ਏਅਰਪੋਰਟ ''ਤੇ ਸ਼ਹਿਨਾਜ਼ ਗਿੱਲ ਦੀ ਸਟਾਈਲਿਸ਼ ਐਂਟਰੀ, ਖੂਬਸੂਰਤੀ ਨੇ ਲੁੱਟੀ ਮਹਿਫਿਲ (ਤਸਵੀਰਾਂ)

Tuesday, Apr 05, 2022 - 12:03 PM (IST)

ਮੁੰਬਈ- ਅਦਾਕਾਰਾ ਸ਼ਹਿਨਾਜ਼ ਗਿੱਲ 'ਬਿਗ ਬੌਸ 13' 'ਚ ਨਜ਼ਰ ਆਉਣ ਤੋਂ ਬਾਅਦ ਹੀ ਇੰਟਰਨੈੱਟ 'ਤੇ ਰਾਜ ਕਰ ਰਹੀ ਹੈ। ਸ਼ਹਿਨਾਜ਼ ਬਿਗ ਬੌਸ ਦੇ ਬਾਅਦ ਵੇਟ ਟਰਾਂਸਫਰਮੇਸ਼ਨ 'ਚੋਂ ਲੰਘੀ ਅਤੇ ਇੰਡਸਟਰੀ ਦੀਆਂ ਸਭ ਤੋਂ ਫੈਸ਼ਨੇਬਲ ਅਭਿਨੇਤਰੀਆਂ 'ਚੋਂ ਇਕ ਬਣ ਗਈ। ਅੱਜ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਹਨ ਜੋ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਲੁਟਾਉਂਦੇ ਹਨ। ਬੀਤੇ ਸੋਮਵਾਰ ਮਿਸ ਗਿੱਲ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿਥੇ ਉਹ ਆਪਣੇ ਸਮਰ ਫੈਸ਼ਨ ਲੁੱਕ ਨਾਲ ਖ਼ੂਬ ਚਰਚਾ 'ਚ ਨਜ਼ਰ ਆਈ। ਹੁਣ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਈਰਲ ਹੋ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸ਼ਹਿਨਾਜ਼ ਗਿੱਲ ਵ੍ਹਾਈਟ ਸ਼ਰਟ ਦੇ ਨਾਲ ਬੂਟ ਕਟ ਬਲਿਊ ਡੈਨਿਮ 'ਚ ਕਾਫੀ ਖੂਬਸੂਰਤ ਦਿਖੀ।

PunjabKesari
ਇਸ ਡਰੈੱਸਅਪ ਦੇ ਨਾਲ ਉਨ੍ਹਾਂ ਨੇ ਕਰਾਸ ਸਟਾਈਲ ਪਰਸ ਕੈਰੀ ਕੀਤਾ ਅਤੇ ਬਲੈਕ ਬੂਟ ਪੇਅਰ ਕੀਤੇ।

PunjabKesari
ਨਿਊਡ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਚਿਹਰੇ 'ਤੇ ਖੂਬਸੂਰਤ ਸਮਾਈਲ ਦੇ ਨਾਲ ਪੋਜ਼ ਦਿੰਦੀ ਦਿਖੀ। ਇੰਨਾ ਹੀ ਨਹੀਂ, ਇਸ ਦੌਰਾਨ ਸ਼ਹਿਨਾਜ਼ ਨੇ ਇਕ ਲੇਡੀ ਪ੍ਰਸ਼ੰਸਕ ਦੇ ਨਾਲ ਵੀ ਪੋਜ਼ ਦਿੱਤੇ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਆਖਿਰੀ ਵਾਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਨਾਲ ਕਿਸੇ ਪ੍ਰਾਜੈਕਟ ਦੀ ਸ਼ੂਟਿੰਗ ਲਈ ਨਜ਼ਰ ਆਈ ਸੀ। ਉਧਰ ਮਿਸ ਗਿੱਲ ਨੂੰ ਆਖਿਰੀ ਵਾਰ ਟੀ.ਵੀ. ਸਕ੍ਰੀਨ 'ਤੇ 'ਬਿਗ ਬੌਸ 15' ਦੇ ਸੈੱਟ 'ਤੇ ਸ਼ਾਨਦਾਰ ਡਾਂਸ ਪਰਫਾਰਮੈਂਸ ਦਿੰਦੇ ਦੇਖਿਆ ਗਿਆ ਸੀ।


Aarti dhillon

Content Editor

Related News