ਛੋਟੀ ਉਮਰ ''ਚ ਮਾਤਾ-ਪਿਤਾ ਗੁਆਉਣ ''ਤੇ ਬੋਲੇ ਸ਼ਾਹਰੁਖ ਖਾਨ

Wednesday, Nov 20, 2024 - 03:57 PM (IST)

ਛੋਟੀ ਉਮਰ ''ਚ ਮਾਤਾ-ਪਿਤਾ ਗੁਆਉਣ ''ਤੇ ਬੋਲੇ ਸ਼ਾਹਰੁਖ ਖਾਨ

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਹਾਲ ਹੀ 'ਚ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਾਹਰੁਖ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਇਰਾਦੇ ਨਾਲ ਕਾਮਯਾਬੀ ਹਾਸਲ ਕੀਤੀ। ਜਦੋਂ ਸ਼ਾਹਰੁਖ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ ਗਲੋਬਲ ਫਰੇਟ ਸਮਿਟ 'ਚ ਬੋਲਦੇ ਹੋਏ ਸ਼ਾਹਰੁਖ ਨੇ ਦੱਸਿਆ ਕਿ ਜਦੋਂ ਉਹ 14 ਸਾਲ ਦੇ ਸਨ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਅਤੇ ਜਦੋਂ ਉਹ 24 ਸਾਲ ਦੇ ਹੋਏ, ਉਨ੍ਹਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ।
ਸ਼ਾਹਰੁਖ ਨੇ ਕਿਹਾ, 'ਜਦੋਂ ਮੈਂ ਯੰਗ ਸੀ ਤਾਂ ਮੇਰੇ ਮਾਤਾ-ਪਿਤਾ ਚਲੇ ਗਏ ਸਨ। ਮੇਰੇ ਕੋਲ ਜਾਣ ਲਈ ਕਿਤੇ ਥਾਂ ਨਹੀਂ ਸੀ। ਮੇਰੀ ਭੈਣ ਮੇਰੇ ਨਾਲ ਸੀ। ਅਸੀਂ ਦੋਵੇਂ ਇਸ ਦੁਨੀਆਂ ਵਿੱਚ ਰਹਿ ਗਏ। ਇੱਕ ਸਵੇਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਮਾਤਾ-ਪਿਤਾ ਜ਼ਰੂਰ ਕਿਤੇ ਹਨ ਅਤੇ ਮੈਂ ਉਨ੍ਹਾਂ ਨੂੰ ਕਿਸੇ ਦਿਨ ਦੁਬਾਰਾ ਮਿਲਾਂਗਾ। ਉਹ ਅਸਮਾਨ ਵਿੱਚ ਇੱਕ ਤਾਰਾ ਬਣ ਗਏ ਅਤੇ ਮੈਂ ਉਨ੍ਹਾਂ ਨੂੰ ਘੱਟੋ ਘੱਟ ਇੱਕ ਵਾਰ ਜ਼ਰੂਰ ਮਿਲਾਂਗਾ। ਮੈਂ ਸੋਚਿਆ ਕਿ ਮੇਰੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਚਿੰਤਾ ਹੋਣੀ ਚਾਹੀਦੀ ਹੈ, ਹੇ ਭਗਵਾਨ, ਮੇਰੇ 24 ਸਾਲ ਦੇ ਬੱਚੇ 'ਤੇ ਕੀ ਬੀਤ ਰਹੀ ਹੋਵੇਗੀ ਜਿਸ ਕੋਲ ਖਾਣ ਲਈ ਕੁਝ ਨਹੀਂ ਹੈ? ਫਿਰ ਮੈਂ ਫੈਸਲਾ ਕੀਤਾ ਕਿ ਮੈਂ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਕਰਾਂਗਾ।
ਸ਼ਾਹਰੁਖ ਨੇ ਅੱਗੇ ਕਿਹਾ, 'ਮੈਂ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਸਫਲ ਹੋਣਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਮਾਤਾ-ਪਿਤਾ ਨੂੰ ਬੁਰਾ ਲੱਗੇ। ਮੈਂ ਸਫਲ ਹੋਵਾਂਗਾ ਅਤੇ ਉਨ੍ਹਾਂ ਨੂੰ ਦੱਸਾਂਗਾ ਕਿ ਮੈਂ ਚੰਗਾ ਕਰ ਰਿਹਾ ਹਾਂ। ਤੁਸੀਂ ਗਿਲਟ ਮਹਿਸੂਸ ਨਾ ਕਰੋ ਕਿ ਤੁਸੀਂ ਜਲਦੀ ਚਲੇ ਗਏ। ਹੁਣ ਮੈਂ ਆਪਣੇ ਬੱਚਿਆਂ ਨੂੰ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਨ ਲਈ ਦ੍ਰਿੜ ਹਾਂ। ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ। ਤਿੰਨੋਂ ਹੀ ਬਹੁਤ ਸੁੰਦਰ, ਪਿਆਰੇ ਅਤੇ ਮਿਹਨਤੀ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਨੂੰ ਇੰਡਸਟਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਫਿਲਮਾਂ ਕਰੋੜਾਂ 'ਚ ਕਮਾਈ ਕਰਦੀਆਂ ਹਨ।


 


author

Aarti dhillon

Content Editor

Related News