‘ਪਠਾਨ’ ਲਈ ਸ਼ਾਹਰੁਖ ਖ਼ਾਨ ਦੀ ਫੀਸ ਸੁਣ ਲੱਗੇਗਾ ਝਟਕਾ, ਦੀਪਿਕਾ-ਜੌਨ ਨੇ ਵੀ ਵਸੂਲੀ ਮੋਟੀ ਰਕਮ
Wednesday, Dec 14, 2022 - 01:30 PM (IST)
ਮੁੰਬਈ (ਬਿਊਰੋ)– ਨਵੇਂ ਸਾਲ ’ਚ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਵੱਡਾ ਧਮਾਕਾ ਕਰਨ ਵਾਲੇ ਹਨ। ‘ਪਠਾਨ’ ਦੇ ਨਾਲ ਸ਼ਾਹਰੁਖ ਖ਼ਾਨ 4 ਸਾਲਾਂ ਬਾਅਦ ਸਿਲਵਰ ਸਕ੍ਰੀਨ ’ਤੇ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਬਣਿਆ ਹੋਇਆ ਹੈ। ਪ੍ਰਸ਼ੰਸਕਾਂ ਨੂੰ ਸਿਰਫ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਸਿਨੇਮਾਘਰਾਂ ’ਚ ‘ਪਠਾਨ’ ਰਿਲੀਜ਼ ਹੋਵੇਗੀ।
ਖ਼ਾਸ ਗੱਲ ਇਹ ਹੈ ਕਿ ‘ਪਠਾਨ’ ’ਚ ਸ਼ਾਹਰੁਖ ਆਪਣੇ ਕਿੱਲਰ ਲੁੱਕ ਤੇ ਫਿਟਨੈੱਸ ਨਾਲ ਪ੍ਰਸ਼ੰਸਕਾਂ ਨੂੰ ਡਬਲ ਟ੍ਰੀਟ ਦੇਣ ਵਾਲੇ ਹਨ। ਫ਼ਿਲਮ ਦੇ ਪੋਸਟਰਾਂ ਨੂੰ ਪ੍ਰਸ਼ੰਸਕਾਂ ਦਾ ਖ਼ੂਬ ਪਿਆਰ ਮਿਲਿਆ। ‘ਪਠਾਨ’ ਦਾ ਗੀਤ ‘ਬੇਸ਼ਰਮ ਰੰਗ’ ਵੀ ਆਉਂਦਿਆਂ ਹੀ ਟਰੈਂਡ ਕਰਨ ਲੱਗਾ। ਗੀਤ ’ਚ ਸ਼ਾਹਰੁਖ ਦੇ ਐਬਸ ਤੇ ਬਾਡੀ ਨੇ ਲੋਕਾਂ ਦੇ ਦਿਲ ਜਿੱਤ ਲਏ। ‘ਪਠਾਨ’ ਲਈ ਸਾਰੇ ਸਿਤਾਰਿਆਂ ਨੇ ਜੀਅ-ਜਾਨ ਲਗਾ ਕੇ ਮਿਹਨਤ ਕੀਤੀ ਹੈ। ਹੁਣ ਮਿਹਤ ਡਬਲ ਹੈ ਤਾਂ ਫੀਸ ਵੀ ਮੋਟੀ ਹੀ ਚਾਰਜ ਕੀਤੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ
‘ਪਠਾਨ’ ਲਈ ਸ਼ਾਹਰੁਖ ਨੇ ਆਪਣੀ ਫਿਟਨੈੱਸ ’ਤੇ ਜ਼ਬਰਦਸਤ ਕੰਮ ਕੀਤਾ ਹੈ। ਉਨ੍ਹਾਂ ਨੇ ਖ਼ਾਸ ਡਾਈਟ ਲਈ ਹੈ ਤੇ ਇੰਟੈਂਸ ਵਰਕਆਊਟ ਕੀਤਾ। ਆਪਣੀ ਇਸ ਫ਼ਿਲਮ ਨੂੰ ਲੈ ਕੇ ਸ਼ਾਹਰੁਖ ਖ਼ੁਦ ਵੀ ਬਹੁਤ ਉਤਸ਼ਾਹਿਤ ਹਨ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼ਾਹਰੁਖ ਖ਼ਾਨ ਨੇ ‘ਪਠਾਨ’ ਲਈ ਸਾਰੇ ਸਿਤਾਰਿਆਂ ਦੇ ਮੁਕਾਬਲੇ ਸਭ ਤੋਂ ਵੱਡੀ ਰਕਮ ਚਾਰਜ ਕੀਤੀ ਹੈ। ਜੀ ਹਾਂ, ਰਿਪੋਰਟ ਹੈ ਕਿ ‘ਪਠਾਨ’ ਲਈ ਕਿੰਗ ਖ਼ਾਨ ਨੇ 100 ਕਰੋੜ ਰੁਪਏ ਲਏ ਹਨ।
‘ਪਠਾਨ’ ’ਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਇਕ ਵਾਰ ਮੁੜ ਕਿੰਗ ਖ਼ਾਨ ਨਾਲ ਨਜ਼ਰ ਆਉਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ‘ਪਠਾਨ’ ਲਈ ਦੀਪਿਕਾ ਨੇ 15 ਕਰੋੜ ਰੁਪਏ ਚਾਰਜ ਕੀਤੇ ਹਨ। ਉਥੇ ਜੌਨ ਅਬ੍ਰਾਹਮ ਵੀ ਪਿੱਛੇ ਨਹੀਂ ਹਨ। ਜੌਨ ਦੀ ਫੀਸ ਫ਼ਿਲਮ ‘ਪਠਾਨ’ ਲਈ 20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਫ਼ਿਲਮ ਦਾ ਕੁਲ ਬਜਟ 250 ਕਰੋੜ ਰੁਪਏ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।