'ਉਹ ਮੈਨੂੰ ਕਾਫ਼ੀ ਮੈਚਿਓਰਿਟੀ ਦੇ ਕੇ ਗਏ..!', ਸਿਧਾਰਥ ਸ਼ੁਕਲਾ ਦਾ ਜ਼ਿਕਰ ਕਰ ਇਕ ਵਾਰ ਫਿਰ ਭਾਵੁਕ ਹੋਈ ਸ਼ਹਿਨਾਜ਼ ਗਿੱਲ
Tuesday, Nov 11, 2025 - 03:27 PM (IST)
ਮੁੰਬਈ : ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਸ਼ੋਹਰਤ ਹਾਸਿਲ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਇੱਕ ਕੁੜੀ' ਨੂੰ ਲੈ ਕੇ ਚਰਚਾ ਵਿੱਚ ਹੈ। ਫਿਲਮ ਦੇ ਪ੍ਰਮੋਸ਼ਨ ਦੌਰਾਨ ਸ਼ਹਿਨਾਜ਼ ਹਾਲ ਹੀ ਵਿੱਚ ਯੂਟਿਊਬਰ ਰਣਵੀਰ ਅੱਲ੍ਹਾਬਾਦੀਆ ਦੇ ਪੌਡਕਾਸਟ ਵਿੱਚ ਪਹੁੰਚੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਅਤੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਜ਼ਿਕਰ ਕਰਦੇ ਹੋਏ ਉਹ ਇੱਕ ਵਾਰ ਫਿਰ ਭਾਵੁਕ ਹੋ ਗਈ।
'ਉਹ ਸਭ ਕੁਝ ਹੋਣ ਤੋਂ ਬਾਅਦ ਮੈਂ ਮੈਚਿਓਰ ਹੋ ਗਈ ਹਾਂ'
ਪੌਡਕਾਸਟ ਵਿੱਚ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਸਿਧਾਰਥ ਸ਼ੁਕਲਾ ਉਨ੍ਹਾਂ ਨੂੰ "ਕਾਫ਼ੀ ਮੈਚਿਓਰਿਟੀ ਦੇ ਕੇ ਗਏ ਹਨ"। ਉਨ੍ਹਾਂ ਨੇ ਦੱਸਿਆ ਕਿ ਜਦੋਂ 'ਉਹ ਸਭ ਕੁਝ ਹੋਇਆ' (ਸਿਧਾਰਥ ਦਾ ਦਿਹਾਂਤ), ਤਾਂ ਉਸ ਤੋਂ ਬਾਅਦ ਉਹ ਮੈਚਿਓਰ ਹੋ ਗਈ। ਸ਼ਹਿਨਾਜ਼ ਨੇ ਖੁਲਾਸਾ ਕੀਤਾ ਕਿ ਜੇਕਰ ਅਜਿਹਾ ਨਾ ਹੁੰਦਾ, ਤਾਂ ਉਹ ਅੱਜ ਵੀ 'ਬਿੱਗ ਬੌਸ ਵਾਲੀ ਸ਼ਹਿਨਾਜ਼' ਹੁੰਦੀ, ਜਿਸ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੁੰਦੀ। ਉਹ ਕਈ ਵਾਰ ਇੰਸਟਾਗ੍ਰਾਮ 'ਤੇ ਰੀਲਜ਼ ਦੇਖ ਕੇ ਸੋਚਦੀ ਹੈ ਕਿ ਉਹ ਕੀ ਸੀ ਅਤੇ ਕੀ ਉਹ ਅਸਲ ਵਿੱਚ ਅਜਿਹੀ ਸੀ। ਉਨ੍ਹਾਂ ਅਨੁਸਾਰ ਜ਼ਿੰਦਗੀ ਆਪਣੇ ਆਪ ਬਦਲ ਗਈ ਅਤੇ ਉਨ੍ਹਾਂ ਦੇ ਭਰਾ ਨੇ ਵੀ ਉਨ੍ਹਾਂ ਨੂੰ ਬਦਲ ਦਿੱਤਾ।

ਸਿਧਾਰਥ ਨੇ ਮੁੰਬਈ 'ਚ ਰਹਿਣ ਲਈ ਪ੍ਰੇਰਿਆ
ਸ਼ਹਿਨਾਜ਼ ਗਿੱਲ ਨੇ ਇਹ ਵੀ ਦੱਸਿਆ ਕਿ ਉਹ ਚੰਡੀਗੜ੍ਹ ਵਾਪਸ ਜਾਣ ਵਾਲੀ ਸੀ, ਪਰ ਸਿਧਾਰਥ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਹੀ ਰਹਿਣਾ ਹੈ। ਸ਼ਹਿਨਾਜ਼ ਅਨੁਸਾਰ ਸਿਧਾਰਥ ਨੇ ਮੁੰਬਈ ਵਿੱਚ ਉਨ੍ਹਾਂ ਦੇ ਸਾਰੇ ਕੰਮ ਕਰਵਾਉਣ ਵਿੱਚ ਮਦਦ ਕੀਤੀ, ਕਿਉਂਕਿ ਉਨ੍ਹਾਂ ਨੂੰ ਇੱਥੇ ਕਿਸੇ ਚੀਜ਼ ਬਾਰੇ ਪਤਾ ਨਹੀਂ ਸੀ। ਮੁੰਬਈ ਵਿੱਚ ਰਹਿ ਕੇ ਉਨ੍ਹਾਂ ਨੇ ਖੁਦ ਨੂੰ 'ਗਰੂਮ' ਕੀਤਾ ਅਤੇ ਜ਼ਮੀਨ ਤੋਂ ਉੱਠ ਕੇ ਆਪਣਾ ਕਰੀਅਰ ਬਣਾਇਆ।
ਬਿੱਗ ਬੌਸ ਦੀ ਜੋੜੀ
ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਗਿੱਲ ਨੂੰ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਬਹੁਤ ਪ੍ਰਸਿੱਧੀ ਮਿਲੀ ਸੀ। ਸ਼ੋਅ ਦੌਰਾਨ ਉਨ੍ਹਾਂ ਦਾ ਨਾਮ ਉਨ੍ਹਾਂ ਦੇ ਕੋ-ਕੰਟੈਸਟੈਂਟ ਸਿਧਾਰਥ ਸ਼ੁਕਲਾ ਨਾਲ ਜੁੜਿਆ ਅਤੇ ਲੋਕਾਂ ਨੇ ਉਨ੍ਹਾਂ ਦੀ 'ਲਵ ਕੈਮਿਸਟਰੀ' ਨੂੰ ਖੂਬ ਪਸੰਦ ਕੀਤਾ। ਅਫਸੋਸ ਸਾਲ 2021 ਵਿੱਚ ਸਿਧਾਰਥ ਦੀ ਮੌਤ ਹੋ ਗਈ ਅਤੇ ਇਹ ਜੋੜੀ ਟੁੱਟ ਗਈ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਵੀ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਹਿੰਮਤ ਨਾਲ ਉਹ ਅੱਗੇ ਆਈ ਅਤੇ ਹੁਣ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ। ਸ਼ਹਿਨਾਜ਼ ਦੀ ਹਾਲੀਆ ਰਿਲੀਜ਼ ਫਿਲਮ 'ਇੱਕ ਕੁੜੀ' 31 ਅਕਤੂਬਰ ਨੂੰ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਇਹ ਫਿਲਮ ਅਮਰਜੀਤ ਸਿੰਘ ਸਾਰੋਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

