ਬਾਲੀਵੁੱਡ ਹਸੀਨਾਵਾਂ ਦੇ ਧੋਖਿਆਂ ਤੋਂ ਬਾਅਦ ਸ਼ਾਹਿਦ ਦੀ ਜ਼ਿੰਦਗੀ ''ਚ ਇੰਝ ਹੋਈ ਮੀਰਾ ਰਾਜਪੂਤ ਦੀ ਐਂਟਰੀ
Wednesday, Jul 08, 2020 - 11:12 AM (IST)
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਆਪਣੇ ਵਿਆਹ ਦੀ 5ਵੀਂ ਵਰ੍ਹੇਗੰਢ ਬੀਤੇ ਦਿਨੀਂ ਮਨਾਈ। ਸ਼ਾਹਿਦ ਕਪੂਰ ਦੋ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦਾ ਫ਼ਿਲਮੀ ਕਰੀਅਰ ਵੀ ਸ਼ਾਨਦਾਰ ਚੱਲ ਰਿਹਾ ਹੈ।
ਸ਼ਾਹਿਦ ਕਪੂਰ ਨੇ 7 ਜੁਲਾਈ 2015 'ਚ ਮੀਰਾ ਰਾਜਪੂਤ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਸਨ। ਦੋਹਾਂ ਦੇ ਵਿਆਹ ਨੂੰ 5 ਸਾਲ ਹੋ ਗਏ ਹਨ। ਵਿਆਹ ਤੋਂ ਪਹਿਲਾ ਸ਼ਾਹਿਦ ਨੇ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਕਰੀਨਾ ਕਪੂਰ ਖਾਨ ਨੂੰ ਡੇਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਹੀਰੋਇਨਾਂ ਨਾਲ ਉਨ੍ਹਾਂ ਦਾ ਨਾਂ ਜੁੜ ਚੁੱਕਿਆ ਹੈ।
ਇਨ੍ਹਾਂ ਹਸੀਨਾਵਾਂ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਉਨ੍ਹਾਂ ਦਾ ਪਿਆਰ ਤੋਂ ਯਕੀਨ ਉੱਠ ਗਿਆ ਸੀ। ਸ਼ਾਹਿਦ ਕਪੂਰ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਲਈ ਕੁੜੀ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਸੀ। 7 ਜੁਲਾਈ ਨੂੰ ਸ਼ਾਹਿਦ ਨੇ ਮੀਰਾ ਰਾਜਪੂਤ ਨਾਲ ਬਹੁਤ ਹੀ ਨਿੱਜੀ ਪ੍ਰੌਗਰਾਮ ਦੌਰਾਨ ਵਿਆਹ ਕਰਵਾ ਲਿਆ ਸੀ।
ਦੋਹਾਂ ਦਾ ਵਿਆਹ ਸਿੱਖ ਅਤੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਹੋਇਆ ਸੀ। ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਮੀਰਾ ਰਾਜਪੂਤ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।