ਸ਼ਾਹਰੁਖ਼ ਖ਼ਾਨ ਨੇ ਕਿਹਾ, ‘ਆਰੀਅਨ ਡਰੱਗਸ ਲੈ ਸਕਦਾ ਹੈ’, ਪੁੱਤਰ ਨੂੰ ਖੁੱਲ੍ਹੀ ਛੋਟ ਦਿੰਦਿਆਂ ਦੀ ਵੀਡੀਓ ਵਾਇਰਲ

10/03/2021 4:52:00 PM

ਮੁੰਬਈ (ਬਿਊਰੋ)– ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਕਰੂਜ਼ ’ਚ ਚੱਲ ਰਹੀ ਡਰੱਗਸ ਪਾਰਟੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਨੀਵਾਰ ਦੇਰ ਰਾਤ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ’ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਟੀਮ ਨੇ ਛਾਪੇਮਾਰੀ ਕੀਤੀ ਸੀ, ਜਿਥੋਂ ਉਨ੍ਹਾਂ ਨੂੰ ਡਰੱਗਸ ਬਰਾਮਦ ਹੋਇਆ।

ਇਸ ਪਾਰਟੀ ’ਚ ਆਰੀਅਨ ਵੀ ਮੌਜੂਦ ਸੀ। ਐੱਨ. ਸੀ. ਬੀ. ਨੇ ਆਰੀਅਨ ਸਮੇਤ ਹੋਰ ਦੋ ਲੋਕਾਂ ਨੂੰ ਡਰੱਗਸ ਮਾਮਲੇ ’ਚ ਪੁੱਛਗਿੱਛ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ’ਚ ਆਰੀਅਨ ਖ਼ਾਨ, ਉਸ ਦੇ ਦੋਸਤ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦਾ ਨਾਂ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਨੁਪੁਰ ਸਾਰਿਕਾ, ਇਸਮਿਤ ਸਿੰਘ, ਮੋਹਕ ਜਾਇਸਵਾਲ, ਵਿਕ੍ਰਾਂਤ ਛੋਕਰ, ਗੋਮਿਤ ਚੋਪੜਾ ਕੋਲੋਂ ਵੀ ਐੱਨ. ਸੀ. ਬੀ. ਨੇ ਪੁੱਛਗਿੱਛ ਕੀਤੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ’ਤੇ ਸ਼ਾਹਰੁਖ਼ ਖ਼ਾਨ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਥੇ ਉਹ ਆਰੀਅਨ ਨੂੰ ਡਰੱਗਸ ਲੈਣ ਦੀ ਖੁੱਲੀ ਛੋਟ ਦਿੰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਡਰੱਗਸ ਮਾਮਲੇ ’ਚ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਗ੍ਰਿਫ਼ਤਾਰ

ਇਹ ਵੀਡੀਓ ਉਦੋਂ ਦੀ ਹੈ ਜਦੋਂ ਸ਼ਾਹਰੁਖ਼ ਤੇ ਗੌਰੀ ਆਪਣੇ ਪਹਿਲੇ ਬੇਟੇ ਆਰੀਅਨ ਖ਼ਾਨ ਦੇ ਮਾਤਾ-ਪਿਤਾ ਬਣੇ ਸਨ। ਸਿਮੀ ਗਰੇਵਾਲ ਨੇ ਆਪਣੇ ਇਕ ਸ਼ੋਅ ’ਚ ਸ਼ਾਹਰੁਖ਼ ਨੂੰ ਆਪਣੇ ਪੁੱਤਰ ਦੀ ਪਰਵਰਿਸ਼ ’ਤੇ ਸਵਾਲ ਕੀਤਾ ਸੀ। ਉਦੋਂ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਉਹ ਸਭ ਕੁਝ ਕਰੇ ਜੋ ਉਹ ਆਪਣੇ ਟੀਨੇਜ ’ਚ ਨਹੀਂ ਕਰ ਸਕੇ।

