ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ''ਤੇ ਦਿੱਤੀ ਜਾਣਕਾਰੀ

Tuesday, Feb 01, 2022 - 02:33 PM (IST)

ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ''ਤੇ ਦਿੱਤੀ ਜਾਣਕਾਰੀ

ਮੁੰਬਈ (ਬਿਊਰੋ) : ਇੰਨੀਂ ਦਿਨੀਂ ਕੋਰੋਨਾ ਨੇ ਪੂਰੇ ਦੇਸ਼ 'ਚ ਇਕ ਵਾਰ ਮੁੜ ਤੋਂ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਨੇ ਕੰਮ ਤੋਂ ਲੈ ਕੇ ਜਾਨੀ ਨੁਕਸਾਨ ਤਕ ਹਰ ਖੇਤਰ 'ਚ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਫ਼ਿਲਮ ਇੰਡਸਟਰੀ ਵੀ ਇਸ ਤੋਂ ਬਚ ਨਹੀਂ ਸਕੀ। ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਕੋਵਿਡ-19 ਪਾਜ਼ੇਟਿਵ ਹੋ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਸ਼ਬਾਨਾ ਆਜ਼ਮੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਦਿੱਤੀ ਹੈ। ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਸ਼ਬਾਨਾ ਨੇ ਲਿਖਿਆ, "ਅੱਜ ਕੋਵਿਡ ਲਈ ਸਕਾਰਾਤਮਕ ਟੈਸਟ ਆਇਆ। ਘਰ 'ਚ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ, ਜੋ ਮੇਰੇ ਨਾਲ ਨਜ਼ਦੀਕੀ ਸੰਪਰਕ 'ਚ ਸਨ, ਕਿਰਪਾ ਕਰਕੇ ਆਪਣਾ ਕੋਰੋਨਾ ਟੈਸਟ ਕਰਵਾਓ।"

ਦੱਸ ਦੇਈਏ ਕਿ ਸ਼ਬਾਨਾ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਬਾਨਾ ਦੇ ਨਾਲ-ਨਾਲ ਜਾਵੇਦ ਅਖਤਰ ਬਾਰੇ ਚਿੰਤਾ ਜ਼ਾਹਰ ਕੀਤੀ। ਅਦਾਕਾਰਾ ਦਿਵਿਆ ਦੱਤਾ ਨੇ ਲਿਖਿਆ, ''ਸ਼ਬਾਨਾ ਜੀ ਜਲਦੀ ਠੀਕ ਹੋ ਜਾਓ।'' ਉਥੇ ਹੀ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਟਿੱਪਣੀ ਕੀਤੀ, ''ਧਿਆਨ ਰੱਖੋ। ਜਲਦੀ ਠੀਕ ਹੋ ਜਾਓ।'' ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਜਾਵੇਦ ਅਖਤਰ ਲਈ ਚਿੰਤਾ ਜ਼ਾਹਰ ਕਰਦੇ ਹੋਏ ਲਿਖਿਆ, ''ਹੇ ਭਗਵਾਨ, ਕਿਰਪਾ ਕਰਕੇ ਜਾਵੇਦ ਸਾਹਿਬ ਤੋਂ ਦੂਰ ਰਹੋ।'' 

PunjabKesari

ਦੱਸਣਯੋਗ ਹੈ ਕਿ ਹਾਲ ਹੀ 'ਚ ਅਦਾਕਾਰਾ ਕਾਜੋਲ ਵੀ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਦਿੱਤੀ। ਆਪਣੀ ਧੀ ਦੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਸਕਾਰਾਤਮਕ ਟੈਸਟ ਆਇਆ ਹੈ ਅਤੇ ਮੈਂ ਅਸਲ 'ਚ ਨਹੀਂ ਚਾਹੁੰਦੀ ਕਿ ਕੋਈ ਮੇਰੀ ਲਾਲ ਨੱਕ ਦੇਖੇ ਇਸ ਲਈ ਆਓ ਦੁਨੀਆ ਦੀ ਸਭ ਤੋਂ ਪਿਆਰੀ ਮੁਸਕਰਾਹਟ ਨਾਲ ਜੀਈਏ ! ਮਿਸ ਯੂ ਨਿਆਸਾ ਦੇਵਗਨ ਅਤੇ ਹਾਂ ਮੈਂ ਆਪਣਾ ਰੋਲ ਦੇਖ ਸਕਦੀ ਹਾਂ!''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News