ਬਾਕਸ ਆਫਿਸ 'ਤੇ ਚੱਲਿਆ ਸ਼ਾਹਿਦ ਕਪੂਰ ਦਾ ਜਾਦੂ, 'ਓ ਰੋਮੀਓ' ਨੇ ਪਹਿਲੇ ਦਿਨ ਕਮਾਏ 9 ਕਰੋੜ ਤੋਂ ਵੱਧ
Saturday, Feb 14, 2026 - 04:30 PM (IST)
ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਦੀ ਜੋੜੀ ਨੇ ਸਿਨੇਮਾਘਰਾਂ ਵਿੱਚ ਦਸਤਕ ਦੇ ਦਿੱਤੀ ਹੈ। ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਓ ਰੋਮੀਓ' (O' Romeo) ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਨਿਰਮਾਤਾਵਾਂ ਅਨੁਸਾਰ, ਫਿਲਮ ਨੇ ਭਾਰਤ ਵਿੱਚ ਆਪਣੇ ਰਿਲੀਜ਼ ਦੇ ਪਹਿਲੇ ਦਿਨ (ਸ਼ੁੱਕਰਵਾਰ) 9.01 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: Sukhbir Badal ਨੂੰ ਲੈ ਕੇ ਜਾਣੋ ਕੀ ਬੋਲੀ ਗਾਇਕਾ ਮਨਦੀਪ ਮੈਂਡੀ; ਕਹਿੰਦੀ- ਮੈਂ ਤਾਂ ਕਾਲਜੇ ਫੁੱਕਣੇ
ਵਿਸ਼ਾਲ ਭਾਰਦਵਾਜ ਤੇ ਸ਼ਾਹਿਦ ਦੀ ਸੁਪਰਹਿੱਟ ਜੋੜੀ
'ਕਮੀਨੇ', 'ਹੈਦਰ' ਅਤੇ 'ਰੰਗੂਨ' ਵਰਗੀਆਂ ਫਿਲਮਾਂ ਤੋਂ ਬਾਅਦ ਸ਼ਾਹਿਦ ਕਪੂਰ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਚੌਥੀ ਵਾਰ ਇਕੱਠੇ ਕੰਮ ਕਰ ਰਹੇ ਹਨ। ਫਿਲਮ ਵਿੱਚ ਸ਼ਾਹਿਦ ਕਪੂਰ ਮੁੰਬਈ ਦੇ ਅੰਡਰਵਰਲਡ ਗੈਂਗਸਟਰ 'ਹਸੀਨ ਉਸਤਾਰਾ' ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ, ਜਦਕਿ ਤ੍ਰਿਪਤੀ ਡਿਮਰੀ ਨੇ ਉਨ੍ਹਾਂ ਦੀ ਪ੍ਰੇਮਿਕਾ 'ਅਫਸ਼ਾ' ਦੀ ਭੂਮਿਕਾ ਨਿਭਾਈ ਹੈ।
ਵੱਡੇ ਸਿਤਾਰਿਆਂ ਨਾਲ ਸਜੀ ਫਿਲਮ
ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਸ਼ਾਹਿਦ ਅਤੇ ਤ੍ਰਿਪਤੀ ਤੋਂ ਇਲਾਵਾ ਅਵਿਨਾਸ਼ ਤਿਵਾਰੀ, ਤਮੰਨਾ ਭਾਟੀਆ, ਦਿਸ਼ਾ ਪਟਾਨੀ, ਵਿਕਰਾਂਤ ਮੈਸੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਨਿਰਮਾਤਾਵਾਂ ਨੇ ਸਾਂਝੀ ਕੀਤੀ ਖੁਸ਼ੀ
'ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ' ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, "ਉਸਤਾਰਾ ਦਾ ਵਾਰ! ਪਹਿਲੇ ਦਿਨ 9.01 ਕਰੋੜ ਦੀ ਕਮਾਈ।" ਫਿਲਮ ਦੀ ਕਹਾਣੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਮਾਈ ਦੇ ਅੰਕੜੇ ਹੋਰ ਵਧਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
