ਸ਼ਾਹਰੁਖ ਖ਼ਾਨ ਦੇ ਹਮਸ਼ਕਲ ਨੂੰ ਵੇਖ ਹਰ ਕੋਈ ਖਾ ਰਿਹੈ ਧੋਖਾ! ਅਸਲੀ-ਨਕਲੀ ਦੀ ਪਛਾਣ ਕਰਨੀ ਹੋਈ ਔਖੀ

Friday, Jun 04, 2021 - 01:35 PM (IST)

ਸ਼ਾਹਰੁਖ ਖ਼ਾਨ ਦੇ ਹਮਸ਼ਕਲ ਨੂੰ ਵੇਖ ਹਰ ਕੋਈ ਖਾ ਰਿਹੈ ਧੋਖਾ! ਅਸਲੀ-ਨਕਲੀ ਦੀ ਪਛਾਣ ਕਰਨੀ ਹੋਈ ਔਖੀ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਹਨ। ਹੁਣ ਤਕ ਪਤਾ ਨਹੀਂ ਕਿੰਨੇ ਸਿਤਾਰਿਆਂ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੇਖ ਕੇ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੈ। ਹੁਣ ਤਕ ਸਲਮਾਨ ਖ਼ਾਨ, ਰਿਤਿਕ ਰੋਸ਼ਨ, ਐਸ਼ਵਰਿਆ ਰਾਏ ਬੱਚਨ, ਅਨੁਸ਼ਕਾ ਸ਼ਰਮਾ ਸਣੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਇਸ ਦੌਰਾਨ ਹੁਣ ਬਾਲੀਵੁੱਡ ਬਾਦਸ਼ਾਹ ਯਾਨੀ ਸ਼ਾਹਰੁਖ ਖ਼ਾਨ ਦੇ ਹਮਸ਼ਕਲ ਦੀ ਤਸਵੀਰ ਇੰਟਰਨੈਟ 'ਤੇ ਚਰਚਾ 'ਚ ਬਣੀ ਹੋਈ ਹੈ। ਤੁਸੀਂ ਇਸ ਵਿਅਕਤੀ ਨੂੰ ਵੇਖ ਕੇ ਸੱਚਮੁੱਚ ਧੋਖਾ ਖਾ ਜਾਓਗੇ। ਤਾਂ ਆਓ ਜਾਣਦੇ ਹਾਂ ਕੌਣ ਹੈ ਸ਼ਾਹਰੁਖ ਖ਼ਾਨ ਦਾ ਹਮਸ਼ਕਲ …

PunjabKesari

ਸ਼ਾਹਰੁਖ ਖ਼ਾਨ ਦੇ ਹਮਸ਼ਕਲ ਦਾ ਨਾਮ ਇਬਰਾਹਿਮ ਕਾਦਰੀ ਹੈ। ਇਬਰਾਹਿਮ ਹਰ ਐਂਗਲ ਤੋਂ ਸ਼ਾਹਰੁਖ ਦੀ ਤਰ੍ਹਾਂ ਲੱਗਦਾ ਹੈ। ਇਬਰਾਹਿਮ ਕਾਦਰੀ ਦਾ ਚਿਹਰਾ ਕਿੰਗ ਖ਼ਾਨ ਨਾਲ ਇੰਨਾ ਮਿਲਦਾ ਜੁਲਦਾ ਹੈ ਕਿ ਖੁਦ ਸ਼ਾਹਰੁਖ ਖ਼ਾਨ ਵੀ ਪਹਿਲੀ ਨਜ਼ਰ ਵਿਚ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ। ਇਬਰਾਹਿਮ ਸਿਰਫ਼ ਚਿਹਰੇ ਨਾਲ ਹੀ ਨਹੀਂ ਸਗੋਂ ਉਸ ਦਾ ਸਟਾਈਲ ਅਤੇ ਕੱਦ ਸ਼ਾਹਰੁਖ ਨਾਲ ਬਿਲਕੁਲ ਮੇਲ ਖਾਂਦਾ ਹੈ।

PunjabKesari

ਇਸ ਦੇ ਨਾਲ ਹੀ ਇਬਰਾਹਿਮ ਦੀ ਡਰੈਸਿੰਗ ਸੈਂਸ ਵੀ ਇਕ ਸੁਪਰਸਟਾਰ ਦੀ ਤਰ੍ਹਾਂ ਹੈ। ਇਬਰਾਹਿਮ ਕਾਦਰੀ ਇੰਸਟਾਗ੍ਰਾਮ 'ਤੇ ਬਹੁਤ ਮਸ਼ਹੂਰ ਹੈ, ਉਸ ਦੇ 43 ਹਜ਼ਾਰ ਤੋਂ ਜ਼ਿਆਦਾ ਇੰਸਟਾ ਫਾਲੋਅਰਜ਼ ਹਨ। ਇਬਰਾਹਿਮ ਕਾਦਰੀ ਆਪਣੀ ਵਧ ਰਹੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਇੰਸਟਾਗ੍ਰਾਮ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਉਹ ਸੋਸ਼ਲ ਮੀਡੀਆ 'ਤੇ ਹਰ ਰੋਜ਼ ਆਪਣੀਆਂ ਤਾਜ਼ਾ ਤਸਵੀਰਾਂ ਅਤੇ ਵੀਡਿਓ ਸਾਂਝੇ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਾ ਹੈ।

PunjabKesari

ਇਨ੍ਹੀਂ ਦਿਨੀਂ ਸ਼ਾਹਰੁਖ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਸ ਤੋਂ ਇਲਾਵਾ ਜੌਨ ਅਬਰਾਹਿਮ ਅਤੇ ਦੀਪਿਕਾ ਪਾਦੂਕੋਣ ਦੀ ਇਸ ਫ਼ਿਲਮ ਵਿਚ ਅਹਿਮ ਭੂਮਿਕਾ ਹੈ। ਫ਼ਿਲਮ ਦੀ ਘੋਸ਼ਣਾ ਤੋਂ ਬਾਅਦ ਹੀ ਇਸ ਦੀ ਸ਼ੂਟਿੰਗ ਰੁਕ ਗਈ ਹੈ। ਇਸ ਦਾ ਕਾਰਨ ਕੋਰੋਨਾ ਮਹਾਮਾਰੀ ਦਾ ਫੈਲਣਾ ਹੈ। ਹਾਲ ਹੀ ਵਿਚ ਸ਼ਾਹਰੁਖ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਐਕਸ਼ਨ ਸੀਨ ਕਰਦੇ ਨਜ਼ਰ ਆਏ। ਸ਼ਾਹਰੁਖ ਦੇ ਪ੍ਰਸ਼ੰਸਕ ਉਸ ਨੂੰ ਐਕਸ਼ਨ ਸੀਨ ਕਰਦੇ ਵੇਖ ਕੇ ਉਤਸ਼ਾਹਤ ਸਨ। ਸ਼ਾਹਰੁਖ ਆਖਰੀ ਵਾਰ ਫ਼ਿਲਮ 'ਜ਼ੀਰੋ' ਵਿਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਸ ਫ਼ਿਲਮ ਵਿਚ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੀ ਵੀ ਅਹਿਮ ਭੂਮਿਕਾ ਸੀ।

PunjabKesari


author

sunita

Content Editor

Related News