ਫ਼ਿਲਮ ''ਜਵਾਨ'' ਤੋਂ ਵਿਜੇ ਸੇਤੂਪਤੀ ਦੀ ਖ਼ਤਰਨਾਕ ਵਿਲੇਨ ਲੁੱਕ ਆਈ ਸਾਹਮਣੇ
Tuesday, Jul 25, 2023 - 12:24 PM (IST)

ਮੁੰਬਈ (ਬਿਊਰੋ) - ਹਾਲ ਹੀ ’ਚ ‘ਜਵਾਨ’ ਦੇ ਨਵੇਂ ਪੋਸਟਰ ਦੀ ਵਧਦੀ ਉਡੀਕ ਵਿਚਾਲੇ, ਫ਼ਿਲਮ ਦੇ ਮੁੱਖ ਅਭਿਨੇਤਾ ਸ਼ਾਹਰੁਖ ਖ਼ਾਨ ਨੇ ਖਲਨਾਇਕ ਦੀ ਝਲਕ ਪੇਸ਼ ਕਰਕੇ ਲੋਕਾਂ ਦੇ ਉਤਸ਼ਾਹ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਨਵੇਂ ਪੋਸਟਰ ’ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਵਿਜੇ ਸੇਤੂਪਤੀ ਨੂੰ ‘ਮੌਤ ਦਾ ਸੌਦਾਗਰ’ ਦੇ ਰੂਪ ’ਚ ਦਿਖਾਇਆ ਹੈ, ਜੋ ਦੋ ਪਾਵਰਹਾਊਸ ਅਦਾਕਾਰਾਂ ਵਿਚਾਲੇ ਉੱਚ ਪੱਧਰੀ ਟਕਰਾਅ ਦਾ ਵਾਅਦਾ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
‘ਜਵਾਨ’ ’ਚ ਵਿਜੇ ਸੇਤੂਪਤੀ ਦੇ ਸ਼ਾਮਲ ਹੋਣ ਨਾਲ ਫ਼ਿਲਮ ਪ੍ਰੇਮੀ ਕਾਫ਼ੀ ਉਤਸ਼ਾਹਿਤ ਹਨ। ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨ ਤੇ ਬਹੁਮੁਖੀ ਪ੍ਰਤਿਭਾ ਲਈ ਜਾਣੇ ਜਾਂਦੇ, ਵਿਜੇ ਸੇਤੂਪਤੀ ਦੀ ਮੌਜੂਦਗੀ ਫ਼ਿਲਮ ’ਚ ਤੀਬਰਤਾ ਦੀ ਇਕ ਹੋਰ ਪਰਤ ਜੋੜਦੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਹਾਸਲ ਕੀਤੀ ਇਕ ਹੋਰ ਵੱਡੀ ਉਪਲੱਬਧੀ
‘ਜਵਾਨ’ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਦੁਆਰਾ ਕੀਤਾ ਗਿਆ ਹੈ, ਗੌਰੀ ਖ਼ਾਨ ਦੁਆਰਾ ਨਿਰਮਿਤ ਤੇ ਗੌਰਵ ਵਰਮਾ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।