ਸ਼ਹਿਨਾਜ਼ ਹੱਥ ’ਚ ਕਿਤਾਬ ਲੈ ਕੇ ‘ਕਿਤਾਬੇਂ ਬਹੁਤ ਸੀ’ ਗੀਤ ’ਤੇ ਦੋਸਤ ਨਾਲ ਕੀਤੀ ਮਸਤੀ (ਦੇਖੋ ਵੀਡੀਓ)
Friday, Jul 15, 2022 - 05:39 PM (IST)
ਬਾਲੀਵੁੱਡ ਡੈਸਕ: ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਸੋਸ਼ਲ ਮੀਡੀਆ ’ਤੇ ਕੋਈ ਨਾ ਕੋਈ ਨਵੀਂ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਸ਼ਿਲਪਾ ਸ਼ੈੱਟੀ-ਸ਼ਾਹਰੁਖ ਖ਼ਾਨ ਦੇ ਗੀਤ ‘ਕਿਤਾਬੇਂ ਬਹੁਤ ਸੀ’ ’ਤੇ ਇਕ ਖ਼ੂਬਸੂਰਤ ਵੀਡੀਓ ਬਣਾਈ ਹੈ ਜਿਸ ਨੂੰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਸ਼ਹਿਨਾਜ਼ ਦੀ ਇਹ ਵੀਡੀਓ ਇੰਟਰਨੈੱਟ ’ਤੇ ਕਾਫ਼ੀ ਦੇਖਿਆ ਜਾ ਰਿਹਾ ਹੈ।
ਸ਼ਹਿਨਾਜ਼ ਗਿੱਲ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ’ਚ ਉਹ ਡਿਜੀਟਲ ਨਿਰਮਾਤਾ ਕੇਨ ਫ਼ਰਨਸ ਨਾਲ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਖਿਆ ਦਾ ਸਕਦਾ ਹੈ ਕਿ ਅਦਾਕਾਰਾ ਦੇ ਹੱਥ ’ਚ ਕਿਤਾਬ ਲੈ ਕੇ ਗੀਤ ’ਤੇ ਐਕਟਿੰਗ ਕਰ ਰਹੀ ਹੈ।
ਇਹ ਵੀ ਪੜ੍ਹੋ : ਮੌਨੀ ਰਾਏ ਨੇ ਸਮੁੰਦਰ ਦੇ ਕੰਢੇ ’ਤੇ ਕਰਵਾਇਆ ਬੋਲਡ ਫ਼ੋਟੋਸ਼ੂਟ (ਦੇਖੋ ਤਸਵੀਰਾਂ)
ਇਸ ਦੇ ਨਾਲ ਹੀ ਕੇਨ ਸ਼ਾਹਰੁਖ਼ ਖ਼ਾਨ ਦੀ ਲਾਈਨ ’ਤੇ ਉਸ ਨਾਲ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੋਵੇਂ ਮਸਤੀ ਕਰਦੇ ਨਜ਼ਰ ਆਏ ਹਨ। ਇਹ ਵੀਡੀਓ ਨੂੰ ਸਾਂਝੀ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਕਿ ‘ਤੁਹੀ ਤੋ ਮੇਰਾ ਦੋਸਤ ਹੈ’
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆਂ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)
ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਨੇ ਇਕ ਯੂ-ਟਿਊਬ ਵੀਡੀਓ ’ਚ ਖ਼ੁਲਾਸਾ ਕੀਤਾ ਕਿ ਇਨ੍ਹੀਂ ਦਿਨੀਂ ਉਹ ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਦੇਖ ਰਹੀ ਹੈ। ‘ਡਰ’ ਤੋਂ ‘ਬਾਜ਼ੀਗਰ’ ਤੱਕ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਸ਼ਾਹਰੁਖ਼ ਖ਼ਾਨ ਦੀਆਂ ਪੁਰਾਣੀਆਂ ਫ਼ਿਲਮਾਂ ਦੇਖਦੀ ਹੈ। ਉਸ ਨੇ ਕਿਹਾ ਕਿ ‘ਮੈਂ ਇਨ੍ਹੀਂ ਦਿਨੀਂ ਸ਼ਾਹਰੁਖ਼ ਖ਼ਾਨ ਦੀਆਂ ਸਾਰੀਆਂ ਪੁਰਾਣੀਆਂ ਫ਼ਿਲਮਾਂ ਦੇਖ ਰਹੀ ਹਾਂ। ਮੈਨੂੰ ਡਾਰ, ਬਾਜ਼ੀਗਰ ਫ਼ਿਲਮ ਪਸੰਦ ਹੈ।