ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਦੀ ਆਰਥਿਕ ਹਾਲਤ ਹੋਈ ਖ਼ਸਤਾ, ਵੇਚਣ ਲੱਗੀ ਗੱਡੀਆਂ-ਗਹਿਣੇ, ਜਾਣੋ ਕੀ ਹੈ ਵਜ੍ਹਾ

Tuesday, Jul 06, 2021 - 12:03 PM (IST)

ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਦੀ ਆਰਥਿਕ ਹਾਲਤ ਹੋਈ ਖ਼ਸਤਾ, ਵੇਚਣ ਲੱਗੀ ਗੱਡੀਆਂ-ਗਹਿਣੇ, ਜਾਣੋ ਕੀ ਹੈ ਵਜ੍ਹਾ

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ, ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਸਮੱਸਿਆਵਾਂ ਆਣ ਖੜ੍ਹੀਆਂ ਹੋਈਆਂ ਹਨ। ਬਹੁਤ ਸਾਰੇ ਲੋਕ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਏ। ਬਹੁਤ ਸਾਰੇ ਫ਼ਿਲਮ ਅਤੇ ਟੈਲੀਵਿਜ਼ਨ ਸਿਤਾਰੇ ਵੀ ਇਨ੍ਹਾਂ ਲੋਕਾਂ ਵਿਚ ਸ਼ਾਮਲ ਹਨ। ਅਜਿਹੀ ਸਥਿਤੀ ਵਿਚ ਹਾਲ ਹੀ ਵਿਚ ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਨੇ ਵੀ ਆਪਣੀ ਜ਼ਿੰਦਗੀ ਵਿਚ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕਰਦਿਆਂ ਮਦਦ ਦੀ ਅਪੀਲ ਕੀਤੀ ਹੈ।
ਅਨੇਕਾਂ ਸੀਰੀਅਲਾਂ ਅਤੇ ਫ਼ਿਲਮਾਂ ਵਿਚ ਨਜ਼ਰ ਆਈ ਅਦਾਕਾਰਾ ਸ਼ਗੁਫਤਾ ਅਲੀ ਵੀ ਤਾਲਾਬੰਦੀ ਦੌਰਾਨ ਕੰਮ ਨਾ ਹੋਣ ਕਰਕੇ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ। ਸ਼ਗੁਫਤਾ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਆਪਣੇ ਗਹਿਣਿਆਂ ਅਤੇ ਆਪਣੀ ਕਾਰ ਵੀ ਵੇਚਣੀ ਪਈ, ਜਿਸ ਕਾਰਨ ਉਸ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹ ਖ਼ੁਲਾਸਾ ਉਸ ਨੇ ਹਾਲ ਹੀ ਵਿਚ ਦਿੱਤੇ ਗਏ ਇਕ ਇੰਟਰਵਿਊ ਦੌਰਾਨ ਕੀਤਾ ਹੈ।

PunjabKesari

ਸ਼ਗੁਫਤਾ ਅਲੀ ਨੇ ਹਾਲ ਹੀ ਵਿਚ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, 'ਮੇਰੀ ਲੱਤ ਸ਼ੂਗਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਮੇਰੀ ਲੱਤ ਸੁੰਨ ਹੋ ਜਾਂਦੀ ਅਤੇ ਇਸ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਮੇਰਾ ਸ਼ੂਗਰ ਪੱਧਰ ਤਣਾਅ ਦੇ ਕਾਰਨ ਹੀ ਵਧਿਆ ਹੈ। ਇਸ ਨੇ ਮੇਰੀਆਂ ਅੱਖਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਮੈਨੂੰ ਇਲਾਜ ਕਰਵਾਉਣਾ ਪਿਆ। ਮੈਂ ਆਪਣੀ ਕਾਰ, ਗਹਿਣਿਆਂ ਨੂੰ ਵੇਚ ਦਿੱਤਾ ਹੈ। ਮੈਂ ਆਟੋ ਰਿਕਸ਼ਾ ਰਾਹੀਂ ਡਾਕਟਰ ਕੋਲ ਜਾ ਰਹੀ ਹਾਂ। ਮੈਨੂੰ ਵਿੱਤੀ ਮਦਦ ਦੀ ਲੋੜ ਹੈ, ਹਾਲਾਂਕਿ ਮੈਂ ਲੋਨ ਵੀ ਲਿਆ ਹੈ। ਇਸ ਤੋਂ ਇਲਾਵਾ ਮੈਂ ਘਰ ਦੀ ਈ. ਐੱਮ. ਆਈ., ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ ਹੈ।'

