ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਨੇ ਬਾਥਟਬ ''ਚ ਨਹਾਉਂਦੇ ਹੋਏ ਦਿੱਤੇ ਪੋਜ਼, ਪਲਾਂ ''ਚ ਵਾਇਰਲ ਹੋ ਗਈਆਂ ਤਸਵੀਰਾਂ

03/18/2024 10:30:35 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਮੇਸ਼ਾ ਆਪਣੇ ਲੁੱਕ ਅਤੇ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ। ਹਾਲ ਹੀ 'ਚ ਸੁਹਾਨਾ ਖ਼ਾਨ ਨੇ ਬਾਥਟਬ 'ਚ ਬੈਠ ਕੇ ਨਹਾਉਂਦੇ ਹੋਏ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਅਤੇ ਕੁਝ ਵੀਡੀਓਜ਼ ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ 'ਚ ਸੁਹਾਨਾ ਆਪਣੇ ਸਰੀਰ 'ਤੇ ਸਾਬਣ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਹਾਨਾ ਨੇ ਕੈਮਰੇ ਵੱਲ ਵੇਖ ਕੇ ਖ਼ੂਬ ਪੋਜ਼ ਦਿੱਤੇ। ਵੀਡੀਓ 'ਚ ਸੁਹਾਨਾ ਹਲਕੇ ਮੇਕਅੱਪ ਅਤੇ ਜੂੜੇ 'ਚ ਬੰਨ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਜਿੱਥੇ ਕੁਝ ਪ੍ਰਸ਼ੰਸਕ ਅਭਿਨੇਤਰੀ ਦੀਆਂ ਇਹ ਹਰਕਤਾਂ ਦੇਖ ਕੇ ਹੈਰਾਨ ਹਨ। ਉਥੇ ਹੀ ਕੁਝ ਲੋਕ ਉਸ ਦੇ ਇਸ ਅੰਦਾਜ਼ ਨੂੰ ਲੈ ਕੇ ਕਾਫ਼ੀ ਟਰੋਲ ਵੀ ਕਰ ਰਹੇ ਹਨ। ਸੁਹਾਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਹਾਨਾ ਖ਼ਾਨ ਜ਼ੋਇਆ ਅਖਤਰ ਦੀ ਫ਼ਿਲਮ 'ਦਿ ਆਰਚੀਜ਼' 'ਚ ਨਜ਼ਰ ਆਈ ਸੀ। ਜਿਸ 'ਚ ਉਸ ਨਾਲ ਅਗਸਤਿਆ ਨੰਦਾ ਅਤੇ ਖੁਸ਼ੀ ਕਪੂਰ ਵੀ ਨਜ਼ਰ ਆਏ ਸਨ।

PunjabKesari

ਸੁਹਾਨਾ ਸ਼ਾਰਟ ਫ਼ਿਲਮ 'ਦਿ ਗ੍ਰੇ ਪਾਰਟ' 'ਚ ਵੀ ਕੰਮ ਕਰ ਚੁੱਕੀ ਹੈ। ਖ਼ਬਰਾਂ ਹਨ ਕਿ ਹੁਣ ਸੁਹਾਨਾ ਬਹੁਤ ਜਲਦ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। 

PunjabKesari
 


sunita

Content Editor

Related News