ਸਵਿਟਜ਼ਰਲੈਂਡ ਦੇ ਖੂਬਸੂਰਤ ਦ੍ਰਿਸ਼ ’ਚ ਸ਼ਾਹਿਦ-ਮੀਰਾ ਆਏ ਨਜ਼ਰ, ਦੇਖੋ ਤਸਵੀਰਾਂ

07/03/2022 11:14:36 AM

ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ ’ਚ ਛੁੱਟੀਆਂ ਮਨਾ ਰਹੇ ਹਨ। ਜੋੜੇ ਪ੍ਰਸ਼ੰਸਕਾਂ ਨਾਲ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕਰ ਰਹੇ ਹਨ। ਹਾਲ ਹੀ ’ਚ ਦੋਹਾਂ ਨੇ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਸੁਰਖੀਆਂ ਬਟੋਰ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਚਿੰਟੂ ਜੀ ਵਾਪਸ ਆ ਰਹੇ ਹਨ...ਆਲੀਆ ਦੇ ਪ੍ਰੈਗਨੈਂਸੀ 'ਤੇ ਫਰਾਹ ਨੇ ਆਖੀ ਇਹ ਗੱਲ

ਤਸਵੀਰਾਂ ’ਚ ਸ਼ਾਹਿਦ ਗ੍ਰੇ ਆਊਟਫ਼ਿਟ  ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਮੀਰਾ ਨੇ ਬੈਕਲੈਸ ਨਿਓਨ ਡਰੈੱਸ ’ਚ ਨਜ਼ਰ ਆ ਰਹੀ ਹੈ।ਮੀਰਾ ਨੇ ਮਿਨੀਮਲ ਮੇਕਅੱਪ ਨਾਲ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਪੂਰਾ ਕੀਤਾ ਹੈ। ਇਸ ਲੁੱਕ ’ਚ ਮੀਰਾ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਮੀਰਾ ਆਪਣੇ ਬੈਕ ਟੈਟੂ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਕ ਤਸਵੀਰ ’ਚ ਸ਼ਾਹਿਦ ਅਤੇ ਮੀਰਾ ਸਮੁੰਦਰ ਕਿਨਾਰੇ ਇਕ ਰੋਮਾਂਟਿਕ ਅੰਦਾਜ਼ ’ਚ ਪੋਜ਼ ਦਿੰਦੇ ਹਨ। ਇਕ ਹੋਰ ਤਸਵੀਰ ’ਚ ਮੀਰਾ ਸ਼ਾਹਿਦ ਦੇ ਮੋਢੇ ’ਤੇ ਸਿਰ ਰੱਖ ਕੇ ਸਵਿਟਜ਼ਰਲੈਂਡ ਦੇ ਖ਼ੂਬਸੂਰਤ ਦ੍ਰਿਸ਼ ਨਾਲ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਆਲੀਆ ਦੇ ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ, ਤਸਵੀਰ 'ਚ ਲੁਕਾਇਆ ਬੇਬੀ ਬੰਪ

ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਦਾ ਵਿਆਹ ਇਕ ਅਰੇਂਜ ਮੈਰਿਜ ਹੈ।ਦੋਵਾਂ ਨੇ ਜੁਲਾਈ 2015 ’ਚ ਵਿਆਹ ਕਰ ਲਿਆ ਸੀ। ਦੋਵਾਂ ਦੀ ਉਮਰ ’ਚ 13 ਸਾਲ ਦਾ ਅੰਤਰ ਹੈ।ਦੋਵੇਂ ਇਕੱਠੇ ਬਹੁਤ ਖ਼ੁਸ਼ ਹਨ। ਮੀਰਾ ਸ਼ਾਹਿਦ ਨਾਲ ਵਿਆਹ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ। ਸ਼ਾਹਿਦ ਵੀ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਮੀਰਾ ਮਿਲੀ।ਜੋੜੇ ਦੇ ਦੋ ਬੱਚੇ ਮੀਸ਼ਾ ਅਤੇ ਜੈਨ ਹਨ।

PunjabKesari


Gurminder Singh

Content Editor

Related News