ਰੇਲਵੇ ਟਰੈਕ ’ਤੇ ਖੜ੍ਹੀ ਹੋਈ ਮੀਰਾ, ਸ਼ਾਹਿਦ ਦੀ ਪਤਨੀ ਸਮੁੰਦਰ ਦੀਆਂ ਲਹਿਰਾਂ ’ਚ ਆਨੰਦ ਲੈਂਦੀ ਆਈ ਨਜ਼ਰ
Sunday, Jun 26, 2022 - 12:25 PM (IST)
ਬਾਲੀਵੁੱਡ ਡੈਸਕ: ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਹੀ ਐਕਟਿੰਗ ਦੀ ਦੁਨੀਆ ਤੋਂ ਦੂਰ ਰਹੀ ਹੈ ਪਰ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਮੀਰਾ ਆਪਣੀਆਂ ਫ਼ਨੀ ਪੋਸਟਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਸਵਿਟਜ਼ਰਲੈਂਡ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿੱਥੋਂ ਉਸ ਨੇ ਆਪਣੇ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮੀਰਾ ਰਾਜਪੂਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ।
ਸਾਂਝੀਆਂ ਕੀਤੀਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੀਰਾ ਰਾਤਪੁਤ ਸਮੁੰਦਰ ਕਿਨਾਰੇ ਮਸਤੀ ਕਰਦੀ ਪੋਜ਼ ਦੇ ਰਹੀ ਹੈ। ਇਸ ਦੇ ਇਲਾਵਾ ਉਨ੍ਹਾਂ ਹੋਰ ਵੀ ਕਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ : ਪ੍ਰਤਾਪ ਬਾਜਵਾ
ਇਕ ਤਸਵੀਰ ’ਚ ਸ਼ਾਹਿਦ ਦੀ ਪਤਨੀ ਤੇਜ਼ ਧੁੱਪ ’ਚ ਰੇਲਵੇ ਟਰੈਕ ’ਤੇ ਖੜ੍ਹੀ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਪਿੱਛੇ ਦਾ ਦ੍ਰਿਸ਼ ਦੇਖਣਯੋਗ ਹੈ।
ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮੀਰਾ ਨੇ ਲਿਖਿਆ ਕਿ ‘ਜ਼ਿੰਦਗੀ ਇਕ ਰੇਲ ਪਟਰੀ ਦੀ ਤਰ੍ਹਾਂ ਹੈ।’ ਕੁਦਰਤ ਤੋਂ ਇਲਾਵਾ ਮੀਰਾ ਨੇ ਰੈਸਟੋਰੈਂਟ ’ਚ ਪੋਜ਼ ਦਿੰਦੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ
ਪ੍ਰਸ਼ੰਸਕਾਂ ਨੂੰ ਮੀਰਾ ਦੀ ਇਹ ਤਸਵੀਰਾਂ ਬੇਹੱਦ ਪਸੰਦ ਆ ਰਹੀਆਂ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ 2015 ’ਚ ਵਿਆਹ ਕਰਵਾਇਆ ਸੀ। ਜੋੜੇ ਨੇ 2016 ’ਚ ਧੀ ਮੀਰਾ ਅਤੇ 2018 ’ਚ ਪੁੱਤਰ ਜ਼ੈਨ ਦਾ ਸਵਾਗਤ ਕੀਤਾ।