ਸਿਮੀ ਸ਼ਾਹਰੁਖ਼ ਨੂੰ ਕਹਿੰਦੀ ਹੈ, ‘ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਵਿਗਾੜ ਦਿਓਗੇ।’ ਇਸ ’ਤੇ ਸ਼ਾਹਰੁਖ਼ ਕਹਿੰਦੇ ਹਨ, ‘ਨਹੀਂ ਨਹੀਂ ਅਜਿਹਾ ਕੁਝ ਨਹੀਂ ਹੈ, ਮੈਂ ਉਸ ਨੂੰ ਕਿਹਾ ਹੈ ਕਿ ਜਦੋਂ ਉਹ 3-4 ਮਹੀਨਿਆਂ ਦਾ ਹੋ ਜਾਵੇਗਾ ਤਾਂ ਉਹ ਲੜਕੀਆਂ ਦੇ ਪਿੱਛੇ ਭੱਜ ਸਕਦਾ ਹੈ, ਡਰੱਗਸ ਲੈ ਸਕਦਾ ਹੈ, ਸੈਕਸ ਕਰ ਸਕਦਾ ਹੈ। ਜੇਕਰ ਉਹ ਇਹ ਸਭ ਜਲਦੀ ਸ਼ੁਰੂ ਕਰੇ ਤਾਂ ਵਧੀਆ ਹੋਵੇਗਾ।’

ਅੱਗੇ ਸ਼ਾਹਰੁਖ਼ ਨੇ ਕਿਹਾ ਕਿ ਆਰੀਅਨ ਇਕ ਵਿਗੜਿਆ ਬੱਚਾ ਜ਼ਰੂਰ ਹੋਵੇਗਾ ਪਰ ਜੇਕਰ ਉਹ ਚੰਗਾ ਲੜਕਾ ਨਿਕਲਿਆ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਣਗੇ। ਸ਼ਾਹਰੁਖ਼ ਇਹ ਵੀ ਕਹਿੰਦੇ ਹਨ ਕਿ ਉਹ ਆਰੀਅਨ ਦੇ ਖ਼ਿਲਾਫ਼ ਆਪਣੇ ਕੋ-ਸਟਾਰਜ਼ ਤੋਂ ਸ਼ਿਕਾਇਤ ਚਾਹੁੰਦੇ ਹਨ, ਜਿਨ੍ਹਾਂ ਦੀਆਂ ਬੇਟੀਆਂ ਹਨ।

ਸ਼ਾਹਰੁਖ਼ ਵਲੋਂ ਮਜ਼ਾਕ ’ਚ ਆਖੀ ਹੁਣ ਇਹ ਗੱਲ ਉਨ੍ਹਾਂ ਦੇ ਖ਼ਿਲਾਫ਼ ਵਾਇਰਲ ਹੋ ਰਹੀ ਹੈ। ਡਰੱਗਸ ਕੇਸ ’ਚ ਆਰੀਅਨ ਦਾ ਨਾਂ ਆਉਣ ਤੋਂ ਪਹਿਲਾਂ ਉਹ ਫੇਕ ਐੱਮ. ਐੱਮ. ਐੱਸ. ਵੀਡੀਓ ਤੇ ਡੇਟਿੰਗ ਨੂੰ ਲੈ ਕੇ ਵੀ ਵਿਵਾਦ ’ਚ ਆਏ ਸਨ। ਅਜਿਹੇ ’ਚ ਲੋਕ ਅਦਾਕਾਰ ਦੀ ਇਸ ਪੁਰਾਣੀ ਵੀਡੀਓ ’ਤੇ ਰੱਜ ਕੇ ਚੁਟਕੀ ਲੈ ਰਹੇ ਹਨ।

ਨੋਟ– ਸ਼ਾਹਰੁਖ਼ ਦੀ ਇਸ ਵੀਡੀਓ ’ਤੇ ਤੁਹਾਡੀ ਰਾਏ ਕੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News