ਸ਼ਾਹਿਦ-ਮੀਰਾ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਦਿੱਤੇ ਪੋਜ਼ (ਦੇਖੋ ਤਸਵੀਰਾਂ)

Friday, Jul 22, 2022 - 12:34 PM (IST)

ਸ਼ਾਹਿਦ-ਮੀਰਾ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਦਿੱਤੇ ਪੋਜ਼ (ਦੇਖੋ ਤਸਵੀਰਾਂ)

ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਅਤੇ ਬੱਚਿਆਂ ਨਾਲ ਯੂਰਪ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਹ ਜੋੜਾ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਿਹਾ ਹੈ। ਹਾਲ ਹੀ ’ਚ ਮੀਰਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ’ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਤਸਵੀਰਾਂ ’ਚ ਮੀਰਾ ਪਿੰਕ ਅਤੇ ਵਾਈਟ ਟੌਪ ਅਤੇ ਜੀਂਸ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ, ਖੁੱਲ੍ਹੇ ਵਾਲਾਂ ਨਾਲ ਮੀਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਸ਼ਾਹਿਦ ਵਾਈਟ ਟੀ-ਸ਼ਰਟ ਅਤੇ ਪੈਂਟ ’ਚ ਬੇਹੱਦ ਸਮਾਰਟ ਲੱਗ ਰਹੇ ਹਨ। 

PunjabKesari

ਪਹਿਲੀ ਤਸਵੀਰ ’ਚ ਮੀਰਾ ਟਰੇਨ ’ਚ ਬੈਠ ਕੇ ਪੋਜ਼ ਦੇ ਰਹੀ ਹੈ। ਦੂਸਰੀ ਤਸਵੀਰ ’ਚ ਸ਼ਾਹਿਦ ਅਤੇ ਮੀਰਾ ਦਾ ਫ਼ਿਲਮੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜਿਸ ’ਚ ਸ਼ਾਹਿਦ ਟਰੇਨ ’ਚ ਖੜ੍ਹੇ ਹਨ ਅਤੇ ਮੀਰਾ ਟਰੈਕ ’ਤੇ ਨਜ਼ਰ ਆ ਰਹੀ ਹੈ। ਦੋਵਾਂ ਨੇ ਇਕ-ਦੂਸਰੇ ਦਾ ਹੱਥ ਫ਼ੜਿਆ ਹੋਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਆਦਿਲ ਦੀ ਪਹਿਲੀ ਪ੍ਰੇਮਿਕਾ ਦੇ ਰਹੀ ਖ਼ੁਦਕੁਸ਼ੀ ਦੀ ਧਮਕੀ, ਰਾਖੀ ਨੇ ਕੀਤਾ ਖ਼ੁਲਾਸਾ

PunjabKesari

ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਦਾ ਵਿਆਹ ਅਰੇਂਜ ਮੈਰਿਜ ਹੈ।ਦੋਵਾਂ ਨੇ ਜੁਲਾਈ 2015 ’ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਉਮਰ ’ਚ 13 ਸਾਲਾਂ ਦਾ ਅੰਤਰ ਹੈ। ਦੋਵੇਂ  ਇਕੱਠੇ ਬਹੁਤ ਖ਼ੁਸ਼ ਹਨ। ਮੀਰਾ ਸ਼ਾਹਿਦ ਨਾਲ ਵਿਆਹ ਕਰਨ ਲਈ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੀ ਹੈ।ਸ਼ਾਹਿਦ ਵੀ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਮੀਰਾ ਮਿਲੀ। ਜੋੜੇ ਦੇ ਦੋ ਬੱਚੇ ਮੀਰਾ ਅਤੇ ਜੈਨ ਹਨ।


author

Shivani Bassan

Content Editor

Related News