ਸ਼ਾਹਿਦ ਕਪੂਰ ਨੇ ਪੂਲ ’ਚ ਕਰਵਾਇਆ ਸ਼ਰਟਲੈੱਸ ਫੋਟੋਸ਼ੂਟ, ਅਦਾਕਾਰ ਦੀ ਲੁੱਕ ਦੇ ਦੀਵਾਨੇ ਹੋਏ ਪ੍ਰਸ਼ੰਸਕ

Sunday, Apr 04, 2021 - 09:17 AM (IST)

ਸ਼ਾਹਿਦ ਕਪੂਰ ਨੇ ਪੂਲ ’ਚ ਕਰਵਾਇਆ ਸ਼ਰਟਲੈੱਸ ਫੋਟੋਸ਼ੂਟ, ਅਦਾਕਾਰ ਦੀ ਲੁੱਕ ਦੇ ਦੀਵਾਨੇ ਹੋਏ ਪ੍ਰਸ਼ੰਸਕ

ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖ਼ੂਬ ਵਾਇਰਲ ਹੁੰਦੀਆਂ ਹਨ। ਸ਼ਾਹਿਦ ਆਪਣੀ ਦਮਦਾਰ ਐਕਟਿੰਗ ਲਈ ਵੀ ਕਾਫ਼ੀ ਮਸ਼ਹੂਰ ਹਨ। ਹਾਲ ਹੀ ’ਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਬਹੁਤ ਹੌਟ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਵੀ ਹੁਣ ਲੋਕਾਂ ਦੇ ਵਿਚਕਾਰ ਆਕਰਸ਼ਕ ਦਾ ਕੇਂਦਰ ਬਣੀ ਹੋਈ ਹੈ। ਇਸ ਤਸਵੀਰ ’ਚ ਸ਼ਾਹਿਦ ਸਵੀਮਿੰਗ ਪੂਲ ’ਚ ਗਰਮੀ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਇਹ ਤਸਵੀਰ ਖ਼ੂਬ ਸਾਂਝੀ ਕੀਤੀ ਜਾ ਰਹੀ ਹੈ। 

PunjabKesari
ਸ਼ਾਹਿਦ ਇਸ ਤਸਵੀਰ ’ਚ ਕਾਫ਼ੀ ਹੌਟ ਲੁੱਕ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਲੇ ਰੰਗ ਦੀ ਐਨਕ ਵੀ ਲਗਾਈ ਹੋਈ ਹੈ ਜੋ ਉਨ੍ਹਾਂ ’ਤੇ ਕਾਫ਼ੀ ਸੋਹਣੀ ਲੱਗ ਰਹੀ ਹੈ। ਸ਼ਾਹਿਦ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਇਸ ਤਸਵੀਰ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਿਦ ਖ਼ੁਦ ਨੂੰ ਕੰਮ ਤੋਂ ਦੂਰ ਰੱਖ ਕੇ ਗਰਮੀ ਦਾ ਮਜ਼ਾ ਲੈ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਨੂੰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ। 


ਪ੍ਰਸ਼ੰਸਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ 
ਸ਼ਾਹਿਦ ਦੀ ਇਸ ਤਸਵੀਰ ’ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਸ਼ਾਨਦਾਰ ਲੋਕੇਸ਼ਨ’। ਤੁਹਾਡਾ ਅੰਦਾਜ਼ ਹੀ ਤੁਹਾਡੀ ਪਛਾਣ ਹੈ। ਇਕ ਯੂਜ਼ਰ ਨੇ ਲਿਖਿਆ ਕਿ ‘ਤੁਸੀਂ ਹਮੇਸ਼ਾ ਮੇਰੇ ਪਸੰਦੀਦਾ ਰਹੋਗੇ’। ਉੱਧਰ ਇਕ ਯੂਜ਼ਰ ਨੇ ਸ਼ਾਹਿਦ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਐਕਟਿੰਗ ਦੇ ਮਾਮਲੇ ’ਚ ਤੁਹਾਡਾ ਕੋਈ ਜਵਾਬ ਨਹੀਂ ਹੈ’। ਤੁਸੀਂ ਅਸਲ ਜ਼ਿੰਦਗੀ ’ਚ ਬੇਹੱਦ ਸੰਜੀਦਾ ਹੋ। ਦੱਸ ਦੇਈਏ ਕਿ ਸ਼ਾਹਿਦ ਬੀਤੇ ਕੁਝ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹਨ। ਹਾਲਾਂਕਿ ਉਨ੍ਹਾਂ ਦੀਆਂ ਪਿਛਲੀ ਫ਼ਿਲਮ ‘ਕਬੀਰ ਸਿੰਘ’ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫ਼ਿਲਮ ’ਚ ਸ਼ਾਹਿਦ ਨੇ ਦਮਦਾਰ ਐਕਟਿੰਗ ਕਰਕੇ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਜ਼ਬਰਦਸਤ ਕੰਮ ਕੀਤਾ ਸੀ।


author

Aarti dhillon

Content Editor

Related News