ਬੈਕਲੈੱਸ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀ ਬੋਲਡ ਲੁੱਕ, ਪ੍ਰਸ਼ੰਸਕ ਹੋਏ ਦੀਵਾਨੇ (ਦੇਖੋ ਤਸਵੀਰਾਂ)

Thursday, Jul 07, 2022 - 04:56 PM (IST)

ਬੈਕਲੈੱਸ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀ ਬੋਲਡ ਲੁੱਕ, ਪ੍ਰਸ਼ੰਸਕ ਹੋਏ ਦੀਵਾਨੇ (ਦੇਖੋ ਤਸਵੀਰਾਂ)

ਬਾਲੀਵੁੱਡ ਡੈਸਕ: ਪੰਜਾਬ ਦੀ ‘ਕੈਟਰੀਨਾ ਕੈਫ਼’ ਯਾਨੀ ਕਿ ਸ਼ਹਿਨਾਜ਼ ਗਿੱਲ ਜਦੋਂ ਬਿਗ ਬਾਸ 13 ’ਚ ਆਈ ਸੀ ਤਾਂ ਸਾਰਿਆਂ ਨੇ ਅਦਾਕਾਰਾ ਨੂੰ ਬੇਹੱਦ ਪਿਆਰ ਦਿੱਤਾ ਸੀ।ਸ਼ਹਿਨਾਜ਼ ਆਪਣੇ ਸਟਾਈਲ ਕਾਰਨ ਮਸ਼ਹੂਰ ਹਸਤੀਆਂ ’ਚੋਂ ਇਕ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਇਕ ਵਾਰ ਫ਼ਿਰ ਅਦਾਕਾਰਾ ਨੇ ਆਪਣੇ ਫ਼ੋਟੋਸ਼ੂਟ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਸ਼ਹਿਨਾਜ਼ ਨੂੰ ਗਲੈਮਰਸ ਅਤੇ ਬੋਲਡ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਉਸ ਦੇ ਇਸ ਸ਼ਾਨਦਾਰ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਆਪਣੀਆਂ ਅੱਖਾਂ ਤਸਵੀਰਾਂ ਤੋਂ ਨਹੀਂ ਹਟਾ ਪਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਰੈੱਡ ਕਲਰ ਦੀ ਬੈਕਲੈੱਸ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ  ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਵੀਡੀਓ ’ਚ ਐਸ਼ਵਰਿਆ ਨੂੰ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਸਵਰਾ ਭਾਸਕਰ ਨੇ ਮਾਂ ਕਾਲੀ ਵਿਵਾਦ ’ਤੇ ਮਹੂਆ ਦੇ ਬਿਆਨ ਦਾ ਕੀਤਾ ਸਮਰਥਨ

ਸ਼ਹਿਨਾਜ਼ ਗਿੱਲ ਦੇ ਇਸ ਸ਼ਾਨਦਾਰ ਲੁੱਕ ਨੂੰ ਦੇਖ ਕੇ ਇਕ ਯੂਜ਼ਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ‘ਬਹੁਤ ਖੂਬਸੂਰਤ, ਤੁਸੀਂ ਵਧੀਆ ਦੇ ਹੱਕਦਾਰ ਹੋ, ਇਸੇ ਤਰ੍ਹਾਂ ਚਮਕਦੇ ਰਹੋ।’ ਇਸੇ ਤਰ੍ਹਾਂ ਇਕ ਤੋਂ ਬਾਅਦ ਇਕ ਯੂਜ਼ਰ ਸ਼ਹਿਨਾਜ਼ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ।

 

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਫ਼ਿਲਹਾਲ ਸਲਮਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।

PunjabKesari


author

Anuradha

Content Editor

Related News