‘ਧੂਮ 4’ ’ਚ ਸ਼ਾਹਰੁਖ ਖ਼ਾਨ ਦੀ ਐਂਟਰੀ! ਫ਼ਿਲਮ ’ਚ ਨਿਭਾਉਣਗੇ ਮੁੱਖ ਭੂਮਿਕਾ, ਪ੍ਰਸ਼ੰਸਕਾਂ ’ਚ ਭਾਰੀ ਉਤਸ਼ਾਹ

Thursday, Dec 28, 2023 - 04:57 PM (IST)

‘ਧੂਮ 4’ ’ਚ ਸ਼ਾਹਰੁਖ ਖ਼ਾਨ ਦੀ ਐਂਟਰੀ! ਫ਼ਿਲਮ ’ਚ ਨਿਭਾਉਣਗੇ ਮੁੱਖ ਭੂਮਿਕਾ, ਪ੍ਰਸ਼ੰਸਕਾਂ ’ਚ ਭਾਰੀ ਉਤਸ਼ਾਹ

ਮੁੰਬਈ (ਬਿਊਰੋ)– ਬੇਸ਼ੱਕ ਸ਼ਾਹਰੁਖ ਖ਼ਾਨ ਨੇ ‘ਡੌਨ 3’ ਵਰਗੀਆਂ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਧੂਮ ਵਰਗੀ ਹਿੱਟ ਫ੍ਰੈਂਚਾਇਜ਼ੀ ਦਾ ਹਿੱਸਾ ਬਣ ਸਕਦੇ ਹਨ। ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਮੰਗ ਹੈ। ‘ਧੂਮ 4’ ਹੈਸ਼ਟੈਗ ਟਵਿਟਰ ’ਤੇ ਟਰੈਂਡ ਕਰ ਰਿਹਾ ਹੈ। ਇਥੇ ਬਹੁਤ ਸਾਰੇ ਯੂਜ਼ਰਸ ਹਨ, ਜੋ ਸ਼ਾਹਰੁਖ ਖ਼ਾਨ ਨੂੰ ਫ਼ਿਲਮ ਕਰਨ ਬਾਰੇ ਚਰਚਾ ਕਰ ਰਹੇ ਹਨ। ਇਨ੍ਹਾਂ ਅਫਵਾਹਾਂ ਤੋਂ ਬਾਅਦ ਹਰ ਕੋਈ ਸੋਚਣ ਲੱਗਾ ਹੈ ਕਿ ਕੀ ਸ਼ਾਹਰੁਖ ਖ਼ਾਨ ਸੱਚਮੁੱਚ ‘ਧੂਮ 4’ ’ਚ ਐਂਟਰੀ ਕਰ ਸਕਦੇ ਹਨ?

‘ਧੂਮ 4’ ਦੀ ਚਰਚਾ ਦੇ ਵਿਚਕਾਰ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਆਪਣੀ ਹਾਲੀਆ ਫ਼ਿਲਮ ‘ਡੰਕੀ’ ਕਾਰਨ ਬਾਕਸ ਆਫਿਸ ’ਤੇ ਦਬਦਬਾ ਬਣਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ ‘ਜਵਾਨ’ ਤੇ ‘ਪਠਾਨ’ ਵਰਗਾ ਜਾਦੂ ਨਹੀਂ ਦਿਖਾ ਸਕੀ ਪਰ ਚੰਗੀ ਕਮਾਈ ਕਰ ਰਹੀ ਹੈ। ‘ਸਾਲਾਰ’ ਨਾਲ ਕਲੈਸ਼ ਹੋਣ ਦੇ ਬਾਵਜੂਦ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਸਿਨੇਮਾਘਰਾਂ ’ਚ ਚੱਲ ਰਹੀ ਹੈ ਤੇ ਪ੍ਰਸ਼ੰਸਕ ਇਸ ਦਾ ਆਨੰਦ ਲੈ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

‘ਧੂਮ 4’ ’ਚ ਸ਼ਾਹਰੁਖ ਖ਼ਾਨ ਦੀ ਚਰਚਾ
‘ਡੰਕੀ’ ਤੋਂ ਬਾਅਦ ਸ਼ਾਹਰੁਖ ਖ਼ਾਨ ਨਵੇਂ ਸਾਲ ’ਤੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਸਕਦੇ ਹਨ। ਅਜਿਹੇ ’ਚ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿ ਉਹ ਹੁਣ ਕਿਸ ਫ਼ਿਲਮ ’ਚ ਨਜ਼ਰ ਆਉਣਗੇ। ਅਜਿਹੇ ’ਚ ਕੁਝ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ‘ਧੂਮ 4’ ਲਈ ਹਾਂ ਕਹਿਣ ਕਿਉਂਕਿ ਅਜਿਹੀ ਭੂਮਿਕਾ ’ਚ ਉਹ ਸ਼ਾਨਦਾਰ ਲੱਗਣਗੇ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਇਸ ਫ਼ਿਲਮ ਲਈ ਸ਼ਾਹਰੁਖ ਖ਼ਾਨ ਨੂੰ ਫਾਈਨਲ ਕਰ ਲਿਆ ਗਿਆ ਹੈ ਤੇ ਸਿਧਾਰਥ ਆਨੰਦ ਇਸ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਸਲਮਾਨ ਖ਼ਾਨ ਨਾਲ ਸ਼ਾਹਰੁਖ ਖ਼ਾਨ ਦੀ ਫ਼ਿਲਮ
ਯਸ਼ਰਾਜ ਫ਼ਿਲਮਜ਼ ਦੀ ਫ਼ਿਲਮ ’ਚ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਇਕੱਠੇ ਨਜ਼ਰ ਆਉਣਗੇ। ਦੋਵੇਂ ‘ਟਾਈਗਰ ਵਰਸਿਜ਼ ਪਠਾਨ’ ’ਚ ਨਜ਼ਰ ਆਉਣਗੇ। ਚਰਚਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ ’ਚ ਸ਼ੁਰੂ ਹੋ ਸਕਦੀ ਹੈ। ਜਿਥੇ ‘ਪਠਾਨ’ ਤੇ ‘ਟਾਈਗਰ’ ਵਿਚਾਲੇ ਕਲੈਸ਼ ਦੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News