ਜ਼ਬਰਦਸਤ ਲੁੱਕ ’ਚ ਸ਼ਾਹਰੁਖ ਖ਼ਾਨ, ਐਕਸ਼ਨ ਕਰਨ ਲਈ ਤਿਆਰ, ‘ਜਵਾਨ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼

Friday, Jun 03, 2022 - 05:27 PM (IST)

ਜ਼ਬਰਦਸਤ ਲੁੱਕ ’ਚ ਸ਼ਾਹਰੁਖ ਖ਼ਾਨ, ਐਕਸ਼ਨ ਕਰਨ ਲਈ ਤਿਆਰ, ‘ਜਵਾਨ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਮੁੰਬਈ (ਬਿਊਰੋ)– ਫਲਾਪ ਫ਼ਿਲਮਾਂ ਦੀ ਮਾਰ ਝੱਲਣ ਤੋਂ ਬਾਅਦ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਤਿਆਰ ਹਨ ਆਪਣੀਆਂ ਤਿੰਨ ਵੱਡੀਆਂ ਫ਼ਿਲਮਾਂ ਨਾਲ। ਇਨ੍ਹਾਂ ’ਚੋਂ ਦੋ ਉਨ੍ਹਾਂ ਦੀਆਂ ਐਕਸ਼ਨ ਫ਼ਿਲਮਾਂ 2023 ’ਚ ਰਿਲੀਜ਼ ਹੋਣਗੀਆਂ। ‘ਪਠਾਨ’ ਤੇ ‘ਡੰਕੀ’ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਇਕ ਹੋਰ ਫ਼ਿਲਮ ਦਾ ਐਲਾਨ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ

ਸਾਊਥ ਫ਼ਿਲਮਮੇਕਰ ਏਟਲੀ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਜਵਾਨ’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟੀਜ਼ਰ ਰਿਲੀਜ਼ ਹੋ ਗਿਆ ਹੈ। ‘ਜਵਾਨ’ ਦਾ ਟੀਜ਼ਰ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਟ੍ਰੀਟ ਹੈ। ਇਕ ਅਜਿਹਾ ਟੀਜ਼ਰ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਹੀ ਉਡਾ ਦਿੱਤੇ ਹਨ।

ਕਿੰਗ ਖ਼ਾਨ ਦਾ ਸਵੈਗ ਦੇਖ ਕੇ ਪ੍ਰਸ਼ੰਸਕ ਹੱਕੇ-ਬੱਕੇ ਰਹਿ ਗਏ ਹਨ। ਟੀਜ਼ਰ ਦਾ ਸਭ ਤੋਂ ਵੱਡਾ ਹਾਈਲਾਈਟ ਹੈ ਉਨ੍ਹਾਂ ਦਾ ਜ਼ਬਰਦਸਤ ਲੁੱਕ। ਸਕ੍ਰੀਨ ’ਤੇ ਤੁਸੀਂ ਹੁਣ ਤਕ ‘ਜਵਾਨ’ ਦੇਖੇ ਹੋਣਗੇ ਪਰ ਕਿੰਗ ਖ਼ਾਨ ਵਰਗਾ ‘ਜਵਾਨ’ ਨਹੀਂ। ਟੀਜ਼ਰ ਤੋਂ ਬਾਅਦ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹੋ ਗਏ ਹਨ।

ਟੀਜ਼ਰ ’ਚ ਕਿੰਗ ਖ਼ਾਨ ਦੇ ਲੁਕਸ, ਉਨ੍ਹਾਂ ਦੇ ਸਵੈਗ ਤੋਂ ਲੈ ਕੇ ਬੈਕਗਰਾਊਂਡ ਸਕੋਰ ਤਕ, ਸਭ ਕੁਝ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਟੀਜ਼ਰ ਦੀ ਸੋਸ਼ਲ ਮੀਡੀਆ ’ਤੇ ਰੱਜ ਕੇ ਤਾਰੀਫ ਕਰ ਰਹੇ ਹਨ।

ਦੱਸ ਦੇਈਏ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਸ਼ਾਹਰੁਖ ਖ਼ਾਨ ਦੀ ‘ਪਠਾਨ’ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ 2 ਜੂਨ, 2023 ਨੂੰ ‘ਜਵਾਨ’ ਰਿਲੀਜ਼ ਹੋਵੇਗੀ। ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ 2023 ਸ਼ਾਹਰੁਖ ਖ਼ਾਨ ਦੇ ਨਾਂ ਹੋਵੇਗਾ। ਉਹ ਬਾਕਸ ਆਫਿਸ ’ਤੇ ਰਾਜ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News