ਵੈਂਟੀਲੇਟਰ ''ਤੇ ਵੇਖੀ ਸ਼ਖਸ ਨੇ ਫ਼ਿਲਮ ''ਜਵਾਨ'', ਸ਼ਾਹਰੁਖ ਨੇ ਟਵੀਟ ਕਰ ਕਿਹਾ- ਵਾਹਿਗੁਰੂ ਤੈਨੂੰ ਖੁਸ਼ੀਆਂ ਦੇਵੇ...

Tuesday, Sep 19, 2023 - 04:22 PM (IST)

ਵੈਂਟੀਲੇਟਰ ''ਤੇ ਵੇਖੀ ਸ਼ਖਸ ਨੇ ਫ਼ਿਲਮ ''ਜਵਾਨ'', ਸ਼ਾਹਰੁਖ ਨੇ ਟਵੀਟ ਕਰ ਕਿਹਾ- ਵਾਹਿਗੁਰੂ ਤੈਨੂੰ ਖੁਸ਼ੀਆਂ ਦੇਵੇ...

ਮੁੰਬਈ (ਬਿਊਰੋ) - ਅਦਾਕਾਰ ਸ਼ਾਹਰੁਖ ਖ਼ਾਨ ਦੀ 'ਜਵਾਨ' ਪੂਰੀ ਦੁਨੀਆ 'ਚ ਧੂਮ ਮਚਾ ਰਹੀ ਹੈ। ਲੋਕ ਹੁੰਮ-ਹੁੰਮਾ ਕੇ ਫ਼ਿਲਮ ਦੇਖਣ ਸਿਨੇਮਾਘਰਾਂ 'ਚ ਪਹੁੰਚ ਰਹੇ ਹਨ। ਇਸ ਦੌਰਾਨ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਕਿੰਗ ਖ਼ਾਨ ਦਾ ਇਕ ਜ਼ਬਰਾ ਫੈਨ ਵੈਂਟੀਲੇਟਰ ਲਗਾ ਕੇ ਫ਼ਿਲਮ ਦੇਖਣ ਪਹੁੰਚਿਆ। ਇਹ ਫ਼ਿਲਮ ਸ਼ਾਹਰੁਖ਼ ਦੇ ਕੁਮੈਂਟ ਕਾਰਨ ਹੋਰ ਵੀ ਚਰਚਾ 'ਚ ਆ ਗਈ ਹੈ।

'ਜਵਾਨ' ਫ਼ਿਲਮ ਦੇਖਣ ਲਈ ਲੋਕਾਂ 'ਚ ਉਤਸਾਹ ਦੇਖਣਯੋਗ ਹੈ। ਉਹ ਮਹਿੰਗੀ ਤੋਂ ਮਹਿੰਗੀ ਟਿਕਟ ਖਰੀਦ ਕੇ ਵੀ ਫ਼ਿਲਮ ਦੇਖਣ ਤੋਂ ਨਹੀਂ ਘਬਰਾ ਰਹੇ। ਇਸੇ ਦੌਰਾਨ ਵੈਂਟੀਲੇਟਰ 'ਤੇ ਹੋਣ ਦੇ ਬਾਵਜੂਦ ਫ਼ਿਲਮ ਦੇਖਣ ਆਏ ਇਸ ਪ੍ਰਸ਼ੰਸਕ ਦਾ ਪਿਆਰ ਦੇਖ ਕੇ ਸ਼ਾਹਰੁਖ ਤੋਂ ਉਸ ਦਾ ਧੰਨਵਾਦ ਕਰਨ ਤੋਂ ਬਿਨਾਂ ਨਹੀਂ ਰਿਹਾ ਗਿਆ। ਉਨ੍ਹਾਂ ਨੇ ਟਵਿੱਟਰ 'ਤੇ ਇਕ ਮੈਸਜ ਲਿਖ ਕੇ ਆਪਣੇ ਪ੍ਰਸ਼ੰਸਕ ਦਾ ਧੰਨਵਾਦ ਕੀਤਾ। 

Thank u my friend…. May God bless you with all the happiness in the world. I feel very grateful to be loved by you. Hope you enjoyed the film. Lots of love…. https://t.co/jr2gDTobQs

— Shah Rukh Khan (@iamsrk) September 17, 2023

ਸ਼ਾਹਰੁਖ ਨੇ ਲਿਖਿਆ, ''ਥੈਂਕ ਯੂ ਮੇਰੇ ਦੋਸਤ... ਪਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਅਤੇ ਖੁਸ਼ ਰੱਖੇ। ਮੈਂ ਤੁਹਾਡਾ ਪਿਆਰ ਪਾ ਕੇ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਫ਼ਿਲਮ ਪਸੰਦ ਆਈ ਹੋਵੇਗੀ। ਬਹੁਤ ਸਾਰਾ ਪਿਆਰ।'' 

ਦੱਸ ਦੇਈਏ ਕਿ ਐਟਲੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੇ ਹੁਣ ਤੱਕ ਹਿੰਦੀ ਭਾਸ਼ਾ 'ਚ 434 ਕਰੋੜ ਸਮੇਤ ਪੂਰੀ ਦੁਨੀਆ 'ਚ 858 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News