ਸ਼ਾਹਰੁਖ ਨੇ ਮੰਨਤ 'ਚ ਸਾਊਦੀ ਅਰਬ ਦੇ ਸੰਸਕ੍ਰਿਤ ਮੰਤਰੀ ਦਾ ਕੀਤਾ ਸਵਾਗਤ, ਸਲਮਾਨ-ਸੈਫ ਵੀ ਆਏ ਨਜ਼ਰ (ਤਸਵੀਰਾਂ )

04/03/2022 2:25:46 PM

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਅਦਾਕਾਰ ਸਪੇਨ ਤੋਂ ਫਿਲਮ ਦੀ ਸ਼ੂਟਿੰਗ ਖਤਮ ਕਰਕੇ ਭਾਰਤ ਪਰਤੇ ਹਨ। ਇਸ ਵਿਚਾਲੇ ਸ਼ਾਹਰੁਖ ਦੇ ਬੰਗਲੇ ਮੰਨਤ 'ਚ ਸਲਮਾਨ ਖਾਨ, ਸੈਫ ਅਲੀ ਖਾਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਦਰਅਸਲ ਸਾਊਦੀ ਅਰਬ ਰੇਡ ਸੀ ਫਿਲਮ ਫੈਸਟੀਵਲ ਦੇ ਚੇਅਰਮੈਨ ਮੁਹੰਮਦ ਅਲ ਟਰਕੀ, ਸੰਸਕ੍ਰਿਤ ਮੰਤਰੀ ਬਦਰ ਬਿਨ ਫਰਹਾਨ ਅਲਸੌਦ ਅਤੇ ਕਈ ਮਹਿਮਾਨ ਭਾਰਤ ਆਏ, ਜਿਸ ਦਾ ਸਵਾਗਤ ਸ਼ਾਹਰੁਖ ਨੇ ਮੰਨਤ 'ਚ ਕੀਤਾ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

PunjabKesari
ਤਸਵੀਰਾਂ 'ਚ ਸ਼ਾਹਰੁਖ ਖਾਨ, ਸਲਮਾਨ ਖਾਨ, ਸੈਫ ਅਲੀ ਖਾਨ ਅਤੇ ਅਕਸ਼ੈ ਕੁਮਾਰ ਮੁਹੰਮਦ ਅਲੀ ਨਾਲ ਮੁਲਾਕਾਤ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। 

PunjabKesari
ਇਨ੍ਹਾਂ ਤਸਵੀਰਾਂ ਨੂੰ ਸੰਸਕ੍ਰਿਤ ਮੰਤਰੀ ਅਤੇ ਅਲ-ਉਲਾਸ ਦੇ ਸ਼ਾਹੀ ਕਮਿਸ਼ਨ ਦੇ ਗਵਰਨਰ ਬਦਰ ਬਿਨ ਫਰਹਾਨ ਅਲਸੌਦ ਨੇ ਸਾਂਝੀ ਕੀਤੀ ਹੈ।

PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ-'ਬਾਲੀਵੁੱਡ ਦੇ ਸੁਪਰਸਟਾਰਸ ਸੈਫ, ਸ਼ਾਹਰੁਖ, ਅਕਸ਼ੈ ਅਤੇ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ। ਫਿਲਮੀਂ ਦੁਨੀਆ ਦੇ ਬਾਰੇ 'ਚ ਗੱਲਬਾਤ ਕਰਨ ਅਤੇ ਸੰਸਕ੍ਰਿਤ ਨੂੰ ਜਾਣਨ ਦਾ ਮੌਕਾ ਮਿਲਿਆ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਬਟੋਰ ਰਹੀ ਹੈ।

PunjabKesari
ਦੱਸ ਦੇਈਏ ਕਿ 'ਪਠਾਨ' 'ਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੁਕੋਣ ਅਤੇ ਜਾਨ ਅਬਰਾਹਿਮ ਨਜ਼ਰ ਆਉਣਗੇ। ਇਸ ਫਿਲਮ ਨੂੰ ਸਿਧਾਰਥ ਆਨੰਦ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 25 ਜਨਵਰੀ 2023 ਨੂੰ ਸਿਨੇਮਾ ਘਰ 'ਚ ਦਸਤਰ ਦੇਵੇਗੀ।

PunjabKesari


Aarti dhillon

Content Editor

Related News