਚ ਧੋਖਾਧੜੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ।
ਆਰੀਅਨ ਨੂੰ ਲਗਭਗ 26 ਦਿਨ ਤੱਕ ਐੱਨ.ਸੀ.ਬੀ. ਦੀ ਕਸਟਡੀ ਅਤੇ ਜੇਲ੍ਹ 'ਚ ਰਹਿਣਾ ਪਿਆ ਸੀ। ਇਸ ਦੌਰਾਨ ਸ਼ਾਹਰੁਖ ਨੇ ਉਨ੍ਹਾਂ ਨੂੰ ਜ਼ਮਾਨਤ ਦਿਵਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਸੀ। ਹੇਠਲੀ ਅਦਾਲਤ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਕਿੰਗ ਖਾਨ ਬੰਬਈ ਹਾਈ ਕੋਰਟ ਪਹੁੰਚੇ ਸਨ ਜਿਥੋਂ ਆਰੀਅਨ ਦੇ ਖ਼ਿਲਾਫ਼ ਕੋਈ ਸਬੂਤ ਹੋਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਜ਼ਮਾਨਤ ਦੇ ਦਿੱਤੀ ਸੀ। ਪਰ ਕਾਨੂੰਨੀ ਪ੍ਰਕਿਰਿਆ ਦੇ ਚੱਲਦੇ ਆਰੀਅਨ ਇਸ ਦੇ ਵੀ ਦੋ ਦਿਨ ਬਾਅਦ ਭਾਵ 30 ਅਕਤੂਬਰ ਨੂੰ ਜੇਲ੍ਹ ਤੋਂ ਘਰ ਜਾ ਪਾਏ ਸਨ। ਖੈਰ ਹੁਣ ਆਰੀਅਨ ਇਸ ਕੇਸ 'ਚੋਂ ਇਕਦਮ ਬਰੀ ਹੋ ਗਏ ਹਨ।


Aarti dhillon

Content Editor

Related News