ਸਿਧਾਰਥ ਸ਼ੁਕਲਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੀ ਸ਼ਹਿਨਾਜ਼ ਦੀ ਮਾਂ, ਅਰਜੁਨ ਅਤੇ ਆਸਿਮ ਵੀ ਆਏ ਨਜ਼ਰ

Friday, Sep 03, 2021 - 12:24 PM (IST)

ਸਿਧਾਰਥ ਸ਼ੁਕਲਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੀ ਸ਼ਹਿਨਾਜ਼ ਦੀ ਮਾਂ, ਅਰਜੁਨ ਅਤੇ ਆਸਿਮ ਵੀ ਆਏ ਨਜ਼ਰ

ਮੁੰਬਈ- 2 ਸਤੰਬਰ ਦੀ ਸਵੇਰੇ ਅਦਾਕਾਰ ਸਿਧਾਰਥ ਸ਼ੁਕਲਾ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਲਈ ਕਾਲ ਬਣ ਕੇ ਆਈ। ਸਿਧਾਰਥ ਸ਼ੁਕਲਾ ਸਿਰਫ 40 ਸਾਲ ਦੀ ਉਮਰ 'ਚ ਦੁਨੀਆ ਨੂੰ ਛੱਡ ਗਏ। ਅਦਾਕਾਰ ਅਤੇ ਬਿਗ ਬੌਸ 13 ਦੇ ਜੇਤੂ ਫਿਟਨੈੱਸ ਫਰੀਕ ਸਿਧਾਰਥ ਸ਼ੁਕਲਾ ਨੂੰ ਕਾਰਡੀਏਕ ਅਰੈਸਟ ਦੀ ਵਜ੍ਹਾ ਨਾਲ ਆਪਣੀ ਜਾਨ ਗਵਾਉਣੀ ਪਈ। ਸਿਧਾਰਥ ਦੀ ਦਿਹਾਂਤ ਦੀ ਖਬਰ 'ਤੇ ਹੁਣ ਤੱਕ ਕਿਸੇ ਨੂੰ ਵੀ ਭਰੋਸਾ ਨਹੀਂ ਹੋ ਰਿਹਾ ਹੈ। ਸਿਧਾਰਥ ਆਪਣੇ ਪਿੱਛੇ ਰੌਂਦਾ ਹੋਇਆ ਪਰਿਵਾਰ ਛੱਡ ਗਏ ਹਨ। 

ਸਿਧਾਰਥ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ 2 ਵਜੇ ਹੋਵੇਗਾ। ਅੰਤਿਮ ਸੰਸਕਾਰ ਤੋਂ ਪਹਿਲਾਂ ਸਿਧਾਰਥ ਦੀ ਦੇਹ ਲੋਖੰਡਵਾਲਾ ਦੇ ਸੈਲੀਬਿਰੇਸ਼ਨ ਕਲੱਬ 'ਚ ਰੱਖਿਆ ਜਾਵੇਗਾ, ਜਿਥੇ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਆਖਿਰੀ ਦਰਸ਼ਨ ਕਰ ਪਾਉਣਗੇ। ਅਜਿਹੇ 'ਚ ਸਿਧਾਰਥ ਦੇ ਦੋਸਤ ਵੀ ਉਨ੍ਹਾਂ ਦੇ ਘਰ ਪਹੁੰਚ ਗਏ ਹਨ। ਹਾਲ ਹੀ 'ਚ ਆਮਿਸ ਰਿਆਜ਼ ਅਤੇ ਅਰਜੁਨ ਬਿਜਲਾਨੀ ਨੂੰ ਸਿਧਾਰਥ ਦੇ ਘਰ ਦੇ ਬਾਹਰ ਦੇਖਿਆ ਗਿਆ ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਦੀ ਮਾਂ ਵੀ ਪਹੁੰਚੀ। 
ਸ਼ਹਿਨਾਜ਼ ਗਿੱਲ ਦੀ ਮਾਂ

Bollywood Tadka
ਆਸਿਮ ਰਿਆਜ਼

Bollywood Tadka
ਅਰਜੁਨ ਬਿਜਲਾਨੀ 

Bollywood Tadka


author

Aarti dhillon

Content Editor

Related News