ਸ਼ਹਿਨਾਜ਼ ਗਿੱਲ ਦੀ ਵੀਡੀਓ ਹੋਈ ਵਾਇਰਲ, ਕਿਹਾ-'ਸਿਧਾਰਥ ਨਾਲ ਮੇਰਾ ਰਿਸ਼ਤਾ ਕਦੇ ਨਹੀਂ ਟੁੱਟੇਗਾ'

09/04/2021 4:54:59 PM

ਮੁੰਬਈ- ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ 'ਚ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੀ ਦੋਸਤ ਸ਼ਹਿਨਾਜ਼ ਗਿੱਲ ਇਸ ਤੋਂ ਬੇਹੱਦ ਦੁਖੀ ਹੈ। ਇਸ ਦੌਰਾਨ ਮੀਡੀਆ 'ਚ ਵੀ ਸਿਧਾਰਥ ਦੇ ਚਰਚੇ ਹੋ ਰਹੇ ਹਨ। ਇਸ ਦੌਰਾਨ ਸਿਧਾਰਥ ਅਤੇ ਸ਼ਹਿਨਾਜ਼ ਦੇ ਇਕ ਫੈਨ ਨੇ ਉਨ੍ਹਾਂ ਦੀ ਬਿਗ ਬੌਸ ਦੇ ਦਿਨਾਂ ਦੀ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਸ਼ਹਿਨਾਜ਼ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਡਾ ਰਿਸ਼ਤਾ ਕਦੇ ਨਹੀਂ ਟੁੱਟੇਗਾ।

  ਅਦਾਕਾਰ ਦੇ 'ਬਿੱਗ ਬੌਸ' ਦੇ ਸਾਥੀ ਅਸੀਮ ਰਿਆਜ਼ ਨੂੰ ਵੀ ਮੁੰਬਈ ਦੇ ਕਪੂਰ ਹਸਪਤਾਲ ਵਿੱਚ ਵੇਖਿਆ ਗਿਆ ਸੀ, ਜਿਥੇ ਸਿਧਾਰਥ ਨੁੰ ਉਨ੍ਹਾਂ ਦੀ ਮੌਤ ਤੋਂ ਬਾਅਦ ਲਿਆਂਦਾ ਗਿਆ ਸੀ।ਇਹ ਨਹੀਂ ਇਸ ਵੀਡੀਓ ਨੂੰ ਕੈਪਸ਼ਨ ਵੀ ਇਸ ਫੈਨ ਨੇ 'ਨਜ਼ਰ ਲੱਗ ਗਈ' ਦਿੱਤੀ ਹੈ। ਫੈਨ ਨੂੰ ਲੱਗ ਰਿਹਾ ਹੈ ਕਿ ਸ਼ਹਿਨਾਜ਼ ਅਤੇ ਸਿਧਾਰਥ ਦੇ ਰਿਸ਼ਤੇ ਨੂੰ ਨਜ਼ਰ ਲੱਗ ਗਈ ਅਤੇ ਕਹਾਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਈ। 

 

Nazar lag gai 💔

Just some days before when #SidharthShukIa & #ShehnaazGiII (aka #SidNaaz ) came in #BigBossOTT ! pic.twitter.com/foLgGdbVJD

— Fajar 🇵🇰 (@wylde_heh) September 2, 2021

ਬਿਗ ਬੌਸ ਦਾ ਹੈ ਵੀਡੀਓ
ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਕਰਨ ਜੌਹਰ ਬਿਗ ਬੌਸ ਦੇ ਸੈੱਟ 'ਤੇ ਆਏ ਸਨ। ਉਸ ਦੌਰਾਨ ਸ਼ਹਿਨਾਜ਼ ਉਨ੍ਹਾਂ ਨੂੰ ਕਹਿ ਰਹੀ ਹੈ 'ਯੇ ਜੋ ਬੁਆਏਫ੍ਰੈਂਡ ਬਵਾਏਫ੍ਰੈਂਡ ਹੋਤੇ ਹੈ ਯੇ ਤੋਂ ਛੋੜ ਕੇ ਚਲੇ ਜਾਤੇ ਹੈ, ਬਟ ਹਮਾਰਾ ਰਿਸ਼ਤਾ ਤੋਂ ਕਦੇ ਨਹੀਂ ਟੁੱਟੇਗਾ'। ਸ਼ਹਿਨਾਜ਼ ਦੇ ਇਸ ਬਿਆਨ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਦਿਲ ਦੀਆਂ ਗਹਿਰਾਈਆਂ ਤੋਂ ਉਹ ਸਿਧਾਰਥ ਨਾਲ ਜੁੜੀ ਹੋਈ ਸੀ ਅਤੇ ਉਨ੍ਹਾਂ ਦੇ ਮਨ 'ਚ ਹਮੇਸ਼ਾ ਇਕੱਠੇ ਰਹਿਣ ਦਾ ਸੁਫ਼ਨਾ ਪਲ ਰਿਹਾ ਸੀ।

Sidharth Shukla के अंतिस संस्कार के दौरान दो बार बेहोश हुईं Shehnaaz Gill |  shehnaaz gill fainted two times sidharth shukla death
ਬੀਤੇ ਦੋ ਸਤੰਬਰ ਨੂੰ ਸ਼ਹਿਨਾਜ਼ ਦਾ ਇਹ ਸੁਫ਼ਨਾ ਟੁੱਟ ਗਿਆ ਜਦੋਂ ਦਿਲ ਦਾ ਦੌਰ ਪੈਣ ਨਾਲ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ। ਸਿਰਫ 40 ਸਾਲ ਦੀ ਉਮਰ 'ਚ ਸਿਧਾਰਥ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Sidharth Shukla के अंतिस संस्कार के दौरान दो बार बेहोश हुईं Shehnaaz Gill |  shehnaaz gill fainted two times sidharth shukla death
ਨਹੀਂ ਸੰਭਲ ਪਾ ਰਹੀ ਸ਼ਹਿਨਾਜ਼
ਸ਼ਹਿਨਾਜ਼ ਦਾ ਸਿਧਾਰਥ ਨਾਲ ਲਗਾਅ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਦਿਨ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਬੇਸੁੱਧ ਹੋਈ ਪਈ ਹੈ। ਸੰਸਕਾਰ ਹੁੰਦੇ ਹੀ ਉਹ ਗਰਾਊਂਡ 'ਤੇ ਡਿੱਗ ਪਈ। ਕੋਈ ਕਹਿ ਰਿਹਾ ਹੈ ਕਿ ਤੁਹਾਡਾ ਦੋਵਾਂ ਦਾ ਰਿਸ਼ਤਾ ਅਜੇ ਵੀ ਨਹੀਂ ਟੁੱਟਿਆ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਤੁਹਾਡਾ ਰਿਸ਼ਤਾ ਅਮਰ ਹੈ।

 


Aarti dhillon

Content Editor

Related News