PunjabKesari

ਆਪਣੇ ਕੰਮ ਬਾਰੇ ਗੱਲ ਕਰਦਿਆਂ ਸ਼ਗੁਫਤਾ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਪਿਛਲੇ ਚਾਰ ਸਾਲਾਂ ਤੋਂ ਮੇਰੇ ਕੋਲ ਇੰਨਾ ਘੱਟ ਕੰਮ ਕਿਉਂ ਆਇਆ। ਜੋ ਵੀ ਕੰਮ ਆਇਆ, ਆਖਰੀ ਸਮੇਂ 'ਤੇ ਮੈਂ ਚੀਜ਼ਾਂ ਨੂੰ ਫਾਈਨਲ ਨਹੀਂ ਕਰ ਪਾਈ। ਕੁਝ ਕੰਮਾਂ ਨੂੰ 99 ਪ੍ਰਤੀਸ਼ਤ ਤੋਂ ਬਾਅਦ ਇਨਕਾਰ ਕਰ ਦਿੱਤੇ ਗਏ। ਮੈਂ ਇਕ ਫ਼ਿਲਮ ਕੀਤੀ ਪਰ ਉਹ ਪੂਰੀ ਨਹੀਂ ਹੋ ਸਕੀ। ਆਖਰੀ ਕੰਮ ਜੋ ਮੈਂ ਕੀਤਾ ਉਹ 'ਸਾਥ ਨਿਭਾਨਾ ਸਾਥੀਆ' ਸੀ, ਜੋ 10 ਤੋਂ 11 ਮਹੀਨੇ ਚੱਲਿਆ।'

PunjabKesari

ਸ਼ਗੁਫਤਾ, ਜੋ ਆਪਣੀ ਬੀਮਾਰ ਮਾਂ ਅਤੇ ਭਤੀਜੀ ਨਾਲ ਰਹਿੰਦੀ ਹੈ। ਉਸ ਦਾ ਕਹਿਣਾ ਹੈ, 'ਮੇਰੇ ਪਿਤਾ ਅਤੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ ਤੇ ਜਿਸ ਨਾਲ ਮੈਂ ਵਿਆਹ ਕਰਨ ਜਾ ਰਹੀ ਸੀ ਉਸ ਦਾ ਦਾ ਅੱਠ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਜਦੋਂ ਮੈਂ 20 ਸਾਲਾਂ ਦੀ ਸੀ, ਮੈਨੂੰ ਥਰਡ ਸਟੇਜ ਦਾ ਬ੍ਰੈਸਟ ਕੈਂਸਰ ਸੀ। ਮੇਰੀ ਕੀਮੋਥੈਰੇਪੀ ਅਤੇ ਸਰਜਰੀ ਹੋਈ। ਸਰਜਰੀ ਤੋਂ ਬਾਅਦ 17ਵੇਂ ਦਿਨ ਮੈਂ ਦੁਬਈ ਸ਼ੋਅ ਲਈ ਗਈ। ਉਸ ਸਮੇਂ ਮੇਰੀ ਛਾਤੀ ਵਿਚ ਇਕ ਕੁਸ਼ਨ ਲੱਗਾ ਹੋਇਆ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News